ਅੰਮ੍ਰਿਤਸਰ, 126 ਜੂਨ (ਪੰਜਾਬ ਪੋਸਟ ਬਿਊਰੋ) – ਸ਼ਿਵ ਸੈਨਾ ਇੰਨਕਲਾਬ ਨੂੰ ਵਾਰਡ ਪਧਰ ‘ਤੇ ਮਜਬੂਤ ਕਰਨ ਲਈ ਪਾਰਟੀ ਦੇ ਪੰਜਾਬ ਪ੍ਰਧਾਨ ਅਮਿਤ ਅਗਰਵਾਲ ਦੇ ਨਿਰਦੇਸ਼ਾ ਅਨੁਸਾਰ ਕੀਤੀਆਂ ਜਾ ਰਹੀਆਂ ਵਾਰਡ ਪ੍ਰਧਾਨਾਂ ਦੀਆਂ ਨਿਯੁਕਤੀਆਂ ਦੇ ਤਹਿਤ ਗੂਜਰਪੁਰਾ ਵਿਖੇ ਵਿਸ਼ਾਲ ਕੁਮਾਰ ਦੀ ਅਗਵਾਈ ਵਿਚ ਕਰਵਾਈ ਗਈ ਮੀਟਿੰਗ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਲ੍ਹਾ ਪ੍ਰਧਾਨ ਅਜੇ ਕੁਮਾਰ ਨੇ ਵਿਸ਼ਾਲ ਕੁਮਾਰ ਨੂੰ ਸਾਥੀਆਂ ਦੇ ਭਾਰੀ ਇੱਕਠ ਵਿਚ ਵਾਰਡ ਨੰ. 37 ਦਾ ਵਾਰਡ ਪ੍ਰਧਾਨ ਨਿਯੁੱਕਤ ਕੀਤਾ।ਅਜੇ ਕੁਮਾਰ ਨੇ ਗੱਲਬਾਤ ਕਰਦਿਆ ਕਿਹਾ ਕਿ ਪਾਰਟੀ ਨੂੰ ਵਾਰਡ ਪਧੱਰ ਤੋਂ ਮਜਬੂਤ ਕਰਨ ਲਈ ਲਗਾਤਾਰ ਪ੍ਰਧਾਨਾਂ ਦੀਆਂ ਨਿਯੁੱਕਤੀਆਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪਾਰਟੀ ਵਿਚ ਜੂੜਣ ਲਈ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਇੰਨਕਲਾਬ ਵੱਲੋਂ ਜਲਦੀ ਹੀ ਅੰਮ੍ਰਿਤਸਰ ਦੀਆਂ 65 ਵਾਰਡਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰਕੇ ਨਸ਼ਿਆਂ ਖਿਲਾਫ ਵਿਸ਼ਾਲ ਰੈਲੀ ਕੱਢੀ ਜਾਵੇਗੀ।ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਇੰਨਕਲਾਬ ਲੋਕਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਨੂੰ ਰੋਖਣ ਲਈ ਜਲਦੀ ਹੀ ਇਕ ਅਹੁਦੇਦਾਰਾਂ ਦੀ ਟੀਮ ਬਨਾਏਗੀ, ਕੋ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣਗੇ।ਨਵ-ਨਿਯੁਕਤ ਵਿਸ਼ਾਲ ਕੁਮਾਰ ਨੇ ਕਿਹਾ ਕਿ ਜੋ ਸੇਵਾ ਉਨ੍ਹਾਂ ਨੂੰ ਦਿੱਤੀ ਗਈ ਹੈ, ਪੁਰੀ ਇਮਾਨਦਾਰੀ ਨਾਲ ਨਿਭਾਉਣਗੇ।ਇਸ ਮੌਕੇ ਜਿਲ੍ਹਾ ਐਡਵਾਈਜਰ ਵਿਕਾਸ ਵਰਮਾ, ਮੀਤ ਪ੍ਰਧਾਨ ਰਾਜਨ ਸ਼ਰਮਾ, ਤਾਲਮੇਲ ਪ੍ਰਧਾਨ ਤਿਰਲੋਕੀ ਨਾਥ, ਯੂਥ ਵਿੰਗ ਚੇਅਰਮੈਨ ਕਰਨ ਕੁੰਦਰਾ, ਯੂਥ ਸੈਕਟਰੀ ਨਿਪੂਣ ਵਰਮਾ, ਪਾਰਸ. ਸ਼ਫੀ, ਰਾਹੂਲ, ਅੰਗ੍ਰੇਜ ਸਿੰਘ, ਵਿਸ਼ਾਲ, ਦੀਪਕ ਠਾਕੂਰ, ਪੁਨੀਤ ਵਾਰਡ ਪ੍ਰਧਾਨ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media