Tuesday, October 13, 2026

ਪੰਜਾਬ ਨਾਟਸ਼ਾਲਾ ‘ਚ ਡਰਾਮਾ ‘ਮਿਰਚ ਮਸਾਲਾ’ ਰਿਹਾ ਹਾਉਸ ਫੁਲ

PPN2006201624

ਅੰਮ੍ਰਿਤਸਰ, 20 ਜੂਨ ( ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਦੇ ਹੋਮ ਪ੍ਰੋਡਕਸ਼ਨ ਪੰਜਾਬੀ ਡਰਾਮਾ ‘ਮਿਰਚ ਮਸਾਲਾ’ ਦਾ ਸ਼ਨੀਵਾਰ ਨੂੰ ਸਫਲ ਮੰਚਨ ਕੀਤਾ ਗਿਆ ।ਨਾਟਸ਼ਾਲਾ ਮੁੱਖੀ ਜਤਿੰਦਰ ਬਰਾੜ ਲਿਖਤ ਇਹ ਡਰਾਮਾ ਹਾਉਸ ਫੁਲ ਰਿਹਾ।ਸਮਾਜ ਅਤੇ ਪਰਵਾਰ ਦੇ ਵਿੱਚ ਆਪਸੀ ਤਾਲਮੇਲ ਨੂੰ ਲੈ ਕੇ ਬੁਣਿਆ ਗਿਆ ਇਹ ਡਰਾਮਾ ਇੱਕ ਪਰਵਾਰ ਦੇ ਉਨ੍ਹਾਂ ਤਿੰਨ ਭਰਾਵਾਂ ਉੱਤੇ ਆਧਾਰਿਤ ਹੈ ਜੋ ਕੁੰਵਾਰੇ ਹਨ।ਹਰੇਕ ਦੀ ਆਪਣੀ ਸੋਚ ਅਤੇ ਖਾਹਸ਼ ਹੈ ਅਤੇ ਉਸ ਦੇ ਮੁਤਾਬਕ ਉਹ ਪਤਨੀ ਚਾਹੁੰਦਾ ਹੈ, ਨਤੀਜਤਨ ਇਹਨਾਂ ਦੀ ਵਿਆਹ ਦੀ ਉਮਰ ਨਿਕਲ ਜਾਂਦੀ ਹੈ ।
ਕੁੰਵਾਰੇ ਰਹਿਣ ਦੇ ਕਾਰਨ ਲੋਕ ਉਨ੍ਹਾਂ ਨੂੰ ਚੰਗੀ ਨਜ਼ਰ ਨਾਲ ਨਹੀਂ ਵੇਖਦੇ।ਇਹੀ ਕਾਰਨ ਹੈ ਕਿ ਅਕਸਰ ਉਨ੍ਹਾਂ ਦੇ ਨਾਲ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਕਿ ਉਹ ਤੰਗ ਕੋ ਜਾਂਦੇ ਹਨ।ਬਰਾੜ ਦਾ ਕਹਿਣਾ ਹੈ ਕਿ ਡਰਾਮੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਮਾਜ ਹੋਵੇ, ਜਿੰਦਗੀ ਹੋਵੇ ਜਾਂ ਫਿਰ ਪਰਿਵਾਰ ਸਾਰੇ ਵਿੱਚ ਤਾਲਮੇਲ ਹੋਣਾ ਜਰੂਰੀ ਹੈ।ਜੇਕਰ ਕਿਤੇ ਵੀ ਫਰਕ ਪਿਆ ਤਾਂ ਸਭ ਕੁੱਝ ਗੜਬੜ ਹੋ ਜਾਵੇਗਾ ।
ਨਰਿੰਦਰ ਸਾਂਘੀ ਨਿਰਦੇਸ਼ਤ ਇਸ ਡਰਾਮੇ ਵਿੱਚ ਪ੍ਰਗਟ ਸਿੰਘ, ਪ੍ਰਿਤਪਾਲ ਸਿੰਘ, ਵਿਸ਼ੁ ਸ਼ਰਮਾ, ਹੇਨਰੀ ਬੇਂਜਾਮਿਨ, ਪਵਨਦੀਪ, ਨਾਜਿਸ਼ ਮਾਨ, ਅਸ਼ੋਕ ਭਗਤ, ਪਾਰਸ, ਨੇਹਾ, ਜਸਵੰਤ ਮਿੰਟੂ, ਨਵਪ੍ਰੀਤ ਹੁੰਦਲ, ਕਮਲ ਰਣਦੇ, ਤਾਨਿਆ, ਅਮਨ ਸ਼ੇਰ, ਸਾਹਿਲ ਸ਼ਰਮਾ ਨੇ ਕਿਰਦਾਰ ਨਿਭਾਇਆ ਹੈ।ਡਰਾਮੇ ਵਿੱਚ ਡਾਂਸ ਰਸ਼ਮੀ ਦਾ ਹੈ ਅਤੇ ਸਹਾਇਕ ਡਾਇਰੈਕਸ਼ਨ ਹਰਮੀਤ ਸਾਂਘੀ ਦਾ ਹੈ।ਸੈਟ ਕਰਮਜੋਤ ਸਿੰਘ, ਰਾਜੇਸ਼ ਕੁਮਾਰ, ਲਾਇਟ ਵਲਜਿੰਦਰ ਸਿੰਘ, ਪਲਵਿੰਦਰ ਸਿੰਘ, ਸਾਉਂਡ ਗਗਨਦੀਪ ਸਿੰਘ ਅਤੇ ਹਰਦੀਪ ਸਿੰਘ ਦਾ ਹੈ ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply