Saturday, November 14, 2026

ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ ਦੇ ਪੰਜੀਕਰਨ ਦੀ ਫੀਸ ਮੁਆਫ

ਨਵੀਂ ਦਿੱਲੀ, 20 ਜੂਨ (ਪੰਜਾਬ ਪੋਸਟ ਬਿਊਰੋ)- ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ ਬਾਰੇ ਮੰਤਰਾਲੇ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਐਮ.ਐਸ.ਐਮ.ਈ ਦੇ ਪੰਜੀਕਰਨ ਲਈ ਉਦਯੋਗ ਆਧਾਰ ਮੈਮੋਰੰਡਮ ਹੀ ਸਿਰਫ਼ ਖਰੜਾ ਹੈ ਅਤੇ ਰਜਿਸਟਰੇਸ਼ਨ ਲਈ ਕੋਈ ਫੀਸ ਨਹੀਂ ਹੈ।ਕੁੱਝ ਏਜੰਸੀਆਂ ਵਲੋਂ ਰਜਿਸਟਰੇਸ਼ਨ ਦੀ ਸਹੂਲਤ ਲਈ ਫੀਸ ਵਸੂਲਣ ਬਾਰੇ ਮੰਤਰਾਲੇ ਵਲੋਂ ਪ੍ਰਾਪਤ ਸ਼ਿਕਾਇਤਾਂ ਨੂੰ ਮੱਦੇਨਜਰ ਰੱਖਦਿਆਂ ਇਹ ਸਪੱਸ਼ਟੀਕਰਨ ਦਿੱਤਾ ਗਿਆ ਹੈ।ਇਹ ਕਿਹਾ ਜਾ ਸਕਦਾ ਹੈ ਕਿ ਸਿਰਫ਼ ਮੰਤਰਾਲੇ ਦੇ ਪੋਰਟਲ  http://www.udyogaadharmemorandum.gov.in ‘ਤੇ ਹੀ ਉਦਯੋਗ ਆਧਾਰ ਮੈਮੋਰੰਡਮ ਭਰਿਆ ਜਾ ਸਕਦਾ ਹੈ। ਇਸ ਲਈ ਕੋਈ ਫੀਸ ਨਹੀਂ ਹੈ।ਇਹ ਪ੍ਰਕਿਰਿਆ ਸਰਲ ਹੈ ਅਤੇ ਉਦਮੀ ਕਿਸੇ ਤੀਜੀ ਪਾਰਟੀ ਦੀ ਮਦਦ ਤੋਂ ਬਿਨ੍ਹਾਂ ਰਜਿਸਟਰੇਸ਼ਨ ਕਰਵਾ ਸਕਦੇ ਹਨ।ਲੋੜ ਪੈਣ ੇ ਆਧਾਰ ਮੈਮੋਰੰਡਮ ਭਰਨ ਲਈ ਸੰਬੰਧਤ ਜ਼ਿਲਾ ਉਦਯੋਗਿਕ ਕੇਂਦਰ ਦੇ ਮਹਾਂਪ੍ਰਬੰਧਕ ਤੋਂ ਸਹਾਇਤਾ ਲਈ ਜਾ ਸਕਦੀ ਹੈ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply