Sunday, March 15, 2026

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਮਨਾਇਆ ਵਿਸ਼ਵ ਖੂਨਦਾਨ ਦਿਹਾੜਾ

PPN1406201607

ਫਾਜ਼ਿਲਕਾ, 14 ਜੂਨ (ਵਨੀਤ ਅਰੋੜਾ) – ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਕ, ਸ੍ਰੀ ਐਸ. ਕੇ. ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਅਤੇ ਸ਼੍ਰੀ ਲਛੱਮਣ ਸਿੰਘ, ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਫ਼ਾਜ਼ਿਲਕਾ ਵਿਖੇ ਸਰਕਾਰੀ ਹਸਪਤਾਲ ਵਿੱਚ ਵਿਸ਼ਵ ਖੂਨ ਦਾਨ ਦਿਹਾੜੇ ਮੌਕੇ ਤੇ ਖੂਨ ਦਾਨ ਕੈਂਪ ਦਾ ਅਯੋਜਨ ਕੀਤਾ ਗਿਆ।ਇਹ ਕੈਂਪ ਸ੍ਰੀ ਰਾਮ ਕਿਰਪਾ ਸੇਵਾ ਸੰਘ, ਫਾਜ਼ਿਲਕਾ ਦੀ ਮਦਦ ਨਾਲ ਲਗਾਇਆ ਗਿਆ। ਇਸ ਵਿੱਚ ਸੰਸਥਾ ਦੇ ਮੈਂਬਰ ਸ਼੍ਰੀ ਰਾਜੀਵ ਕੁਕਰੇਜ਼ਾ ਨੇ ਖੂਨ ਦਾਨ ਵੇਲੇ ਵਰਤੀਆਂ ਜਾਣ ਵਾਲੀਆਂ ਹਿਦਾਇਤਾਂ ਬਾਰੇ ਦੱਸਿਆ ।
ਇਸ ਵਿਚ ਸ਼੍ਰੀ ਕੇ.ਕੇ ਬਾਂਸਲ, ਸੀ.ਜੇ.ਐਮ ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਨੇ ਸਭ ਤੋਂ ਪਹਿਲਾਂ ਖੂਨ ਦਾਨ ਦਿੱਤਾ ਅਤੇ ਇਸ ਤੋਂ ਬਾਅਦ ਸਾਰੇ ਸਟਾਫ ਮੈਂਬਰਾ ਅਤੇ ਕੁੱਝ ਪੈਰਾ ਲੀਗਲ ਵਲੰਟੀਅਰਾਂ ਨੇ ਵੀ ਖੂਨ ਦਾਨ ਦਿੱਤਾ। ਇਸ ਮੌਕੇ ਸਂ ਪ੍ਰਿਤਪਾਲ ਸਿੰਘ, ਮਾਨਯੋਗ ਸੀ.ਜੇ.ਐਮ, ਫਾਜ਼ਿਲਕਾ ਅਤੇ ਐਡਵੋਕੇਟ ਰਾਜੇਸ਼ ਕਸਰੀਜ਼ਾ ਵੀ ਮੌਜ਼ੂਦ ਸਨ। ਖੂਨ ਦਾਨ ਤੋਂ ਬਾਅਦ ਸ਼੍ਰੀ ਕੇ.ਕੇ. ਬਾਂਸਲ, ਸੀ.ਜੇ.ਐਮ ਕਮ ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਨੇ ਬਿਰਧ ਆਸ਼ਰਮ ਦਾ ਦੌਰਾ ਕੀਤਾ ਅਤੇ ਬਜੁਰਗਾਂ ਤੋਂ ਉਨ੍ਹਾਂ ਦੀ ਸਮਸਿਆਵਾਂ ਵੀ ਸੁਣੀਆਂ ਅਤੇ ਆਪਣੇ ਵਿਚਾਰ ਵੀ ਸਾਂਝੇ ਕੀਤੇੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply