Monday, July 8, 2024

ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਨੂੰ ਦੋਸ਼ ਸਾਬਿਤ ਹੋਣ ‘ਤੇ ਫਾਂਸੀ ਦੀ ਸਜਾ ਹੋਵੇ- ਭਾਈ ਮੁੱਛਲ

PPN26026201607ਜੰਡਿਆਲਾ ਗੁਰੁ, 26 ਜੂਨ (ਹਰਿੰਦਰਪਾਲ ਸਿੰਘ) – ਮਾਲੇਰਕੋਟਲਾ ਸ਼ਹਿਰ ਵਿੱਚ ਬਾਬਾ ਬੋਦਲੇ ਸਾਹਿਬ ਕਬਰਸਤਾਨ ਦੇ ਨੇੜੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕੁਰਆਨ ਸ਼ਰੀਫ ਦੇ ਪੰਨ੍ਹੇ ਪਾੜ ਕੇ ਕੀਤੀ ਗਈ ਬੇਅਦਬੀ ਦੀ ਵਾਪਰੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਸ਼੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਕੋਈ ਵੀ ਧਰਮ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ, ਪਹਿਲਾਂ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਨਕੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਧਕੇਲਿਆ ਅਤੇ ਹੁਣ ਮੁਸਲਿਮ ਭਾਈਚਾਰੇ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਆਰ.ਐਸ਼.ਐਸ ਦੀ ਗਹਿਰੀ ਸਾਜਿਸ਼ ਦੇ ਤਹਿਤ ਘੱਟ ਗਿਣਤੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਮੁੱਛਲ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਨੂੰ ਦੋਸ਼ ਸਾਬਿਤ ਹੋਣ ‘ਤੇ ਤੁਰੰਤ ਫਾਂਸੀ ਦੀ ਸਜਾ ਦੇਣੀ ਚਾਹੀਦੀ ਹੈ।ਉਹਨਾਂ ਕਿਹਾ ਇਸ ਘਿਨੋਣੀ ਹਰਕਤ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਸਮੁੱਚੀ ਸਿੱਖ ਕੋਮ ਮੁਸਲਿਮ ਭਾਈਚਾਰੇ ਨਾਲ ਡੱਟ ਕੇ ਖੜੀ ਹੈ।, ਭਾਈ ਮੁੱਛਲ ਨੇ ਕਿਹਾ ਕਿ ਇਸ ਘਟਨਾ ਨਾਲ ਮੁਸਲਿਮ ਭਾਈਚਾਰੇ ਨੂੰ ਗਹਿਰੀ ਠੇਸ ਪਹੁੰਚੀ ਅਤੇ ਉਹਨਾਂ ਨੇ ਆਪਣੇ ਗੁੱਸੇ ਦਾ ਇਜਹਾਰ ਅੰਨ੍ਹੀ ਬੋਲੀ ਪੰਜਾਬ ਸਰਕਾਰ ਦੀ ਮੁੱਖ ਸੰਸਦੀ ਸਕੱਤਰ ਫਰਜਾਨਾ ਆਲਮ ਅਤੇ ਸੇਵਾ ਮੁਕਤ ਡੀ.ਜੀ.ਪੀ ਪੰਜਾਬ ਮੁਹੰਮਦ ਇਜਹਾਰ ਆਲਮ ‘ਤੇ ਹੱਲਾ ਬੋਲ ਕੇ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕ ਸਰਕਾਰ ਤੋਂ ਕਿੰਨੇ ਖਫਾ ਹਨ।ਇਸ ਮੋਕੇ ਜਥੇਦਾਰ ਅਵਤਾਰ ਸਿੰਘ ਬੱਗਿਆਂ ਵਾਲੇ, ਤਰਲੋਚਨ ਸਿੰਘ ਜੋਹਲ, ਭਾਈ ਅਮਰੀਕ ਸਿੰਘ, ਭਾਈ ਨਿਸ਼ਾਨ ਸਿੰਘ ਸਿਆਲਕਾ, ਕ੍ਰਿਪਾਲ ਸਿੰਘ, ਕੁਲਵੰਤ ਸਿੰਘ, ਰਘਬੀਰ ਸਿੰਘ ਆਦਿ ਹਾਜਿਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply