ਬਠਿੰਡਾ, 29 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਆਪਣਾ ਦੁਖੜਾ ਸੁਣਾਉਂਦੇ ਹੋਏ ਰਾਜਦੀਪ ਕੌਰ ਪੁਤਰੀ ਹਰਬੰਸ ਸਿੰਘ ਵਾਸੀ ਪਿੰਡ ਪੂੁਹਲਾ ਇੱਕ ਸਰਕਾਰੀ ਅਧਿਆਪਕਾ ਨੇ ਆਪਣੇ ਸਹੁਰਾ-ਪਰਿਵਾਰ ਤੇ ਦਾਜ਼ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਉਸਦੇ ਡੇਢ ਸਾਲ ਦੇ ਬੱਚੇ ਨੂੰ ਖੋਹ ਕੇ ਮਾਰ ਕੁੱਟ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸਨੇ ਇਸ ਸਬੰਧੀ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੁਆਰਾ ਸ਼ੁਰੂ ਕੀਤੀ ਗਈ 181 ਸੇਵਾ ਉੱਤੇ ਫੋਨ ਕਰਨ ਤੇ ਪੁਲਿਸ ਦੁਆਰਾ ਕਾਰਵਾਈ ਨਾ ਕਰਨ ਦੇ ਵੀ ਦੋਸ਼ ਲਗਾਏ ਹਨ।ਉਸ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਸਿਰੀਏਵਾਲਾ ਵਿੱਚ ਬਤੌਰ ਪੰਜਾਬੀ ਦੀ ਟੀਚਰ ਦੇ ਤੌਰ ਤੇ ਸੇਵਾ ਨਿਭਾ ਰਹੀ ਹੈ।ਉਸ ਦਾ ਵਿਆਹ 13 ਸਤੰਬਰ 2013 ਨੂੰ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਗਗਨਦੀਪ ਸਿੰਘ ਪੁੱਤਰ ਮਹਿੰਦਰਜੀਤ ਸਿੰਘ ਦੇ ਨਾਲ ਹੋਇਆ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੀ ਹੈਸੀਅਤ ਅਨੁਸਾਰ ਦਹੇਜ ਦਿੱਤਾ ਤੇ ਹੁਣ ਉਸਦਾ ਇੱਕ ਬੇਟਾ ਵੀ ਹੈ ਜਿਸਦੀ ਉਮਰ ਡੇਢ ਸਾਲ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦਾ ਸਹੁਰਾ ਮਹਿੰਦਰਜੀਤ ਸਿੰਘ ਪੰਜਾਬ ਪੁਲਿਸ ਵਿੱਚ ਐੇਸ.ਐੇਚ.ਓ ਤੈਨਾਤ ਹੈ ।ਰਾਜਦੀਪ ਨੇ ਦੱਸਿਆ 21 ਜੂਨ ਨੂੰ ਉਸਦੀ ਸੱਸ ਹਰਜੀਤ ਕੌਰ, ਸਹੁਰਾ ਮਹਿੰਦਰਜੀਤ ਸਿੰਘ ਅਤੇ ਉਸਦਾ ਪਤੀ ਗਗਨਦੀਪ ਸਿੰਘ ਨੇ ਉਸਦੀ ਮਾਰ ਕੁੱਟ ਕਰਕੇ ਨੁਕੀਲੀ ਚੀਜ਼ ਨਾਲ ਉਸ ਤੇ ਵਾਰ ਕੀਤੇ ਅਤੇ ਦਹੇਜ ਲਈ 10 ਲੱਖ ਰੁਪਏ ਦੀ ਮੰਗ ਕੀਤੀ, ਪਰ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੇ ਵਲੋਂ ਭੱਜੀ ਅਤੇ ਆਪਣੇ ਪੇਕੇ ਆ ਰਹੀ ਸੀ ਤਾਂ ਗਗਨਦੀਪ ਨੇ ਉਸ ਤੋਂ ਉਸ ਦਾ ਬੱਚਾ ਖੋਹ ਲਿਆ, ਜਿਸ ਦੀ ਸੂਚਨਾ ਉਸਨੇ 181 ਅਤੇ 100 ਨਬੰਰ ਤੇ ਸੰਪਰਕ ਕਰਕੇ ਪੁਲਿਸ ਨੂੰ ਦਿੱਤੀ।ਰਾਜਦੀਪ ਕੌਰ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾਏ ਕਿ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਸਗੋਂ ਉਸਦੇ ਪਰਿਵਾਰਿਕ ਮੈਬਰਾਂ ਉੱਤੇ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਦਿੱਤਾ ਪੀੜਤਾ ਅਤੇ ਉਸਦੇ ਪਰਿਵਾਰਿਕ ਮੈਬਰਾਂ ਨੇ ਮੰਗ ਕੀਤੀ ਹੈ ਕਿ ਮਾਰ ਕੁੱਟ ਕਰਨ ਵਾਲੇ ਉਸਦੇ ਸਹੁਰਾ ਪਰਿਵਾਰ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸਦੇ ਪਰਿਵਾਰ ਤੇ ਦਰਜ ਕੀਤੇ ਮਾਮਲੇ ਰੱਦ ਕੀਤੇ ਜਾਣ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media