Saturday, October 3, 2026

ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੀਵਾਨ ਹਾਲ ਦਾ ਸ਼ੁਭਅਰੰਭ

PPN2406201613ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹੱਲਕਾ ਦੱਖਣੀ ਦੇ ਦੇ ਇਲਾਕੇ ਚੌਂਕ ਜੈ ਸਿੰਘ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਖੇ ਨਵੇਂ ਬਣੇ ਦੀਵਾਨ ਹਾਲ ਦਾ ਸ਼ੁਭ ਮਹੂਰਤ ਮਾਤਾ ਕੌਲਾਂ ਜੀ ਭਲਾਈ ਕੇਂਦਰ (ਟਰੱਸਟ) ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਵਲੋਂ ਸੰਤਾ-ਮਹਾਪੁਰਸ਼ਾਂ ਦੀ ਹਾਜ਼ਰੀ ਵਿੱਚ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਕੀਤਾ ਗਿਆ।ਇਸ ਸਮੇਂ ਸੀਨੀਅਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ, ਕੌਂਸਲਰ ਮਨਮੋਹਨ ਸਿੰਘ ਟੀਟੂ ਅਤੇ ਪੂਰਨ ਸਿੰਘ ਮੱਤੇਵਾਲ ਨੇ ਵੀ ਹਾਜਰੀ ਭਰੀ, ਜਿੰਨਾਂ ਵਲੋਂ ਇਸ ਮੌਕੇ ਭਾਈ ਗੁਰਇਕਬਾਲ ਸਿੰਘ ਵੱਲੋਂ ਲਿਖਤ ਧਾਰਮਿਕ ਪੁਸਤਕ “ਸਿਮਰਨ ਦੀਆਂ ਨੌ ਅਵੱਸਥਾ” ਵੀ ਰਲੀਜ਼ ਕੀਤੀ ਗਈ।ਪ੍ਰਬੰਧਕਾਂ ਵਲੋਂ ਪਹੁੰਚੀਆਂ ਸ਼ਖਸ਼ਅਤਿਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਭਾਈ ਅਮਨਦੀਪ ਸਿੰਘ, ਭਾਈ ਟਹਿਲ ਇੰਦਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਤਰਵਿੰਦਰ ਸਿੰਘ ਨਿੱਕੂ, ਰਜਿੰਦਰ ਸਿੰਘ ਬਿੱਟੂ, ਮਾਨ ਸਿੰਘ, ਗਿਆਨੀ ਦਵਿੰਦਰ ਸਿੰਘ, ਬਾਊ ਸ਼ਾਮ ਲਾਲ, ਕੁਲਵੰਤ ਸਿੰਘ, ਹਰਸ਼ਪ੍ਰੀਤ ਸਿੰਘ ਸੰਧੂ, ਪਰਮਜੀਤ ਸਿੰਘ ਪੰਮਾ, ਕੁਲਦੀਪ ਸਿੰਘ ਪੰਡੋਰੀ, ਰਾਜਦੀਪ ਸਿੰਘ ਥਿੰਦ, ਸਰਬਜੋਤ ਸਿੰਘ ਸਾਬੀ, ਹਰਪ੍ਰੀਤ ਸਿੰਘ ਗੋਗਨਾ, ਇੰਡੀਅਨਜੀਤ ਸਿੰਘ, ਹਰਜੋਤ ਸਿੰਘ, ਪੁਸ਼ਪਿੰਦਰ ਸਿੰਘ ਪਾਰਸ ਸਮੇਤ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਿਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply