Friday, March 6, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 2  ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਬਹਿਬਲ ਕਲਾਂ ਮਾਮਲੇ ‘ਚ ਰਿਟ: ਜਸਟਿਸ ਜੋਰਾ ਸਿੰਘ ਰਿਪੋਰਟ ‘ਤੇ ਬੋਲੇ ਸੀ.ਐਮ ਬਾਦਲ ਅਜੇ ਰਿਪੋਰਟ ਪੜ੍ਹੀ ਨਹੀਂ, ਪੜ੍ਹਨ ਤੋਂ ਬਾਅਦ ਹੀ ਗੌਰ ਕੀਤਾ ਜਾਵੇਗਾ, ਹੋਵੇਗੀ ਕਾਰਵਾਈ ।

▶ ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ ‘ਚ 8 ਹਥਿਆਰਬੰਦ ਨੌਜਵਾਨਾਂ ਵਲੋਂ ਗੁਲਸ਼ਨ ਡਿਪੋਟਮੈਟਿਕ ਜੋਨ ਨੇੜੇ ਰੈਸਟੋਰੈਂਟ ‘ਚ ਗੋਲੀਬਾਰੀ, ਗ੍ਰਨੇਡ ਫਟਣ ਦੀਆਂ ਵੀ ਆਈਆਂ ਆਵਾਜ਼ਾ – 3 ਪੁਲਿਸ ਮੁਲਾਜ਼ਮ ਜਖਮੀ, 1 ਦੀ ਮੌਤ ।

▶ ਢਾਕਾ ਵਿੱਚ ਹਮਲੇ ਉਪਰੰਤ ਪੁਲਿਸ ‘ਤੇ ਰੈਪਿਡ ਐਕਸ਼ਨ ਫੋਜ਼ ਨੇ ਹੋਲੀ ਆਰਟੀਸਨ ਬੈਕਰੀ ਰੈਸਟੋਰੈਂਟ ਘੇਰਿਆ – ਬੰਬ ਨਿਰੋਧਕ ਦਸਤੇ ਮੌਜ਼ੂਦ – ਬੰਦਕਾਂ ਵਿੱਚ 17 ਵਿਦੇਸ਼ੀ ।

▶ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ – ਜਸਟਿਸ ਜੋਰਾ ਸਿੰਘ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਇੰਨ-ਬਿੰਨ ਲਾਗੂ ਕੀਤੀਆਂ ਜਾਣਗੀਆਂ।

▶ ਖਬਰਾਂ ਅਨੁਸਾਰ ਢਾਕਾ ਵਿੱਚ ਹਮਲਾਵਰ ਹਥਿਆਰਬੰਦ ਅੱਤਵਾਦੀਆਂ ਨਾਲ ਗੱਲਬਾਤ ਕਰਕੇ ਮੰਗਾਂ ਪੁੱਛਣ ਦੀ ਕੋਸ਼ਿਸ਼ ਸ਼ੁਰੂ।

▶ ਅੰਮ੍ਰਿਤਸਰ ਤੋਂ ਭਾਜਪਾ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਦਾ ਬਿਆਨ – ਜਨਤਕ ਹੋਵੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਤਾਂ ਜੋ ਅਸਲੀਅਤ ਸਾਹਮਣੇ ਆਵੇ।

▶ ਸੁਖਬੀਰ ਬਾਦਲ ਦਾ ਆਪ ‘ਤੇ ਹਮਲਾ – ਵਿਦੇਸ਼ਾਂ ਤੋਂ ਦਹਿਸ਼ਤਗਰਦ ਆਮ ਆਦਮੀ ਪਾਰਟੀ ਨੂੰ ਕਰ ਰਹੇ ਹਨ ਫੰਡਿੰਗ।

▶ ਸੰਜੇ ਸਿੰਘ ਦਾ ਪਲਟਵਾਰ – ਸਬੂਤ ਹਨ ਤਾਂ ਪੇਸ਼ ਕਰਨ, ਸੁਖਬੀਰ ਬਾਦਲ ਨੂੰ ਦਿੱਤੀ ਚੁਣੋਤੀ।

▶ ਭਾਜਪਾ ਪ੍ਰਦੇਸ਼ ਇੰਚਾਰਜ ਪ੍ਰਭਾਤ ਝਾਅ ਨੇ ਕਿਹਾ – ਵਿਰੋਧੀ ਸਰਕਾਰ ਨੂੰ ਕਰ ਰਹੇ ਹਨ ਬਦਨਾਮ, ਜਨਤਾ ਚੋਣਾਂ ‘ਚ ਦੇਵੇਗੀ ਜੁਆਬ।

▶ ਸੁਖਬੀਰ ਬਾਦਲ ਵਲੋਂ ਜਲੰਧਰ ‘ਚ 400 ਪੀ.ਸੀ.ਆਰ ਮੋਟਰਸਾਈਕਲ ਅਤੇ 225 ਮੋਬਾਇਲ ਵੈਨਾਂ – ਦਿਹਾਤੀ ਖੇਤਰਾਂ ਲਈ ਕੀਤੀਆਂ ਰਵਾਨਾ – ਕਿਹਾ 100 ਨੰਬਰ ਡਾਇਲ ਕਰਨ ‘ਤੇ 20 ਮਿੰਟ ‘ਚ ਪਹੁੰਚੇਗੀ ਪੁਲਿਸ।

▶ ਅੰਮ੍ਰਿਤਸਰ ਦੇ ਬਟਾਲਾ ਰੋਡ ‘ਚ ਪੱਖੇ ਨਾਲ ਲਟਕ ਕੇ ਔਰਤ ਨੇ ਕੀਤੀ ਖੁਦਕੁਸ਼ੀ।

▶ ਕੇਂਦਰ ‘ਤੇ ਦਿੱਲੀ ਸਰਕਾਰ ਦਾ ਝਗੜਾ ਸੁਪਰੀਮ ਕੋਰਟ ਪੁੱਜਾ – ਸੁਣਵਾਈ 4 ਜੁਲਾਈ ਨੂੰ।

▶ ਅਮਰਨਾਥ ਯਾਤਰਾ ਲਈ ਜੰਮੂ ਤੋਂ ਪਹਿਲਾ ਜਥਾ ਰਵਾਨਾ – ਜੰਮੂ ਕਸ਼ਮੀਰ ਦੇ ਡਿਪਟੀ ਸੀ.ਐਮ ਨਿਰਮਲ ਸਿੰਘ ਨੇ ਕੀਤਾ ਰਵਾਨਾ।

▶ 2017 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਭਾਜਪਾ ਦੀ ਕਾਰਜਕਾਰਣੀ ਦੀ ਸਾਂਪਲਾ ਦੀ ਪ੍ਰਧਾਨਗੀ ‘ਚ ਜਲੰਧਰ ਵਿਚ ਹੋਈ ਮੀਟਿੰਗ।

▶ ਪੁਲਿਸ ਵਿਭਾਗ ਦੀ ਕਾਰਗੁਜਾਰੀ ਵਧਾਉਣ ਲਈ ਅਗਲੇ ਮਹੀਨੇ ਤੋਂ ਪੁਲਿਸ ਅਤੇ ਜਾਂਚ ਵਿੰਗ ਅਲੱਗ ਅਲੱਗ ਕਰਨਗੇ ਕੰਮ।

▶ ਭਾਰਤੀ ਹਵਾਈ ਫੋਜ ‘ਚ ਦੇਸ਼ ਦਾ ਪਹਿਲਾ ਹਲਕਾ ਲੜਾਕੂ ਜਹਾਜ ‘ਤੇਜਸ’ ਸ਼ਾਮਿਲ ਹੋਣ ‘ਤੇ ਮਾਣ ਤੇ ਖੁਸ਼ੀ ਹੈ – ਪੀ.ਐਮ ਮੋਦੀ।

▶ ਪੰਜਾਬ ਪੁਲਿਸ ਵਲੋਂ ਨਸ਼ਿਆਂ ਖਿਲਾਫ ਵੱਡੀ ਕਾਰਵਾਈ –ਪਠਾਨਕੋਟ ਦੇ ਨੇੜਲੇ ਪੰਜਾਬ ਤੇ ਹਿਮਾਚਲ ਦੇ ਇਲਾਕਿਆਂ ‘ਚ ਛਾਪੇਮਾਰੀ – ਨਸ਼ਿਆਂ ਦੇ ਅੱਡੇ ਵੀ ਢਾਹੇ।

▶ ਅਰੁਨਾਚਲ ਪ੍ਰਦੇਸ਼ ‘ਚ ਲੈਂਡ ਸਲਾਈਡ ਨਾਲ 5 ਮੌਤਾਂ।

▶ ਸੀ.ਐਨ.ਜੀ ਦੀ ਕੀਮਤ ਵਿੱਚ 0.25 ਪੈਸੇ ਦਾ ਵਾਧਾ।

▶ ਉਤਰਾਖੰਡ ਵਿੱਚ ਆਉਣ ਵਾਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦਾ ਅਲਰਟ – ਕੱਲ ਬੱਦਲ ਫਟਣ ਨਾਲ ਹੋਈਆਂ ਸੀ 30 ਮੌਤਾਂ।

▶ ਲੁਧਿਆਣਾ ਦੇ ਸਿੱਖ ਆਗੂ ਜੋਗਾ ਸਿੰਘ ਖਾਲਿਸਤਾਨੀ ‘ਤੇ ਹਮਲਾ –ਹਸਪਤਾਲ ਇਲਾਜ਼ ਲਈ ਦਾਖਲ ਆਗੂ ਦੀ ਹਾਲਤ ਗੰਭੀਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply