Friday, July 5, 2024

ਗੁਰਮਤਿ ਗਿਆਨ ਵਿਚਾਰ ਸਮਾਗਮ ਅੱਜ 13 ਜੂਨ ਦੀ ਸ਼ਾਮ ਤੋਂ

ਬਠਿੰਡਾ, 12 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਧਾਰਮਿਕ ਨਿਰੋਲ  ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਰਾਤ ਦੇ ਧਾਰਮਿਕ ਦੀਵਾਨਾਂ ਦੀ ਲੜੀ ਸ਼ਾਮ ਨੂੰ ਸਾਢੇ ਸੱਤ 7.30 ਵਜੇ ਤੋਂ ਰਾਤ ਦੇ ਸਾਢੇ ਨੌ 9.30 ਵਜੇ ਤੱਕ ਗੁਰਮਤਿ ਵਿਚਾਰ ਸਮਾਗਮ ਸ਼ੁਰੂ ਹੋ ਰਹੇ ਹਨ। ਜਿਨ੍ਹਾਂ ਵਿਚ ਪੰਥ ਦੇ ਸ਼ਿਰਮੌਰ ਸ਼ਖਸ਼ੀਅਤਾਂ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰਮਤਿ ਗਿਆਨ ਦੀ ਸੌਝੀ ਬਖ਼ਸ਼ਣਗੇ। ਜਿਨ੍ਹਾਂ ਵਿਚ 13 ਜੂਨ ਨੂੰ ਗਿਆਨੀ ਹਰਪਾਲ ਸਿੰਘ ਹੈਂਡ ਗ੍ਰੰਥੀ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ,14 ਜੂਨ ਨੂੰ ਪ੍ਰੋ: ਹਰਮਿੰਦਰ ਸਿੰਘ ਜੰਮੂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ,15 ਜੂਨ ਪ੍ਰੋ: ਮਨਰਾਜ ਕੌਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, 16 ਜੂਨ ਪ੍ਰਿੰਸੀਪਲ ਗੁਰਬਚਨ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਅਤੇ 17 ਜੂਨ  ਸਿੰਘ ਸਾਹਿਬ ਗਿਆਨੀ ਭਾਈ ਮਾਨ ਸਿੰਘ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਅਰਦਾਸ ਊਪਰੰਤ ਗੁਰੂ ਕਾ ਲੰਗਰ ਅਤੁੱਅ ਵਰਤਾਇਆ ਜਾਵੇਗਾ। ਇਸ ਤੋਂ ਇਲਾਵਾ ਸਿੱਖ ਕੌਮ ਦੀ ਨਵੀਂ ਪੀੜ੍ਹੀ ਨੂੰ ਗੁਰਬਾਣੀ, ਸਿੱਖ ਇਤਿਹਾਸ , ਬਹੁਮੁੱਲੇ ਵਿਰਸੇ ਅਤੇ ਮਾਰੂ ਨਸ਼ਿਆਂ ਬਾਰੇ ਵੀ ਜਾਣੂ ਕਰਵਾਉਣ ਦੇ ਮਨੋਰਥ ਨਾਲ  ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਦੀਆਂ ਛੁੱਟੀਆਂ  ਵਿਚ ਬੱਚਿਆਂ ਲਈ ਗੁਰਮਤਿ ਗਿਆਨ ਦੀ ਸੌਝੀ ਲਈ ਟ੍ਰੇਨਿੰਗ ਕੈਂਪ ਲਗਾਏ ਜਾ ਰਹੇ ਹਨ। ਜੋ ਕਿ 14 ਜੂਨ ਦੀ ਸਵੇਰ ਅੱਠ ਵਜੇ ਅਰੰਭ ਹੋਣਗੇ ਅਤੇ 18 ਜੂਨ ਤੱਕ ਚੱਲਣਗੇ। ਇਸ ਤੋਂ ਇਲਾਵਾ ਪਿੰਡ ਜੀਂਦਾ ਅਤੇ ਵਾੜਾ ਭਾਈ ਕਾ ਵਿਖੇ ਬੱਚਿਆਂ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ  ਦੇ ਸਹਿਯੋਗ ਨਾਲ ਸ਼ਾਮ 4 ਵਜੇ ਤੋਂ 6 ਵਜੇ ਤੱਕ ਕੈਂਪ ਲਗਾਏ ਜਾ ਰਹੇ ਹਨ। ਜੋ ਕਿ ਅੱਜ 13 ਜੂਨ ਤੋਂ ਸ਼ੁਰੂ ਹੋ ਰਹੇ ਹਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply