
ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਔਰਤਾਂ ਨੂੰ ਅੱਗੇ ਕਰ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਬਲੈਕ ਮੇਲ ਕਰ ਲੱਖਾਂ ਰੁਪਏ ਵਟੋਰਦੇ ਸਨ। ਸਥਾਨਕ ਕੈਨਾਲ ਕਲੋਨੀ ਥਾਣਾ ਵਿਖੇ ਪੱਤਰਕਾਰਾਂ ਇਸ ਗਿਰੋਹ ਬਾਰੇ ਜਾਣਕਾਰੀ ਦਿੰਦੀਆ ਡੀ ਐਸ ਪੀ ਸਿਟੀ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਕਰਮਚਾਰੀਆ ਨੂੰ ਗੁਪਤ ਸੂਚਨਾਂ ਮਿਲੀ ਸੀ ਸ਼ਹਿਰ ਵਿਚ ਅਜਿਹਾ ਗਿਰੋਹ ਸਰਗਰਮ ਹੈ ਜੋ ਕਿ ਬਾਹਰੋ ਆਉਣ ਵਾਲੇ ਲੋਕਾਂ ਨੂੰ ਔਰਤਾਂ ਰਾਹੀ ਆਪਣੇ ਜਾਲ ਵਿਚ ਫਸਾ ਉਨਾਂ ਨੂੰ ਬਲੈਕ ਮੇਲ ਕਰਦਾ ਹੈ ਅਤੇ ਲੱਖਾ ਰੁਪਏ ਪੈਸੇ ਲੈ ਲੈਦਾ ਹੈ।ਪੁਲਿਸ ਵੱਲੋ ਜਦੋ ਇਸ ਗਿਰੋਹ ਬਾਰੇ ਜਾਂਚ ਸੁਰੂ ਕੀਤੀ ਗਈ ਤਾ ਇਹ ਗੱਲ ਸਾਹਮਣੇ ਆਈ ਕਿ ਕੁਲਵੰਤ ਕੌਰ, ਧਰਮਾਤਮਾ ਸਿੰਘ, ਵੀਰਪਾਲ ਕੌਰ ਉਰਫ ਮੁਸਕਾਨ , ਮਨਪ੍ਰੀਤ ਕੌਰ, ਲਛਮਨ ਸਿੰਘ, ਧਰਮਿੰਦਰ ਘਾਰੂ ਉਰਫ ਨੀਬੂ ਬਾਬਾ ਅਤੇ ਉਸਦੀ ਪਤਨੀ ਆਸਾਂ ਰਾਣੀ ਅਤੇ ਤਰਸੇਮ ਲਾਲ ਵੱਲੋ ਭੋਲੇ ਭਾਲੇ ਲੋਕਾਂ ਨੂੰ ਔਰਤਾ ਰਾਹੀ ਜਾਲ ਵਿਚ ਫਸਾਉਦੇ ਸਨ ਅਤੇ ਪੈਸੇ ਤੇ ਹੋਰ ਕੀਮਤੀ ਸਮਾਨ ਖੋਹ ਲੈਦੇ ਸਨ ਜਿਸ ਤੇ ਪੁਲਿਸ ਵੱਲੋ ਕਾਰਵਾਈ ਕਰਦਿਆ ਗਿਰੋਹ ਦੇ ਮੈਬਰ ਧਰਮਾਤਾਮਾ ਸਿੰਘ, ਸੁਖਦੇਵ ਸਿੰਘ, ਲਛਮਣ ਸਿੰਘ ਅਤੇ ਮਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ।ਪੁਲਿਸ ਹਿਰਾਸਤ ਦੌਰਾਨ ਇਸ ਗਿਰੋਹ ਵੱਲੋ ਦੱਸਿਆ ਕਿ ਉਨਾਂ ਵੱਲੋ ਜਗਦੀਸ਼ ਸਿੰਘ ਵਾਸੀ ਕੁਸਲਪੁਰਾ ਜੈਪੁਰ ਰਾਜਸਥਾਨ ਨੂੰ ਆਪਣੇ ਜਾਲ ਵਿਚ ਫਸਾ ਇੱਕ ਲੱਖ 50 ਹਜਾਰ ਰੁਪਏ ਬਟੋਰ ਲਏ ਸਨ ਅਤੇ ਉਸ ਦੀਆ ਵੱਖ ਵੱਖ ਸੂਬਿਆ ਦੀ ਰਜਿਸਟੇਸ਼ਨ ਕਾਪੀਆ ਅਤੇ ਐਨ ਓ ਸੀ ਚੋਰੀ ਕਰ ਲਈ ਸਨ ਜਿਸ ਸੰਬਧੀ ਜਨਵਰੀ 16 ਵਿਚ ਬਠਿੰਡਾ ਦੇ ਥਾਣਾ ਕੈਨਾਲ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਸੀ।ਪੁੱਛਗਿਛ ਦੌਰਾਨ ਇਸ ਗਿਰੋਹ ਦੇ ਮੈਬਰਾਂ ਨੇ ਦੱਸਿਆ ਕਿ ਇਨਾਂ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆ ਵਿਚ ਮਾਮਲੇ ਦਰਜ ਹਨ ਇਸ ਗਿਰੋਹ ਦਾ ਪਰਦਾਫਾਸ਼ ਹੋਣ ਤੋ ਬਾਅਦ ਕਈ ਪੀੜਿਤ ਸਾਹਮਣੇ ਆਏ ਹਨ ਜਿਨਾਂ ਨੂੰ ਇਸ ਗਿਰੋਹ ਵੱਲੋ ਆਪਣੇ ਨਿਸ਼ਾਨਾ ਬਣਾਇਆ ਗਿਆ। ਪੁਲਿਸ ਵੱਲੋ ਉਨਾਂ ਪੀੜਿਤਾ ਦੇ ਬਿਆਨ ਦਰਜ ਕਰਵਾਏ ਜਾ ਰਹੇ ਹਨ।
Punjab Post Daily Online Newspaper & Print Media