ਅੰਮ੍ਰਿਤਸਰ, 1 ਜੂਨ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵਲੌਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਥਾਨਕ ਗਾਂਧੀ ਗਰਾਊਂਡ ਸਥਿਤ ਵਿਰਸਾ ਵਿਹਾਰ ਵਿਖੇ “6 ਜੂਨ 2016 ਤੋਂ ਆਰੰਭ ਕੀਤੀ ਗਈ ਸੌਲਵੀਂ ਥੇਟਰ ਵਰਕਸ਼ਾਪ ਦੌਰਾਨ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਸ੍ਰੀ ਕੇਵਲ ਧਾਲੀਵਾਲ ਦੀ ਦੇਖ ਰੇਖ ਵਿੱਚ ਅਲੱਗ ਅਲੱਗ ਸੂਬਿਆਂ ਅਤੇ ਸ਼ਹਿਰਾਂ ਤੋਂ ਆਏ 50 ਪ੍ਰੋੜ ਤੇ ਨਵੇਂ ਰੰਗਮੰਚ ਕਲਾਕਾਰਾਂ ਨੇ ਰੰਗਮੰਚ ਦੀ ਤਾਲੀਮ ਹਾਸਿਲ ਕੀਤੀ।ਇਸ ਵਰਕਸ਼ਾਪ ਦੌਰਾਨ ਤਿਆਰ ਕੀਤੇ ਨਾਟਕਾਂ ਨੂੰ ਅੱਜ 1 ਜੂਨ 2016 ਤੋਂ ਰੌਜਾਨਾ ਸ਼ਾਮ 6:30 ਵਜੇ ਵਿਰਸਾ ਵਿਹਾਰ ਦੇ ਸ: ਕਰਤਾਰ ਸਿੰਘ ਦੁੱਗਲ ਯਾਦਗਰੀ ਆਡੀਟੋਰੀਅਮ ਵਿੱਚ ਮੰਚਨ ਕੀਤਾ ਜਾਵੇਗਾ। 1 ਜੁਲਾਈ ਨੂੰ ਸ੍ਰੀ ਹਬੀਬ ਤਨਵੀਰ ਦਾ “ਚਰਨਦਾਸ ਚੌਰ”, 2 ਜੁਲਾਈ ਨੂੰ ਸ੍ਰੀ ਪਰਵੇਜ਼ ਕੌਰ ਸੰਧੂ ਦਾ “ਕਪਾਹ ਦੀਆਂ ਢੇਰੀਆਂ”, ਗੁਰਮੀਤ ਕੜਿਆਲਵੀ ਦਾ “ਤੂੰ ਜਾਹ ਡੈਡੀ”, ਰਵਿੰਦਰ ਰਵੀ ਦਾ “ਹੋਂਦ ਨਿਹੋਂਦ”, 3 ਜੁਲਾਈ ਨੂੰ ਜੈਵੰਤ ਦਲਵੀ ਦਾ “ਤਰਕਾਲਾਂ”, 4 ਜੁਲਾਈ ਨੂੰ ਡਾ:ਸਵਰਾਜਬੀਰ ਦਾ “ਇਹ ਗੱਲ ਕਦੇਂ ਫੇਰ ਕਰਾਗੇਂ” 5 ਜੁਲਾਈ ਨੂੰ ਬਰਤੋਲਤ ਬ੍ਰੈਖ਼ਤ ਦਾ “ਮਿੱਟੀ ਨਾ ਹੋਵੇ ਮਤਰੇਈ” ਨਾਟਕਾਂ ਦਾ ਮੰਚਨ ਹੋਵੇਗਾ।ਇਹਨਾਂ ਸੱਭ ਨਾਟਕਾਂ ਦੇ ਨਿਰਦੇਸ਼ਕ ਕੇਵਲ ਧਾਲੀਵਾਲ ਹਨ।ਉਹਨਾਂ ਦੱਸਿਆ ਕਿ ਨਾਟਕ ਦੇਖਣ ਲਈ ਦਰਸ਼ਕਾਂ ਦਾ ਦਾਖਿਲਾ ਮੁਫ਼ਤ ਹੋਵੇਗਾ।
Check Also
ਗੁਰੂ ਨਗਰੀ ‘ਚ ਰੋਸ਼ਨੀਆਂ ਦਾ ਤਿਉਹਾਰ `ਦੀਵਾਲੀ` ਵੱਡੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਵਿੱਚ ਰੋਸ਼ਨੀਆਂ ਦਾ ਤਿਉਹਾਰ `ਦੀਵਾਲੀ` ਵੱਡੇ …
Punjab Post Daily Online Newspaper & Print Media