Friday, September 25, 2026

ਮਾਂ ਦਿਵਸ ‘ਤੇ ਸੈਮੀਨਾਰ ਆਯੋਜਿਤ

PPN170506
ਬਠਿੰਡਾ, 17  ਮਈ (ਜਸਵਿੰਦਰ ਸਿੰਘ ਜੱਸੀ)-  ਸਥਾਨਕ ਆਰ.ਬੀ.ਡੀ.ਏ.ਬੀ ਸੀਨੀਅਰ ਸਕੈਡੰਰੀ ਸਕੂਲ ਵਿਖੇ ਮਾਂ ਦਿਵਸ ‘ਤੇ ਪ੍ਰਿੰਸੀਪਲ ਡਾ: ਸਤਵੰਤ ਕੌਰ ਭੁੱਲਰ ਦੀ ਦੇਖ ਰੇਖ ਹੇਠ ਹਾਊਸ ਗਰੁੱਪ ਗਾਉਣ ਪ੍ਰਤੀਯੋਗਤਾ ਦੇ ਰੂਪ ਵਿਚ ਸੈਮੀਨਾਰ ਕਰਵਾਇਆ ਗਿਆ,ਜਿਸ ਵਿਚ ਛੇਵੀਂ ਕਲਾਸ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮਾਂ ਦਿਵਸ  ਨੂੰ ਮਨਾਉਣ ਮੌਕੇ ਗਾਂਧੀ ਹਾਉਸ, ਪਲੇਟ ਹਾਉਸ, ਦਿਆਨੰਦ ਹਾਉਸ, ਟੈਗੋਰ ਹਾਉਸ ਅਤੇ ਨਹਿਰੂ ਹਾਉਸ ਦੇ ਵਿਦਿਆਰਥੀਆਂ ਨੇ ਆਪਣੇ ਆਪਣੇ ਵਿਚਾਰ ਵਿਚ ਮਾਂ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਜਿਸ ਨੂੰ ਸੁਣ ਕੇ ਅਧਿਆਪਕ ਜਨ ਅਤੇ ਜੱਜਮੈਂਟ ਕਰਨ ਵਾਲੇ ਵੀ ਹੈਰਾਨ ਹੋ ਗਏ।  ਇਸ ਮੌਕੇ ਜੇਤੂ ਬੱਚਿਆਂ ਨੂੰ ਸਨਮਾਨ ਵੀ ਕੀਤਾ ਗਿਆ।ਇਸ ਸ਼ੁਭ ਅਵਸਰ ਮੌਕੇ ਡਾ: ਨੇਹਾ, ਡਾ: ਸੀਪ ਲੁਬਾ ਬੱਚਿਆਂ ਦੇ ਦੰਦਾਂ ਦੀ ਚੈਂਕਅੱਪ ਕਰਦਿਆਂ ਸਾਫ਼ ਸਫ਼ਾਈ ਬਾਰੇ ਜਾਣਕਾਰੀ ਦਿੱਤੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply