ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰ ਸੰਮੇਲਨ ਵਿੱਚ ਦੋਸ਼ ਲਾਇਆ ਕਿ ਥਾਣਾ ਰਮਦਾਸ ਦੀ ਪੁਲਿਸ ਇਕ ਸਾਲ ਪਹਿਲਾਂ ਦਰਜ ਹੋਏ ਪਰਚੇ ਵਿੱਚ ਲੋੜੀਂਦੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਕਰਕੇ ਸੁੱਚਾ ਸਿੰਘ ਦੀ ਮਾਰਕੁਟਾਈ ਕਰਕੇ ਅਤੇ ਉਸ ਦੀ ਦੁਕਾਨ ਦੀ ਤੋੜ ਭੰਨ ਕਰਨ ਦਾ ਦੋਸ਼ ਲਾਇਆ ਹੈ।ਔਜਲਾ ਨੇ ਪਹਿਲੀ ਘਟਨਾ ਬਾਰੇ ਦੱਸਿਆ ਕਿ ਰਾਜ ਕੁਮਾਰ ਤੇ ਉਸ ਦੇ ਚਾਰ ਹਮਾਇਤੀਆਂ ਨੇ ਘਰ ਅੰਦਰ ਦਾਖਲ ਹੋ ਕੇ ਉਸ ਦੀ ਸੁੱਚਾ ਸਿੰਘ ਦੀ ਬੇਟੀ ਜੋੋਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।ਇਸ ਕੁੱਟਮਾਰ ਨਾਲ ਉਸ ਨੂੰ ਗੰਭੀਰ ਸੱਟਾਂ ਲਗੀਆਂ।ਮੈਡੀਕਲ ਕਰਵਾਉਣ ‘ਤੇ ਪੁਲਿਸ ਨੇ ਦਫਾ 326 ਤਹਿਤ ਪਰਚਾ ਦਰਜ਼ ਕਰਨ ਦੀ ਥਾਂ ਕਥਿਤ ਮਿਲੀਭੁਗਤ ਨਾਲ ਉਲਟਾ ਉਸ ਦੇ ਬਾਪ ਸੁੱਚਾ ਸਿੰਘ ਤੇ ਪਰਚਾ ਦਰਜ਼ ਕਰ ਦਿੱਤਾ ਤਾਂ ਜੋ ਬਰਾਬਰ ਦੇ ਪਰਚੇ ਕਰਕੇ ਸਮਝੌਤਾ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ।ਕਾਫੀ ਜੱਦੋ ਜਹਿਦ ਬਾਅਦ ਕਥਿਤ ਦੋਸ਼ੀਆਂ ਖਿਲਾਫ 326 ਦਾ ਪਰਚਾ ਦਰਜ ਕਰਵਾਇਆ ਗਿਆ।ਪਰ ਹੈਰਾਨਗੀ ਇਸ ਗੱਲ ਦੀ ਹੈ ਕਿ ਅਜੇ ਤੱਕ ਕਥਿਤ ਦੋਸ਼ੀ ਪੁਲਿਸ ਵੱਲੋਂ ਗ੍ਰਿਫਤਾਰ ਹੀ ਨਹੀਂ ਕੀਤੇ ਗਏ।ਔਜਲਾ ਨੇ ਦੋਸ਼ ਲਾਇਆ ਕਿ ਅਕਾਲੀਆਂ ਦੇ ਜੰਗਲ ਦੇ ਰਾਜ ਵਿਚ ਇਨਸਾਫ ਪਸੰਦਾਂ ਨੂੰ ਨਿਆਂ ਨਹੀਂ ਮਿਲ ਰਿਹਾ। ਪੁਲਿਸ ਦੇ ਰਵਈਆ ਖਿਲਾਫ ਪੀੜਤਾਂ ਨੇ ਮਾਣਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ।ਜਿੱਥੇ ਉਨ੍ਹਾ ਨੂੰ ਭਗੋੜੇ ਕਰਾਰ ਦਿੱਤਾ ਗਿਆ।ਪਰ ਸਤਾਧਾਰੀਆਂ ਦੇ ਰਾਜਨੀਤਿਕ ਦਬਾਅ ਕਾਰਨ ਪੁਲਿਸ ਗ੍ਰਿਫਤਾਰੀਆਂ ਨਹੀਂ ਕਰ ਰਹੀ।ਔਜਲਾ ਨੇ ਅਜਨਾਲਾ ਤੋਂ ਮੁੱਖ ਸੰਸਦੀ ਸਕੱਤਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਸੱਤਾ ਦੇ ਨਸ਼ੇ ਵਿੱਚ ਗਲਤ ਕੰਮ ਕਰ ਰਹੇ ਹਨ।ਕਿਸੇ ਰੰਜਿਸ਼ ਤਹਿਤ ਬੀਤੇ ਦਿਨ 17 ਜੂਨ ਨੂੰ ਗਗਨਦੀਪ ਸਿੰਘ, ਪ੍ਰਦੀਪ ਸਿੰਘ, ਕਾਰਜ ਸਿੰਘ ਤੇ ਹੋਰਨਾਂ ਨੇ ਸੁੱਚਾ ਸਿੰਘ ਤੇ ਹਮਲਾ ਕੀਤਾ ਅਤੇ ਉਸ ਦੀ ਕੁੱਟਮਾਰ ਬੇਹੱਦ ਕੁੱਟਮਾਰ ਕੀਤੀ।ਉਪਰੰਤ ਚਾਹ ਦੀ ਦੁਕਾਨ ਭੰਨ ਤੋੜ ਦਿੱਤੀ ਅਤੇ ਭਾਰੀ ਨੁਕਸਾਨ ਸੁੱੱਚਾ ਸਿੰਘ ਪਹੁੰਚਾਇਆ। ਸੁੱਚਾ ਸਿੰਘ ਨੇ ਥਾਣਾ ਰਮਦਾਸ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਕਥਿਤ ਦੋਸ਼ੀਆਂ ਨੇ ਉਸ ਨੂੰ ਜਾਤੀ ਸੂਚਕ ਸ਼ਬਦ ਵਰਤੇ ਹਨ ਤੇ ਇਸ ਸਬੰਧੀ ਬਣਦੀ ਧਾਰਾ ਲਾ ਕੇ ਕਾਰਵਾਈ ਦੀ ਮੰਗ ਕੀਤੀ।ਔਜਲਾ ਨੇ ਜੇਕਰ ਪੁਲਿਸ ਪਹਿਲੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਦੀ ਤਾਂ ਦੂਸਰੀ ਘਟਨਾ ਵਾਪਰਨ ਤੋਂ ਬਚਿਆ ਜਾ ਸਕਦਾ ਸੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media