Monday, July 8, 2024

ਪੁਰਾਣੇ ਵਿਦਿਆਰਥੀ ਬੋਹੜ ਸਿੰਘ ਮੱਲਣ ਨੇ ਖਾਲਸਾ ਸਕੂਲ ‘ਚ ਕੀਤੀ ਸ਼ਿਰਕਤ

PPN170505
ਬਠਿੰਡਾ, 17 ਮਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ  1959 ਤੋਂ 1960 ਤੱਕ ਪੜ੍ਹਾਈ ਕਰਦਿਆਂ ਬੋਹੜ ਸਿੰਘ ਮੱਲਣ ਜੋ ਹੁਣ ਸੇਵਾ ਮੁਕਤ ਹੈੱਡ ਟੀਚਰ, ਰੇਡੀਓ, ਟੀ.ਵੀ ਕਲਾਕਾਰ, ਢਾਡੀ ਕਹਾਣੀਕਾਰ ਤੇ ਲੇਖਕ ਹਨ ਵਲੋਂ ੫੪ ਸਾਲਾਂ ਬਾਅਦ ਸਕੂਲ ਵਿਚ ਸ਼ਿਰਕਤ ਕਰਦਿਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਅਤੇ ਸਮੂਹ ਸਟਾਫ਼ ਨਾਲ ਰੂਬਰੂ ਹੁੰਦਿਆਂ ਸਕੂਲ ਦੇ ਸਟਾਫ਼ ਵੱਲੋਂ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦਿੱਤਾ  । ਬੋਹੜ ਸਿੰਘ ਮੱਲਣ ਨੇ ਆਪਣੀ ਕਹਾਣੀ ਸੰਗ੍ਰਹਿ ”ਪਛਤਾਵਾ” ਸਕੂਲ ਲਾਇਬ੍ਰੇਰੀ ਵਿੱਚ ਭਂੇਟ ਕੀਤੀ ਅਤੇ ਆਪਣੇ ਵਿੱਲਖਣ ਤਜਰਬੇ ਰਾਹੀਂ ਅਧਿਆਪਕਾਂ ਨਾਲ ਸਾਂਝ ਪਾਈ। ਮੈਡਮ ਕੁਲਦੀਪ ਕੌਰ ਨੇ ਸਕੂਲ ਆਉਣ ਤੇ ਉਨ੍ਹਾਂ ਨੂੰ ਇਨ੍ਹਾਂ ਸਤਰਾਂ ਨਾਲ ਜੀ ਆਇਆ ਕਿਹਾ:-
ਤੁਸੀਂ ਘਰ ਸਾਡੇ ਆਏ , ਅਸੀਂ ਫੁੱਲੇ ਨਾ ਸਮਾਏ
ਸਾਡੇ ਘਰ ਤਸ਼ਰੀਫ ਲਿਆਇਆਂ ਨੂੰ,
ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ”
ਅਤੇ ਸਕੂਲ ਆਉਣ ਲਈ ਧੰਨਵਾਦ ਕੀਤਾ ਅਤੇ ਅੱਗੇ ਤੋਂ ਸਕੂਲ ਆ ਕੇ ਸਟਾਫ਼ ਨਾਲ ਆਪਣੇ ਚੰਗੇ ਗੁਣ ਸਾਂਝੇ ਕਰਨ ਲਈ ਬੇਨਤੀ ਕੀਤੀ। ਜਦੋਂ ਮੱਲਣ ਜੀ ਆਪਣੇ ਇੰਨੇ ਗੁਣਾਂ ਦੇ ਬਾਵਜੂਦ ਵੀ ਆਪਣੇ ਆਪ ਨੂੰ ਸਾਰੇ ਉੱਘੇ ਲੇਖਕਾਂ ਦੀ ਕਤਾਰ ਵਿੱਚ ਸਭ ਤੋਂ ਪਿੱਛੇ ਦੱਸਿਆ ਤਾਂ ਉਨ੍ਹਾਂ ਦੀ ਪ੍ਰਸ਼ੰਸਾ ਵਿੱਚ  ਮੈਡਮ ਕੁਲਦੀਪ ਕੌਰ ਨੇ ਪੰਜਾਬੀ ਦੀਆਂ ਇਹ ਸਤਰਾਂ ਕਹੀਆਂ:-
ਮੇਰੀ ਛੁਪੇ ਰਹਿਣ ਦੀ ਚਾਹ, ਮੈਂ ਨੀਵਾ ਉੱਗਿਆ
ਹਾਏ ਪੂਰੀ ਹੁੰਦੀ ਨਾ, ਮੈਂ ਤਰਲੇ ਲੈ ਰਿਹਾ’  ਆਦਿ ਨਾਲ ਪੰਜਾਬੀ ਕਵਿਤਾਵਾਂ ਨਾਲ ਸਮਾਂ ਬਤੀਤ ਹੁੰਦਿਆਂ ਪਤਾ ਹੀ ਨਹੀ ਲੱਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply