Friday, July 5, 2024

ਸੀ.ਜੀ.ਐਮ ਦੀ ਰਹਿਨਮੁਾਈ ਵਿੱਚ ਬੇਸਹਾਰਾਂ ਔਰਤ ਨੂੰ ਪਹੁੰਚਾਇਆ ਨਾਰੀ ਨਿਕੇਤਨ

PPN1206201603

ਬਠਿੰਡਾ, 12 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿਛਲੇ ਤਿੰਨ ਦਿਨ ਪਹਿਲਾਂ ਮਿਲੀ ਇਕ ਬੇਸਹਾਰਾਂ ਔਰਤ ਤੇ ਉਸ ਦੀ ਬੱਚੀ ਨੂੰ ਸੀ.ਜੀ.ਐਮ ਜੱਜ ਸਕੱਤਰ ਲੀਗਲ ਕੇਅਰ ਸੈਂਟਰ ਤੇ ਬੈਂਗੌ ਐਸੋਸਇਏਸਨ ਦੇ ਚੀਫ਼ ਕੁਆਰਡੀਨੇਟਰ ਦੀ ਰਹਿਨੁਮਾਈ ਵਿੱਚ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਤੇ ਪੁਲਿਸ ਕੰਸਟੇਬਲ ਦੁਆਰਾਂ ਬੇਸਹਾਰਾਂ ਔਰਤ ਤੇ ਉਸਦੇ ਬੱਚੇ ਨੂੰ ਨਾਰੀ ਨਿਕੇਤਨ ਦੇ ਐਮ ਆਰ ਹੌਮ ਸਥਿਤ ਅਮ੍ਰਿਤਸ਼ਰ ਪਹੁੰਚਾਇਆ ਗਿਆ।
ਸੀ.ਜੀ.ਐਮ ਸਕੱਤਰ ਲੀਗਲ ਕੇਂਅਰ ਸੈਂਟਰ ਦੁਆਰਾਂ ਬੇਸਹਾਰਾਂ ਔਰਤ ਤੇ ਬੱਚਿਆ ਨੂੰ ਸੁਰੱਖਿਅਤ ਰੱਖਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਤਿੰਨ ਦਿਨ ਪਹਿਲਾਂ ਇਕ ਬੇਸਹਾਰਾਂ ਔਰਤ ਤੇ ਉਸ ਦੀ ਕਰੀਬ ਤਿੰਨ ਸਾਲ ਦੀ ਬੱਚੀ ਜੌ ਕਿ ਬਠਿੰਡਾ ਸ਼ਹਿਰ ਦੇ ਥਰਮਲ ਨਹਿਰ ਕੋਲ ਮਿਲੀ ਸੀ।ਪੁਲਿਸ ਨੇ ਲੀਗਲ ਕੇਅਰ ਸੈਂਟਰ ਦੀ ਸੀ.ਜੀ.ਐਮ ਸਕੱਤਰ ਮੈਡਮ ਅਮ੍ਰਿਤਾ ਸਿੰਘ ਕੌਲ ਪੇਸ਼ ਕਰਨ ਤੇ ਉਹਨਾਂ ਦੁਆਰਾਂ ਔਰਤ ਤੇ ਬੱਚੇ ਦਾ ਮੈਡੀਕਲ ਚੈਂਕਅੱਪ ਕਰਵਾਇਆ ਗਿਆ। ਔਰਤ ਕਾਫ਼ੀ ਸਹਿਮੀ ਹੋਈ ਸੀ ‘ਤੇ ਉਹ ਬੌਲਣ ਵਿੱਚ ਅਸਮਰੱਥ ਸੀ।ਕਾਫੀ ਪੁੱਛ ਪੜ੍ਹਤਾਲ ਦੌਰਾਨ ਉਸ ਨੇ ਆਪਣੀ ਪਛਾਣ ਨਾਮ ਹਰਿਸ਼ਾਂ ਖਤੂਨ ਤੇ ਬੱਚੇ ਦਾ ਨਾਮ ਰੇਸ਼ਮਾ ਦੱਸਦੀ ਸੀ ਤੇ ਉਹ ਬਿਹਾਰ ਦੀ ਰਹਿਣ ਵਾਲੀ ਦੱਸਦੀ ਸੀ। ਬੈਂਗੋ ਦੇ ਚੀਫ਼ ਕੁਆਰਡੀਨੇਟਰ ਰਮਨੀਕ ਵਾਲੀਆ ਦੀ ਮਿਹਨਤ ਸਦਕਾਂ ੳਹ੍ਹਨਾਂ ਦੇ ਪਰਿਵਾਰ ਦਾ ਪਤਾ ਲਗਾਉਣ ਲਈ ਬਿਹਾਰ ਦੇ ਪੁਲਿਸ ਨਾਲ ਤਾਲਮੇਲ ਕਰਕੇ ਇਸ ਬੇਸਹਾਰਾਂ ਔਰਤ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜੱਜ ਸਾਹਿਬ ਦੁਆਰਾਂ ਇਸ ਔਰਤ ਤੇ ਬੱਚੇ ਨੂੰ ਸੁਰੱਖਿਅਤ ਰੱਖਣ ਲਈ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਸਹਿਯੌਗ ਨਾਲ ਪ੍ਰਧਾਨ ਅਵਤਾਰ ਸਿੰਘ ਗੌਗਾ ਦੁਆਰਾਂ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸੰਸਥਾ ਦੇ ਪ੍ਰੈਸ ਸਕੱਤਰ ਪ੍ਰੀਤਪਾਲ ਸਿੰਘ ਤੇ ਗੁਰਮੀਤ ਸਿੰਘ ਦੁਆਰਾਂ ਔਰਤ ਨੂੰ ਐਮਬੂਲੇਂਸ ਰਾਹੀ ਪੁਲਿਸ ਕਾਂਸੇਟਬਲ ਕੁਲਵਿੰਦਰ ਕੌਰ ਤੇ ਰਜਿੰਦਰ ਕੌਰ ਦੀ ਕਸਟਡੀ ਵਿੱਚ ਅੰਮ੍ਰਿਤਸ਼ਰ ਸਾਹਿਬ ਦੇ ਨਾਰੀ ਨਿਕੇਤਨ ਦੇ ਐਮ ਆਰ ਹੋਮ ਵਿਖੇ ਪਹੁੰਚ ਕੇ ਬੇਸਹਾਰਾਂ ਔਰਤ ਤੇ ਬੱਚੇ ਨੂੰ ਕਮਲ ਭਾਟੀਆਂ ਤੇ ਡੀਐਸਐਸਉ ਨਰਿੰਦਰ ਸਿੰਘ ਪਨੂੰ ਦੇ ਸਪੁਰਦ ਕੀਤਾ ਗਿਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply