
ਬਠਿੰਡਾ, 12 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬ ਦੇ ਨਾਲ ਨਾਲ ਦੇਸ਼ ਦੇ ਬਾਕੀ ਸੂਬਿਆਂ ਵਿਚ ਵੀ ਦਸਤਾਰ ਸਿਖਲਾਈ ਅਤੇ ਦਸਤਾਰ ਕਿਰਦਾਰ ਲਈ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ,ਉਥੇ ਹੀ ਇਸ ਲੜੀ ਤਹਿਤ ਦਸਤਾਰ ਸਿਖਲਾਈ ਲਈ ਕਾਕਾ ਜੈਪਾਲ ਸਿੰਘ ਬਠਿੰਡਾ ਪੱਛਮੀ ਬੰਗਾਲ ਦੇ ਝਾਰਖੰਡ ਸ਼ਹਿਰ ਦੇ ਧਨਬਾਦ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਜਾਮਾਡੋਬਾ ਨੰ: 3 ਵਿਚ ਗੁਰਮਤਿ ਲਹਿਰ ਧਨਬਾਦ ਪ੍ਰਬੰਧਕ ਕਮੇਟੀ ਅਤੇ ਉਥੋਂ ਦੀਆਂ ਸੰਗਤਾਂ ਦੀ ਪਰਜੋਰ ਮੰਗ ‘ਤੇ ਦਸਤਾਰ ਸਿਖਲਾਈ ਅਤੇ ਕਿਰਦਾਰ ਕੈਂਪ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਅਤੇ ਜੋ ਉਥੇ ਦੇ ਸਿੱਖ ਨੌਜਵਾਨ ਵੀਰਾਂ ਨੂੰ ਕੈਂਪ ਦੋਰਾਨ ਵਿਸ਼ੇਸ਼ ਸਿਖਲਾਈ ਦੇ ਰਹੇ ਹਨ, ਉਥੋਂ ਦੇ ਨੌਜਵਾਨ ਵੀਰ ਵੀ ਪੂਰੀ ਉਤਸੁਕਤਾ ਨਾਲ ਭਾਗ ਲੈ ਰਹੇ ਹਨ।ਜੈਦੀਪ ਸਿੰਘ ਵਲੋਂ ਦਸਤਾਰ ਕਿਰਦਾਰ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ ਜਾ ਰਿਹਾ ਹੈ।ਇਸ ਕੈਂਪ ਲਈ ਜਿਥੇ ਸਟੱਡੀ ਸਰਕਲ ਦਾ ਸਹਿਯੋਗ ਹੈ ਉਥੇ ਹੀ ਕੈਂਪ ਗੁਰਮਤਿ ਲਹਿਰ ਧਨਬਾਦ ਪ੍ਰਬੰਧਕ ਵੀਰਪ੍ਰਤਾਪ ਸਿੰਘ, ਸਤਿੰਦਰ ਸਿੰਘ ਅਤੇ ਨਾਨਕ ਸਿੰਘ ਵਲੋਂ ਵੀ ਵਿਸੇਸ਼ ਸਹਿਯੋਗ ਮਿਲ ਰਿਹਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media