Friday, July 5, 2024

ਬਠਿੰਡਾ ਵੈਲਫੇਅਰ ਤੇ ਵਿਕਾਸ ਮੰਚ ਵੱਲੋਂ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਨਾਲ ਦੁੱਖ ਦਾ ਪ੍ਰਗਟਾਵਾ

PPN2306201607

ਬਠਿੰਡਾ, 23 ਜੂਨ (ਅਵਤਾਰ ਸਿੰਘ ਕੈਂਥ) – ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪੁਲਿਸ ਕਮਿਸ਼ਨਰ ਸ. ਅਮਰ ਸਿੰਘ ਚਾਹਲ ਅਤੇ ਗੁਰਸੇਵਕ ਸਿੰਘ ਚਾਹਲ ਦੇ ਸਤਿਕਾਰਯੋਗ ਪਿਤਾ ਕਾਮਰੇਡ ਰਣਧੀਰ ਸਿੰਘ ਮੱਤੀ ਅਕਾਲ ਚਲਾਣਾ ਕਰ ਗਏ ਸਨ। ਵਰਨਣਯੋਗ ਹੈ ਕਿ ਕਾਮਰੇਡ ਮੱਤੀ ਲੰਬਾ ਸਮਾਂ ਖੱਬੇ ਪੱਖੀ ਲਹਿਰਾਂ ਨਾਲ ਅੰਤ ਤੱਕ ਜੁੜੇ ਰਹੇ। ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਲ ਮੈਂਬਰਾਂ ਵਲੋਂ ਇੱਕ ਸ਼ੋਕ ਮਤਾ ਪਾਕੇ ਕਾਮਰੇਡ ਰਣਧੀਰ ਸਿੰਘ ਮੱਤੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਸਪੁੱਤਰਾਂ ਸ. ਅਮਰ ਸਿੰਘ ਚਾਹਲ ਕਮਿਸ਼ਨਰ ਪੰਜਾਬ ਪੁਲਿਸ ਅਤੇ ਗੁਰਸੇਵਕ ਸਿੰਘ ਚਾਹਲ ਨਾਲ ਦਿਲੀ ਹਮਦਰਦੀ ਜਾਹਰ ਕੀਤੀ ਗਈ।ਉਨ੍ਹਾਂ ਕਿਹਾ ਕਿ ਕਾਮਰੇਡ ਮੱਤੀ ਦੀ ਮੌਤ ਨਾਲ ਸੰਘਰਸ਼ੀ ਯੋਧਿਆਂ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਵਰਨਣਯੋਗ ਹੈ ਕਿ ਕਾਮਰੇਡ ਮੱਤੀ ਨੇ ਆਜਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਵੱਖ ਵੱਖ ਲੋਕ ਪੱਖੀ ਲਹਿਰਾਂ ਵਿੱਚ ਵੱਡਾ ਯੋਗਦਾਨ ਪਾਇਆ, ਸਭ ਤੋਂ ਪਹਿਲਾਂ ਉਹ ਲਾਲ ਪਾਰਟੀ ਨਾਲ ਜੁੜੇ ਅਤੇ ਤੇਜਾ ਸਿੰਘ ਸੁਤੰਤਰ, ਜੁਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ ਤੇ ਹੋਰ ਕਾਮਰੇਡ ਸਾਥੀਆਂ ਨਾਲ ਰੱਲਕੇ ਮੂਹਰਲੀਆਂ ਸਫਾਂ ਵਿੱਚ ਰਹਿਕੇ ਸੰਘਰਸ਼ ਕੀਤਾ। ਉਹ ਇੱਕ ਬੇਦਾਗ, ਇਮਾਨਦਾਰ, ਨਿਡਰ ਸਖਸ਼ੀਅਤ ਸਨ ਜਿਹਨਾਂ ਨੇ ਲੋਕ ਘੋਲਾਂ ਵਿੱਚ ਜਵਾਨੀ ਉਮਰ ਤੋਂ ਅੰਤ ਤੱਕ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੀ ਮੌਤ ਨਾਲ ਪਰਿਵਾਰ ਅਤੇ ਇਲਾਕੇ ਨੂੰ ਹੀ ਨਹੀਂ ਬਲਕਿ ਇੱਕ ਲੋਕ ਪੱਖੀ ਲਹਿਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਕਿਹਾ ਕਿ ਕਾਮਰੇਡ ਮੱਤੀ ਇੱਕ ਨਾਮ ਨਹੀਂ ਇੱਕ ਸੰਸਥਾ ਸਨ, ਉਨ੍ਹਾਂ ਨੂੰ ਲੰਬੇ ਸਮੇਂ ਤੱਕ ਯਾਦ ਕੀਤਾ ਜਾਇਆ ਕਰੇਗਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply