Sunday, March 15, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 23 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਭਾਰਤ ਨੇ ਰਚਿਆ ਇਤਿਹਾਸ – ਸ੍ਰੀ ਹਰੀਕੋਟਾ ਤੋਂ ਪੀ.ਐਸ.ਐਲ.ਵੀ-ਸੀ 34 ਲਾਂਚ – ਸਪੇਸ ‘ਚ ਭੇਜੇ ਇਕੋ ਵਾਰ 17 ਵਿਦੇਸ਼ੀ ਤੇ 3 ਭਾਰਤੀ ਸੈਟੇਲਾਈਟ ।

▶ ਸੀ.ਐਮ ਬਾਦਲ ਦਿੱਲੀ ‘ਚ – ਕਿਸਾਨ ਮੁਦਿਆਂ ‘ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲੇ – ਕੈਬਨਿਟ ਮੰਤਰੀ ਪਰਮਿੰਦਰ ਢੀਂਡਸਾ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਰਹੇ ਮੌਜ਼ੂਦ।

▶ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੀ.ਐਮ ਬਾਦਲ ਨੇ ਕੀਤੀ ਮੁਲਾਕਾਤ– ਕ੍ਰੇਡਿਟ ਲਿਮਿਟ ਬਣਾਉਣ ਬਾਰੇ ਕੀਤੀ ਗੱਲ।

▶ ਪੰਜਾਬ ਵਿੱਚ ਨਹੀਂ ਹੈ ਨਸ਼ਾ, ਬਾਹਰੋਂ ਆਉਂਦਾ ਹੈ -ਅਕਾਲੀ ਦਲ ਨੂੰ ਨਸ਼ੇ ਦੇ ਮੁੱਦੇ ‘ਤੇ ਕੀਤਾ ਜਾ ਰਿਹਾ ਹੈ ਬਦਨਾਮ-ਬਾਦਲ ।

▶ ਪਠਾਨਕੋਟ ਏਅਰਬੇਸ ਦੇ ਨੇੜਲੇ ਇਲਾਕਿਆਂ ਵਿੱਚ ਪੁਲਿਸ ਨੇ ਚਲਾਇਆ ‘ਸਰਚ ਅਪਰੇਸ਼ਨ’।

▶ ਕਰਾਚੀ (ਪਾਕਿਸਤਾਨ) ਦੇ ਨਾਮਵਰ ਕੱਵਾਲ ਅਮਜ਼ਦ ਸਾਬਰੀ ਦੀ ਹੱਤਿਆ।

▶ ਸੁਖਪਾਲ ਖਹਿਰਾ ‘ਆਪ’ ਆਰ.ਟੀ.ਆਈ ਸੈਲ ਦੇ ਕਨਵੀਨਰ ਤੇ ਦਿਨੇਸ਼ ਚੱਢਾ ਸਹਿ ਕਨਵੀਨਰ ਬਣਾਏ ਗਏ।

▶ ਬਾਬਾ ਫਰੀਦ ਯੂਨੀਵਰਸਿਟੀ ਨੇ ਪੀ.ਐਮ.ਈ.ਟੀ ਦਾ ਨਤੀਜਾ ਐਲਾਨਿਆ – ਫਰੀਦਕੋਟ ਦੇ ਲਵਿਸ਼ ਗੁਪਤਾ ਨੇ ਹਾਸਲ ਕੀਤਾ ਪਹਿਲਾ ਸਥਾਨ।

▶ ਹਰਿਆਣਾ ਦੇ ਪਲਵਲ ‘ਚ ਗਾਂਜੇ ਨਾਲ ਭਰਿਆ ਟਰੱਕ ਕਾਬੂ – ਡਰਾਇਵਰ ਗ੍ਰਿਫਤਾਰ।

▶ 3 ਤੋਂ 5 ਜੁਲਾਈ ਤੱਕ ਪੰਜਾਬ ‘ਚ ਆਉਣਗੇ ਕੇਜਰੀਵਾਲ – 3 ਜੁਲਾਈ ਨੂੰ ਅੰਮ੍ਰਿਤਸਰ ‘ਚ ਯੂਥ ਮੈਨੀਫੈਸਟੋ ਕਰਨਗੇ ਜਾਰੀ।

▶ ਹਿਮਾਚਲ ਕੈਬਨਿਟ ਨੇ ਕੰਨਿਆਦਾਨ ਦੀ ਗ੍ਰਾਂਟ 25000 ਤੋਂ ਵਧਾ ਕੇ 40000 ਰੁਪਏ ਕੀਤੀ।

▶ ਹਿਮਾਚਲ ਕੈਬਨਿਟ ਵਲੋਂ ਕਾਂਗੜਾ ਅਤੇ ਮੰਡੀ ਦੇ ਕੋਟਲੀ ‘ਚ ਸਰਕਾਰੀ ਡਿਗਰੀ ਕਾਲਜ਼ ਖੋਲਣ ਦਾ ਐਲਾਨ।

▶ ਕੈਪਟਨ ਅਮਰਿੰਦਰ ਸਿੰਘ ਵਲੋਂ ਅਨੂਸ਼ਾਸ਼ਨਹੀਨਤਾ ਦੇ ਦੋਸ਼ਾਂ ‘ਚ ਪ੍ਰਸ਼ੋਤਮ ਲਾਲ ਖਲੀਫਾ ਕਾਂਗਰਸ ਤੋਂ ਖਾਰਜ਼।

▶ ਅੰਮ੍ਰਿਤਸਰ ਵਿੱਚ ਬੀਤੀ ਰਾਤ ਇਕ ਔਰਤ ਦੀ ਗਲਾ ਘੁੱਟ ਕੇ ਕੀਤੀ ਹੱਤਿਆ।

▶ ਹਥਿਆਰਬੰਦ ਕਾਰ ਸਵਾਰ ਲੁਟੇਰਿਆਂ ਨੇ ਅੰਮ੍ਰਿਤਸਰ ‘ਚ ਸਵਰਨਕਾਰ ਕੋਲੋ 5 ਲੱਖ ਮੁੱਲ ਦੀ ਨਕਦੀ ‘ਤੇ ਗਹਿਣੇ ਲੁੱਟੇ – ਤੇਜ਼ਧਾਰ ਹਥਿਆਰਾਂ ਨਾਲ ਕੀਤਾ ਫੱਟੜ।

▶ ਪੰਜਾਬ ਦੀਆਂ ਸਰਹੱਦਾਂ ਨੂੰ ਪੂਰੀ ਤਰਾਂ ਸੀਲ ਕਰਨ ਨਾਲ ਹੀ ਘੁਸਪੈਠ ਰੋਕਣ ‘ਚ ਮਿਲ ਸਕਦੀ ਹੈ ਕਾਮਯਾਬੀ-ਬਾਦਲ।

▶ ਪੰਜਾਬ ਸਰਕਾਰ ਵਲੋਂ ਪ੍ਰਚਾਰ ਲਈ ਲਿਆਂਦੀਆਂ ਗੱਡੀਆਂ ਵਿਚੋਂ ਇਕ ਨੂੰ ਮੁਹਾਲੀ ‘ਚ ਲੱਗੀ ਅੱਗ।

▶ ਅਸਮਾਨੀ ਬਿਜਲੀ ਡਿੱਗਣ ਨਾਲ ਬਿਹਾਰ ਵਿੱਚ 57 ਲੋਕਾਂ ਦੀ ਮੌਤ।

▶ ਸਰਕਾਰੀ ਦਫਤਰਾਂ ਦੇ ਮੁਲਾਜਮਾਂ ਵਲੋਂ ਅੱਜ ਤੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ – ਹੜਤਾਲ ਨਾਲ ਡੀ.ਸੀ, ਐਸ.ਡੀ.ਐਮ ਤੇ ਤਹਿਸੀਲ ਦਫਤਰਾਂ ਦਾ ਕੰਮ ਪ੍ਰਭਾਵਿਤ।

▶ ਭਾਰਤ ਨੇ ਹਰਾਰੇ ਟੀ-20 ਕ੍ਰਿਕਟ ਮੈਚ ਵਿੱਚ ਜਿੰਬਾਬਵੇ ਨੂੰ ਹਰਾਇਆ – 2-1 ਨਾਲ ਜਿੱਤੀ 3 ਮੈਚਾਂ ਦੀ ਲੜੀ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply