ਅੰਮ੍ਰਿਤਸਰ, 126 ਜੂਨ (ਪੰਜਾਬ ਪੋਸਟ ਬਿਊਰੋ) – ਸ਼ਿਵ ਸੈਨਾ ਬਾਲ ਠਾਕਰੇ ਯੂਥ ਸੈਨਾ ਦੀ ਹੋਈ ਅਹਿਮ ਮੀਟਿੰਗ ਵਿਚ ਮੁੱਖ ਮਹਿਮਾਨ ਸ਼ਿਵ ਸੈਨਾ ਬਾਲ ਠਾਕਰੇ ਯੂਥ ਸੈਨਾ ਦੇ ਯੂਥ ਨੇਤਾ ਰਜਿੰਦਰ ਸਹਿਦੇਵ, ਜਿਲ੍ਹਾ ਪ੍ਰਧਾਨ ਅਸ਼ੋਕ ਜੋਸ਼ੀ ਉਚੇਚੇ ਤੋਰ ਤੇ ਪਹੁੰਚੇ ਅਤੇ ਉਨਾਂ ਨੇ ਸਾਹਿਲ ਬੱਬਰ ਨੂੰ ਵਾਰਡ ਨੰ. 44 ਦਾ ਪ੍ਰਧਾਨ ਅਤੇ ਅਕਸ਼ੇ ਬੱਬਰ ਨੂੰ ਵਾਰਡ. 44 ਦਾ ਮੀਤ ਪ੍ਰਧਾਨ ਨਿਯੁੱਕਤ ਕੀਤਾ ।ਇਸ ਸਮੇਂ ਰਜਿੰਦਰ ਸਹਿਦੇਵ ਨੇ ਗੱਲਬਾਤ ਕਰਦਿਆ ਕਿਹਾ ਕਿ ਪਾਰਟੀ ਨੂੰ ਮਜਬੂਤ ਕਰਨ ਲਈ 65 ਵਾਰਡਾਂ ਵਿੱਚ ਯੂਥ ਸੈਨਾ ਦੇ ਵਾਰਡ ਪ੍ਰਧਾਨ ਨਿਯੱਕਤ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਟੀਚਾ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ।ਉਨ੍ਹਾਂ ਕਿਹਾ ਕਿ ਜਲਦੀ ਹੀ ਪਾਰਟੀ ਦੇ ਸੀਨੀਅਰ ਆਗੂ ਹਰਵਿੰਦਰ ਸੋਨੀ ਅੰਮ੍ਰਿਤਸਰ ਵਿਚ ਆ ਕੇ ਅਹੁਦੇਦਾਰਾਂ ਦੀਆਂ ਅਹਿਮ ਨਿਯੁੱਕਤੀਆਂ ਕਰਨਗੇ।ਨਵ-ਨਿਯੁਕਤ ਅਹੁਦੇਦਾਰਾਂ ਨੇ ਰਜਿੰਦਰ ਸਹਿਦੇਵ, ਅਸ਼ੋਕ ਜੋਸ਼ੀ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।ਇਸ ਮੌਕੇ ਵਿਕਰਮਜੀਤ ਸਿੰਘ, ਰਾਹੂਲ ਗਿੱਲ, ਜਤਿੰਦਰਪਾਲ ਸਿੰਘ, ਆਸ਼ੂ ਬਬੱਰ, ਪੰਕਜ ਬਬੱਰ, ਖੂਸ਼ਹਾਲ ਬਬੱਰ, ਵਿਪਨ ਕੁਮਾਰ, ਬਲਵਿੰਦਰ ਸਿੰਘ, ਤੇਜਪਾਲ ਸਿੰਘ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media