Friday, July 5, 2024

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਨਰਮੇ ਦੀ ਖੇਤੀ ਵਾਲੇ ਪਿੰਡਾਂ ਦਾ ਦੌਰਾ

PPN1406201608

ਫਾਜ਼ਿਲਕਾ, 14 ਜੂਨ (ਵਨੀਤ ਅਰੋੜਾ)- ਡਾ. ਸੁਖਦੇਵ ਸਿੰਘ ਬਰਾੜ ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਅਤੇ ਉਨ੍ਹਾਂ ਦੇ ਸਟਾਫ਼ ਵੱਲੋਂ ਲਗਾਤਾਰ ਨਰਮੇ ਦੇ ਖੇਤਾਂ ਦਾ ਮੁਆਇਨਾ ਕਰਕੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਸਬੰਧੀ ਲੋੜ ਮੁਤਾਬਿਕ ਸੁਚੱਜੇ ਉਪਰਾਲੇ ਕਰਨ ਦੇ ਸੁਝਾਅ ਦਿੱਤੇ ਜਾ ਰਹੇ ਹਨ।
ਅੱਜ ਮੁੱਖ ਖੇਤੀਬਾੜੀ ਅਫ਼ਸਰ ਡਾ. ਬਰਾੜ ਅਤੇ ਉਨ੍ਹਾਂ ਦੇ ਨਾਲ ਡਾ. ਰਾਮ ਸਰੂਪ ਬਲਾਕ ਖੇਤੀਬਾੜੀ ਅਫ਼ਸਰ ਫਾਜ਼ਿਲਕਾ, ਡਾ. ਭੁਪਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ ਨੇ ਬਲਾਕ ਫਾਜ਼ਿਲਕਾ ਦੇ ਪਿੰਡਾਂ ਇਸਲਾਮ ਵਾਲਾ, ਮਾਹੂਆਣਾ ਬੋਦਲਾਂ, ਘੱਟਿਆਂਵਾਲੀ ਜੱਟਾਂ ਆਦਿ ਪਿੰਡਾਂ ਦਾ ਦੌਰਾ ਕਰਕੇ ਨਰਮੇ ਦੇ ਖੇਤਾਂ ਦਾ ਮੁਆਇਨਾ ਕੀਤਾ ਅਤੇ ਕਿਸਾਨਾਂ ਨੂੰ ਨਰਮੇ ਦੀ ਖੇਤੀ ਸਬੰਧੀ ਸੁਝਾਅ ਦਿੱਤੇ। ਇਸ ਤਰ੍ਹਾਂ ਬਲਾਕ ਅਬੋਹਰ ਅਤੇ ਖੂਈਆਂ ਸਰਵਰ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਦੇ ਨਾਲ ਡਾ. ਗੁਰਮੇਲ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਅਬੋਹਰ ਅਤੇ ਖੂਈਆਂ ਸਰਵਰ ਨੇ ਦੋਹਾਂ ਬਲਾਕਾਂ ਵਿਖੇ ਪਿੰਡ ਵਰਿਆਮ ਖੇੜਾ, ਭੰਗਰ ਖੇੜਾ, ਸ਼ੇਰਗੜ੍ਹ ਆਦਿ ਦਾ ਦੌਰਾ ਕਰਕੇ ਨਰਮੇ ਦੇ ਖੇਤਾਂ ਦਾ ਨਿਰੀਖਣ ਕੀਤਾ। ਪਿੰਡਾਂ ਵਿਚ ਦੌਰੇ ਸਮੇਂ ਪਿੰਡ ਦੇ ਸਬੰਧਤ ਸਕਾਊਟ ਦੀ ਮੌਕੇ ਤੇ ਹਾਜਰ ਸਨ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਰਾੜ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਨਰਮੇ ਦੀ ਫ਼ਸਲ ਵਾਲੇ ਪਿੰਡਾਂ ਵਿਚ ਦੋ ਪਿੰਡਾਂ ਪਿੱਛੇ 1 ਸਕਾਊਟ ਦੀ ਭਰਤੀ ਕੀਤੀ ਗਈ ਹੈ। ਜਿਹੜੇ ਪਿੰਡਾਂ ਵਿਚ ਨਰਮੇ ਦੀ ਫ਼ਸਲ ਰੋਜ਼ਾਨਾ ਨਿਰੀਖਣ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 100 ਸਕਾਊਟ ਭਰਤੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਸਕਾਊਟ ਨਰਮੇ ਦੇ ਖੇਤਾਂ ਦਾ ਨਿਰੀਖਣ ਕਰਕੇ ਆਪਣੀ ਰਿਪੋਰਟ ਸਬੰਧਤ ਦਫ਼ਤਰ ਨੂੰ ਭੇਜਦੇ ਹਨ। ਉਨ੍ਹਾਂ ਨਰਮੇ ਦੀ ਖੇਤੀ ਵਾਲੇ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਸਕਾਊਟਾਂ ਨਾਲ ਰਾਬਤਾ ਰੱਖਣ। ਉਨ੍ਹਾਂ ਕਿਹਾ ਕਿ ਇਸ ਵੇਲੇ ਨਰਮੇ ਦੀ ਫ਼ਸਲ ਤੇ ਚਿੱਟੀ ਮੱਖੀ ਦਾ ਨੁਕਸਾਨ ਦੇ ਪੱਧਰ ਤੋਂ ਹੇਠਾਂ ਹੈ ਅਤੇ ਜਿੰਨ੍ਹਾਂ ਇਲਾਕਿਆਂ ਵਿਚ ਮੀਂਹ ਪੈ ਗਿਆ ਹੈ ਉੱਥੇ ਬਹੁਤ ਹੀ ਘੱਟ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਆਪਣੇ ਨਰਮੇ ਦੀ ਫ਼ਸਲ ਦਾ ਰੋਜ਼ਾਨਾ ਨਿਰੀਖਣ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ।
ਨਰਮੇ ਦੀ ਫ਼ਸਲ ਮਹੀਨੇ ਤੋਂ ਉਪਰ ਹੈ ਤਾਂ ਦਿਓ ਪਹਿਲਾ ਪਾਣੀ – ਬਰਾੜ
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਖਦੇਵ ਸਿੰਘ ਬਰਾੜ ਨੇ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਜਿਹੜੇ ਕਿਸਾਨਾਂ ਦੀ ਨਰਮੇ ਦੀ ਫ਼ਸਲ ਇਕ ਮਹੀਨੇ ਦੀ ਹੋ ਗਈ ਹੈ ਤਾਂ ਉਸ ਨੂੰ ਪਹਿਲਾ ਪਾਣੀ ਦੇ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਯੂਰੀਆ ਖਾਦ ਦੀ ਪਹਿਲੀ ਕਿਸ਼ਤ ਵੀ ਦੇ ਦੇਣੀ ਚਾਹੀਦੀ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply