Monday, July 8, 2024

ਜੂਡੀਸੀਅਲ ਅਫ਼ਸਰਾਂ ਨੂੰ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸਬੰਧੀ ਵਿਸਥਾਰ ਪੂਰਵਕ ਦਿੱਤੀ ਜਾਣਕਾਰੀ

PPN170507

ਬਠਿੰਡਾ, 17 ਮਈ (ਜਸਵਿੰਦਰ ਸਿੰਘ ਜੱਸੀ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾਨਯੋਗ ਸ੍ਰੀ ਸੁਧੀਰ ਜੈਨ, ਸੁਪਰੀਅਰ ਜੂਡੀਸੀਅਲ ਅਫਸਰ, (ਮੀਡੀਏਸ਼ਨ ਅਤੇ ਕੰਸੀਲੀਏਸ਼ਨ) ਸਬੰਧੀ ਜਾਣਕਾਰੀ ਦੇਣ ਹਿੱਤ ਸੈਸ਼ਨ ਡਵੀਜ਼ਨ ਬਠਿੰਡਾ ਵਿਖੇ ਤਾਇਨਾਤ ਜੂਡੀਸੀਅਲ ਅਫ਼ਸਰਾਂ ਨੂੰ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮਾਨਯੋਗ ਸ੍ਰ. ਤੇਜਵਿੰਦਰ ਸਿੰਘ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਨੇ ਸ੍ਰੀ ਜੈਨ ਵੱਲੋ ਦਿੱਤੀ ਗਈ ਜਾਣਕਾਰੀ ਦੀ ਪ੍ਰੰਸਸਾ ਕਰਦਿਆਂ ਕਿਹਾ ਕਿ ਉਹ ਇਸ ਦੀ ਸਬੰਧੀ ਆਪਣੇ ਅਧੀਨ ਆਉਂਦੇ ਸਾਰੇ ਜੂਡੀਸੀਅਲ ਅਫ਼ਸਰਾਂ ਨੂੰ ਇਹ ਯਕੀਨੀ ਬਣਾਉਣਗੇ ਕਿ ਉਹ ਵੱਧ ਤੋਂ ਵੱਧ ਕੇਸ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ ਬਠਿੰਡਾ ਵਿਖੇ ਭੇਜਣ ਤਾਂ ਕਿ ਦੋਵੇਂ ਧਿਰਾਂ ਦਾ ਆਪਸੀ ਸੁਲਾ ਸਮਝੋਤੇ ਰਾਹੀਂ ਨਿਪਟਾਰਾ ਕਰਵਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ ਬਠਿੰਡਾ ਰਾਹੀ ਹੁਣ ਤੱਕ ਲੱਗਭਗ 303 ਦੇ ਕਰੀਬ ਰਾਜੀਨਾਮੇ ਕਰਵਾਏ ਜਾ ਚੁੱਕੇ ਹਨ।
ਸ੍ਰੀਮਤੀ ਜਸਬੀਰ ਕੌਰ ਸੀ.ਜੇ.ਐਮ./ਸਕੱਤਰ ਸਾਹਿਬ ਨੇ ਆਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਜੂਡੀਸੀਅਲ ਅਫ਼ਸਰ ਸਾਹਿਬਾਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋ ਦਿੱਤੀ ਜਾਣ ਵਾਲੀ ਜਾਣਕਾਰੀ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਪ੍ਰੋਗਰਾਮ ਵਿਚ ਜੇ.ਐਸ. ਭਿੰਡਰ, ਐਮ.ਪੀ.ਐਸ. ਪਾਹਵਾ, ਅਵਤਾਰ ਸਿੰਘ, ਸ੍ਰੀਮਤੀ ਰਾਜਵਿੰਦਰ ਕੌਰ, ਰਾਕੇਸ਼ ਕੁਮਾਰ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਰਜਨ ਕੁਮਾਰ ਖੁਲਰ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਮਿਸ ਮਨਪ੍ਰੀਤ ਕੌਰ, ਸਿਵਲ ਜੱਜ (ਜੂਨੀਅਰ ਡਵੀਜ਼ਨ), ਅਜੀਤ ਪਾਲ ਸਿੰਘ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਫੂਲ, ਦਲੀਪ ਕੁਮਾਰ, ਸਿਵਲ ਜੱਜ (ਜੂਨੀਅਰ ਡਵੀਜ਼ਨ), ਸ੍ਰੀਮਤੀ ਸੁਚੇਤ ਅਸ਼ੀਸ਼ ਦੇਵ ਚੌਹਾਨ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਤਲਵੰਡੀ ਸਾਬੋ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਨਵਦੀਪ ਸਿੰਘ ਜੀਦਾ, ਪ੍ਰਧਾਨ ਅਤੇ ਕੰਵਲਜੀਤ ਸਿੰਘ ਕੁੱਟੀ, ਸਕੱਤਰ, ਜ਼ਿਲ੍ਹਾ ਬਾਰ ਅਸੋਸੀਏਸ਼ਨ ਬਠਿੰਡਾ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply