Monday, July 8, 2024

ਖ਼ਾਲਸਾ ਕਾਲਜ ਵਿਖੇ ਵਣ-ਮਹਾਂਉਤਸਵ ਦੀ ਕੀਤੀ ਸ਼ੁਰੂਆਤ  

Jpeg
Jpeg

ਅੰਮ੍ਰਿਤਸਰ, ੭ ਜੁਲਾਈ (ਸੁਖਬੀਰ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਹਰ ਸਾਲ ਆਪਣੇ ਅਧੀਨ ਵਿੱਦਿਅਕ ਅਦਾਰਿਆਂ ਵਿੱਚ ਪੌਦੇ ਲਗਾਏ ਜਾਂਦੇ ਹਨ। ਇਸ ਲੜੀ ਵਿੱਚ ਇਸ ਵਾਰ ਵੀ ਪਹਿਲੀ ਬਰਸਾਤ ਹੋਣ ‘ਤੇ ਇਤਿਹਾਸਕ ਖ਼ਾਲਸਾ ਕਾਲਜ ਦੇ ਫਾਰਮ ਸੈਕਟਰੀ ਸ: ਰਾਜਬੀਰ ਸਿੰਘ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਹੋਰਾਂ ਨੇ ਪਹਿਲਾਂ ਪੌਦਾ ਲਗਾ ਕੇ ਰਸਮੀ ਵਣ-ਮਹਾਂਉਤਸਵ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਸ: ਰਾਜਬੀਰ ਸਿੰਘ ਨੇ ਕਿਹਾ ਕਿ ਵੱਖ-ਵੱਖ ਕਿਸਮ ਦੇ ਪੌਦੇ ਕਾਲਜ ਕੈਂਪਸ ਵਿੱਚ ਢੁੱਕਵੀਆਂ ਥਾਵਾਂ ਦੀ ਸਨਾਖ਼ਤ ਕਰ ਕੇ ਸਾਰਾ ਮਹੀਨਾ ਲਗਾਏ ਜਾਣਗੇ ਅਤੇ ਹੁਣ ਤੱਕ ਚਾਰ ਸੌ ਦੇ ਕਰੀਬ ਪੌਦੇ ਲਗਾਏ ਜਾ ਚੁੱਕੇ ਹਨ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਦੱਸਿਆ ਕਿ ਦਰਖ਼ਤਾਂ ਦਾ ਸਾਡੇ ਅਤੇ ਆਉਣ ਵਾਲੀ ਪੀੜ੍ਹੀ ਦੇ ਜੀਵਨ ਬਹੁਤ ਮਹੱਤਵ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਹਰਿਆਵਲ ਵਧਾਉਣ ਲਈ ਮੈਨੇਜ਼ਮੈਂਟ ਵੱਲੋਂ ਮਿਲ ਰਹੇ ਪੂਰਨ ਸਹਿਯੋਗ ਸਦਕਾ ਯਤਨਸ਼ੀਲ ਹਨ। ਇਸ ਮੌਕੇ ਖੇਤੀਬਾੜੀ ਟ੍ਰੇਨਿੰਗ ਸੈਂਟਰ ਤੋਂ ਡਾ. ਨਾਜਰ ਸਿੰਘ, ਡਾ. ਜਸਵਿੰਦਰ ਸਿੰਘ ਭਾਟੀਆ, ਪ੍ਰੋ. ਰਕੇਸ਼ ਕੁਮਾਰ, ਪ੍ਰੋ. ਕੰਵਲਜੀਤ ਸਿੰਘ ਅਤੇ ਫਾਰਮ ਦੇ ਬਹੁਤ ਸਾਰੇ ਕਰਮਚਾਰੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply