Monday, July 8, 2024

ਪਾਰਟੀ ਵਰਕਰ ਅਤੇ ਅਹੁਦੇਦਾਰ ਭਲਾਈ ਸਕੀਮਾਂ ਹੇਠਲੇ ਪੱਧਰ ਤੱਕ ਪਹੁੰਚਾਉਣ – ਰਣੀਕੇ

PPN2406201612ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ ਸੱਗੂ)- ਅਕਾਲੀ-ਭਾਜਪਾ ਗਠਜੋੜ ਨੇ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ‘ਤੇ ਜਿੱਤੀਆਂ ਅਤੇ ਤੀਜੀ ਵਾਰ ਵੀ ਪੰਜਾਬ ਦੇ ਲੋਕ ਸੂਬੇੇ ਵਿੱਚ ਕਰਵਾਏ ਗਏ ਰਿਕਾਰਡ ਵਿਕਾਸ ‘ਤੇ ਮੋਹਰ ਲਾਕੇ ਗਠਜੋੜ ਨੂੰ ਪੰਜਾਬ ਦੀ ਸੱਤਾ ‘ਤੇ ਬਿਠਾਉਣਗੇ।ਪੰਜਾਬ ਦੇ ਲੋਕ  ਵਿਰੋਧੀ ਪਾਰਟੀਆਂ ਨੂੰ ਮੁੜ ਬੁਰੀ ਤਰ੍ਹਾਂ ਭਾਂਜ ਦੇਣ ਲਈ ਤਿਆਰ ਹਨ ਕਿਉਕਿ ਜਨਤਾ ਹੁੱਣ ਜਾਗਰੂਕ ਹੋ ਚੁੱਕੀ ਹੈ ਅਤੇ ਅਕਾਲੀ ਦਲ ਦੇ ਨਾਲ ਚੱਟਾਨ ਦੀ ਤਰਾਂ ਖੜੀ ਹੈ ।
ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਪ੍ਰਧਾਨ ਅਤੇ ਭਲਾਈ ਮੰਤਰੀ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਨੇ ਉਕਤ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਕਿਹਾ ਕਿ ਵੱਡੀ ਗਿਣਤੀ ਵਿਚ ਪਹੁੰਚੇ ਐਸ.ਸੀ. ਵਿੰਗ ਦੇ ਪਾਰਟੀ ਵਰਕਰ ਅਤੇ ਅਹੁਦੇਦਾਰਾਂ ਦਾ ਇੱਕਠ ਸੱਬਿਤ ਕਰਦਾ ਹੈ ਕਿ ਤੀਜੀ ਵਾਰ ਗਠਜੋੜ ਦੀ ਸਰਕਾਰ ਬਣਨਾ ਅਟਲ ਹੈ । ਉਨ੍ਹਾਂ ਕਿਹਾ ਕਿ ਗਠਜੋੜ ਵਲੋਂ ਸਾਡ੍ਹੇ ਨੋ ਸਾਲਾਂ ਦੌਰਾਨ ਕਰਵਾਏ ਗਏ ਰਿਕਾਰਡ ਤੋੜ ਵਿਕਾਸ ਕਾਰਜ ਅਤੇ ਗਰੀਬ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ ਵਿਭਿੰਨ ਯੋਜਨਾਵਾਂ ਜਿਸ ਨਾਲ ਗਰੀਬ ਅਤੇ ਲੋੜਵੰਦ ਜਨਤਾ ਆਰਥਿਕ ਪਖੌਂ ਮਜਬੂਤ ਹੋਈ ਹੈ ਇਹ ਆਪਣੇ ਆਪ ਵਿਚ ਲਾਮਿਸਾਲ ਪ੍ਰਾਪਤੀ ਹੈ ਜਿਸ ਦੀ ਹਨੇਰੀ ਅੱਗੇ ਕੋਈ ਵੀ ਵਿਰੋਧੀ ਪਾਰਟੀ ਚੋਣਾਂ ਵਿੱਚ ਟਿਕ ਨਹੀਂ ਸਕੇਗੀ।
ਸ. ਰਣੀਕੇ ਨੇ ਕਿਹਾ ਕਿ ਪਿਛਲੀ ਵਾਰ 117 ਵਿਧਾਨ ਸਭਾ ਦੀਆਂ ਸੀਟਾਂ ਚੋਂ 34 ਰਾਂਖਵੀਆਂ ਸੀਟਾਂ ਚੋਂ 24 ਸੀਟਾਂ ਹੀ ਅਕਾਲੀ ਦਲ ਨੂੰ ਮਿਲੀਆਂ ਸਨ, ਪਰ 2017 ਵਿੱਚ 34 ਦੀਆਂ 34 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕ ਜਿਤਣਗੇ।ਉਨਾਂ ਕਿਹਾ ਕਿ  ਕਾਂਗਰਸ  ਪੰਜਾਬ ਵਿਚ ਹੀ ਨਹੀਂ ਸਗੋਂ ਪੂਰੇ ਮੁਲਕ ਵਿਚ ਬੁਰੀ ਤਰ੍ਹਾ ਨਕਾਰੀ ਜਾ ਚੁੱਕੀ ਪਾਰਟੀ ਹੈ ਜਿਸ ਨੇ ਲੋੜਵੰਦ ਲੋਕਾਂ ਲਈ ਕੁੱਝ ਨਹੀਂ ਕੀਤਾ ਜੱਦਕਿ ਦੂਸਰੇ ਪਾਸੇ ਦਿੱਲੀ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਆਮ ਲੋਕਾਂ ਵਿਰੋਧੀ ਚੇਹਰਾ ਵੀ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ ਜਿਸ ਕਰਕੇ ਦਿੱਲੀ ਵਿਖੇ ਹੋਇਆਂ ਜਿਮਨੀ ਚੋਣਾਂ ਵਿਚ ਆਪ ਪਾਰਟੀ ਬੁਰੀ ਤਰਾਂ ਹਾਰੀ ਹੈ । ਉਨ੍ਹਾਂ ਕਿਹਾ ਕਿ ਦੋਵੇ ਪਾਰਟੀਆਂ ਪੰਜਾਬ ਵਿੱਚ ਸਤਾ ‘ਤੇ ਕਾਬਜ ਹੋਣ ਦੇ ਸੁਪਨੇ ਲੈਣੇ ਛੱਡ ਦੇਣ ਕਿਉਕਿ ਲੋਕ ਵਿਕਾਸ ਦੀ ਰਾਜਨੀਤੀ ਨੂੰ ਹੀ ਤਰਜੀਹ ਦੇਣਗੇ।
ਸ. ਰਣੀਕੇ ਨੇ ਅਗੇ ਦੱਸਿਆ ਕਿ ਚਾਲੂ ਮਾਲੀ ਸਾਲ ਦੌਰਾਨ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਲੋਕਾਂ ਦੀਆਂ ਭਲਾਈ ਸਕੀਮਾਂ ਤੇ 1060 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਦਕਿ ਪਿਛਲੇ ਸਾਲ 984 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਅਤੇ ਪੰਜਾਬ ਸਰਕਾਰ ਨੇ ਸ਼ਗਨ ਸਕੀਮ ਤਹਿਤ 4 ਲੱਖ 92 ਹਜਾਰ 887 ਲਾਭਪਾਤਰੀਆਂ ਨੂੰ 739 ਕਰੋੜ 93 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਸ਼ਗਨ ਸਕੀਮਾਂ ਦੇ ਪੈਂਡਿੰਗ ਕੇਸਾਂ ਵਿਚ ਲਾਭਪਾਤਰੀਆਂ ਨੂੰ ਮਾਲੀ ਮਦਦ ਦੇ ਨਿਰਦੇਸ਼ ਜਾਰੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ 5 ਸਾਲਾ ਪੁਰਾਣੇ ਸ਼ਗਨ ਸਕੀਮ ਦੇ ਪੈਂਡਿੰਗ ਪਏ ਕੇਸਾਂ ਵਿਚ ਵੀ ਲਾਭਪਾਤਰੀਆਂ ਨੂੰ ਮਾਲੀ ਮਦਦ ਮੁਹੱਈਆ ਕਰਵਾਈ ਜਾਵੇਗੀ। ਸ. ਰਣੀਕੇ ਨੇ ਕਿ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਹਮੇਸ਼ਾਂ ਅਨੁਸੂਚਿਤ  ਜਾਤੀਆਂ ਅਤੇ ਪਛੜੀਆਂ ਸ੍ਰੇਣੀਆਂ ਦੇ ਲੋਕਾਂ ਲਈ ਭਲਾਈ ਸਕੀਮਾਂ ਬਣਾਕੇ ਉਨਾ੍ਹਂ ਨੂੰ ਅਮਲੀ ਜਾਮਾ ਪਹਿਨਾਇਆ।ਸਾਲ 2007 ਤੋਂ 2015 ਸਰਕਾਰੀ ਸਕੂਲਾਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ੍ਰੇਣੀਆਂ ਦੇਪਹਿਲੀ ਤੋਂ ਦੱਸਵੀ ਜਮਾਤ ਤੱਕ ਪੜਣ ਵਾਲੇ 1 ਕਰੋੜ 33 ਲੱਖ ਵਿਦਿਆਰਥੀਆਂ ਨੂੰ 163 ਕਰੋੜ 29 ਲੱਖ ਰੁਪਏ ਦੀਆਂ ਮੁਫ਼ਤ ਕਿਤਾਬਾਂ ਅਤੇ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ।ਪੰਜਾਬ ਸਰਕਾਰ ਵਲੋਂ ਇਸੀ ਤਰਾਂ ਹੀ ਵਿੰਭਿਨ ਸਕੀਮਾਂ ਜੋ ਗਰੀਬ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਸੇਵਾਵਾਂ ਮੁਹੱਈਆ ਕਰਵਾਉਦੀਂ ਹਨ ਉਹ 9 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਦੌਰਾਨ ਹੀ ਬਣਾਇਆਂ ਗਈਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਲੋੜਵੰਦ ਅਤੇ ਆਰਥਿਕ ਪੱਖੋ ਕਮਜ਼ੋਰ ਵਰਗਾਂ ਲਈ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਲਈ ਸ਼ਲਾਘਾ ਕਰਦਿਆਂ ਸ. ਰਣੀਕੇ ਨੇ ਕਿਹਾ ਕਿ ਸੂਬੇ ਦੀ ਅਕਾਲੀ ਲੀਡਰਸ਼ਿਪ ਦੇ ਰਸਤੇ ‘ਤੇ ਚਲਦੇ ਹੋਏ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਭਲਾਈ ਸਕੀਮਾਂ ਹੇਠਲੇ ਪੱਧਰ ਤੱਕ ਲਾਗੂ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰਾਂ/ਲਾਭਪਾਤਰੀਆਂ ਦੀ ਭਲਾਈ ਲਈ ਇਨਾਂ੍ਹ ਸਕੀਮਾਂ ਦੀ ਜਾਣਕਾਰੀ ਘਰ-ਘਰ ਤੱਕ ਪਹੁੰਚਾਈ ਜਾਣੀ ਚਾਹੀਦੀ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਤੋਂ ਲਾਭ ਲੈ ਸਕਣ।
ਸ. ਰਣੀਕੇ ਨੇ ਕਿਹਾ ਕਿ ਪੰਜਾਬ ਦੇ ਕੁਰਬਾਨੀ ਨਾਲ ਭਰੇ ਇਤਿਹਾਸ ਨਾਲ ਨੋਜੁਆਨ ਪੀੜੀ ਨੂੰ ਜਾਣੂ ਕਰਵਾਉਣ ਲਈ  ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਵਿੱਚ 300 ਕਰੋੜ ਦੀ ਲਾਗਤ ਨਾਲ ਯਾਦਗਾਰੀ ਉਸਾਰੀ ਜਾ ਰਹੀ ਹੈ ਅਤੇ  4 ਜੰਗਾਂ ਲੜਣ ਵਾਲੇ ਫੌਜੀ ਵੀਰਾਂ ਦੀ ਸ਼ਾਨਦਾਰ ਯਾਦਗਾਰ ਅੰਮ੍ਰਿਤਸਰ ਦੀ ਧਰਤੀ ਤੇ ਬਣਾਈ ਜਾ ਰਹੀ ਹੈ।ਇਸੀ ਤਰਾਂ ਸ਼੍ਰੀ ਵਾਲਮਿਕੀ ਮਹਾਰਾਜ ਦੇ ਤੀਰਥ ਸਥਾਨ ਦੀ ਉਸਾਰੀ ਲਈ 300 ਕਰੋੜ੍ਹ ਰੁਪਏ ਖਰਚਿਆ ਜਾ ਰਿਹਾ ਹੈ ਜਿਥੇ ਸ਼੍ਰੀ ਵਾਲਮਿਕੀ ਮਹਾਰਾਜ ਜੀ ਦੀ 4 ਕਰੋੜ ਰੁਪਏ ਦੀ ਕੀਮਤ ਨਾਲ ਬਣਨ ਵਾਲੇ ਸੋਨੇ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ ਅਤੇ ਸੂਬੇ ਵਿਚ ਵੱਡੇ ਪੱਧਰ ਤੇ ਯਾਦਗਾਰਾਂ ਬਣਾਇਆਂ ਜਾ ਰਹੀਆਂ ਹਨ। ਐਸਸੀ ਵਿੰਗ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਡਾ: ਤਰਸੇਮ ਸਿੰਘ ਸਿਆਲਕਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਕਿਹਾ ਕਿ ਪਾਰਟੀ ਵਰਕਰਾਂ ਅਤੇ  ਅਹੁਦੇਦਾਰਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਮਰ ਕੱਸਣ ਲਈ ਅਪੀਲ ਕੀਤੀ । ਉਨਾਂ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ,ਪ੍ਰੋਗਰਾਮਾਂ ਆਦਿ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਲਈ ਉਨ੍ਹਾਂ ਅਹੁਦੇਦਾਰਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ।
ਸਟੇਜ ਸੈਕਟਰੀ ਦੀ ਭੂਮਿਕਾ ਲਾਲੀ ਰਣੀਕੇ ਨੇ ਨਿਭਾਉਂਦਿਆਂ ਆਪਣੇ ਪਰਿਵਾਰ ਵਲ੍ਹੋਂ ਸਾਰੀ ਸੰਗਤ ਦਾ ਮੀਟਿੰਗ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਬੁਲਾਰਿਆਂ ਚੇਅਰਮੈਨ ਬਾਪੂ ਜੈਲ ਸਿੰਘ ਗੋਪਾਲਪੁਰ, ਗੁਰਵਿੰਦਰ ਸਿੰਘ ਲਾਲੀ ਰਣੀਕੇ ਮੈਂਬਰ ਸ਼ੌਮਣੀ ਕਮੇਟੀ,ਵਿੱਕੀ ਚੀਦਾ ਜਿਲ੍ਹਾ ਪ੍ਰਧਾਨ ਐਸ.ਸੀ.ਵਿੰਗ ਅਮਿ੍ਰੰਤਸਰ,ਦਿਲਬਾਗ ਸਿੰਘ,ਹਰਭਾਗ ਸਿੰਘ,ਪਰਗਟ ਸਿੰਘ,ਰਾਜਵਿੰਦਰ ਸਿੰਘ  ਜਗਚਾਨਣ ਸਿੰਘ, ਹਰਦਲਬੀਰ ਸਿੰਘ ਸ਼ਾਹ, ਪ੍ਰਗਟ ਸਿੰਘ ਬੰਗਾਲੀਪੁਰ, ਰੱਖਵਿੰਦਰ ਸਿੰਘ ਰਵੀ, ਅਵਤਾਰ ਸਿੰਘ ਕਾਲਾ, ਹਰਸੁੱਖ ਸਿਆਲਕਾ, ਇੰਦਰਜੀਤ ਸਿੰਘ ਖਡੂਰ, ਵਿਰਸਾ ਸਿੰਘ ਲਾਇਲਪੁਰੀ, ਸਰਕਲ ਪ੍ਰਧਾਨ ਰਣਜੀਤ ਸਿੰਘ ਰਾਜਾ, ਮਨਜੀਤ ਸਿੰਘ ਗਿੱਲ, ਹੁਸਨ ਸਿਆਲਕਾ, ਸੁਰਜਣ ਫੋਜੀ, ਰਛਪਾਲ ਸਿੰਘ, ਅਮਰੀਕ ਸਿੰਘ, ਮੁਖਤਾਰ ਸਿੰਘ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply