Monday, July 8, 2024

ਦਰਗਾਹ ਬਾਬਾ ਦੂਲੋ ਕਰੀਮ ਸ਼ਾਹ ਦਾ ਮੇਲਾ ਸੰਪਨ -ਬਲਕਾਰ ਸਿੱਧੂ ਦੇ ਅਖਾੜੇ ਦਾ ਲੋਕਾ ਮਾਣਿਆ ਅਨੰਦ

PPN0707201611
ਚੌਂਕ ਮਹਿਤਾ, 7 ਜੁਲਾਈ (ਜੋਗਿੰਦਰ ਸਿੰਘ ਮਾਣਾ) ਐਨ.ਆਰ.ਆਈ ਵੀਰਾਂ ਕੰਵਰ ਕਨੇਡਾ, ਰਜਿੰਦਰ ਡੁਬਈ, ਗੁਰਦੇਵ ਕਨੇਡਾ, ਸਮਿੰਦਰ ਅਸਟਰੇਲੀਆ ਤੇ ਇਲਾਕਾ ਨਿਵਾਸੀਆ ਸਰਪੰਚ ਗੁਰਧਿਆਨ ਸਿੰਘ ਤੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਮਹਿਤਾ ਵਿਖੇ ਪੀਰ ਬਾਬਾ ਦੂਲੋ ਕਰੀਮ ਸ਼ਾਹ ਦੀ ਦਰਗਾਹ ਤੇ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ।ਮੇਲੇ ਵਿੱਚ ਪਬ੍ਰੰਧਕ ਕਮੇਟੀ ਤੇ ਇਲਾਕਾ ਨਿਵਾਸੀਆਂ ਨੇ ਦਰਗਾਹ ਤੇ ਉਪਰ ਚਾਦਰ ਚੜਾਈ।ਜਿਸ ਉਪਰੰਤ ਸਭਿਆਚਾਰਕ ਮੇਲਾ ਸ਼ੁਰੂ ਹੋਇਆ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਬਲਕਾਰ ਸਿੱਧੂ ਨੇ ਖੁਲੇ ਅਖਾੜੇ ਆਪਣੇ ਨਵੇਂ ਪੁਰਾਣੇ ਗੀਤ ਸੁਣਾ ਕੇ ਮੇਲੇ ਦੀਆਂ ਰੋਣਕਾਂ ਵਧਾਈਆਂ ਤੇ ਦਰਸ਼ਕਾਂ ਨੂੰ ਆਪਣੀ ਜਦੂਈ ਅਵਾਜ਼ ਨਾਲ ਕਈ ਘੰਟੇ ਕੀਲ ਕੇ ਰੱਖਿਆ ਅਤੇ ਹੋਰ ਨਾਮਵਾਰ ਕਲਾਕਾਰ ਨੇ ਆਪਣੀ ਗਾਇਕੀ ਦੇ ਜੌਹਰ ਦਿਖਾਏ ਤੇ ਸਟੇਜ ਸੈਕਟਰੀ ਦੀ ਸੇਵਾ ਪ੍ਰਧਾਨ ਮਾਸਟਰ ਜਤਿੰਦਰ ਸਿੰਘ ਤੇ ਡਾ ਬਾਊ ਨੇ ਬਹੁਤ ਹੀ ਬਖੂਬੀ ਨਿਭਾਈ ਤੇ ਮੇਲਾ ਕਮੇਟੀ ਮੈਂਬਰਾ ਨੇ ਬਲਕਾਰ ਸਿੱਧੂ ਨੂੰ ਇਕ ਯਾਦਗਰ ਮਾਡਲ ਭੇਟ ਕਰਕੇ ਸਨਮਾਨਿਤ ਕੀਤਾ ਤੇ ਆਈਆ ਹੋਈਆ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਾਮਨਿਤ ਕੀਤਾ।ਇਸ ਮੌਕੇ ਕਮੇਟੀ ਮੈਂਬਰ ਸੁਰਿੰਦਰ ਸਿੰਘ, ਚਰਨਜੀਤ ਸਿੰਘ, ਅਰਸ਼ਦੀਪ ਸਿੰਘ, ਸਤਨਾਮ, ਸਰਪੰਚ ਗੁਰਧਿਆਨ ਸਿੰਘ, ਪ੍ਰਿਤਪਾਲ ਸਿੰਘ ਰੰਧਾਵਾ, ਐਸ.ਐਚ.ਓ ਸੁਖਵਿੰਦਰ ਸਿੰਘ, ਐਸ.ਆਈ.ਸੁਰਿੰਦਰ ਸਿੰਘ, ਕੁਲਵੰਤ ਸਿੰਘ ਡੀ.ਐਸ.ਪੀ, ਸਰਪੰਚ ਇਕਬਾਲ ਸਿੰਘ ਸ਼ਾਹ, ਸੰਤੋਖ ਸਿੰਘ, ਤਰਲੋਕ ਸਿੰਘ, ਅਵਤਾਰ ਸਿੰਘ, ਮੰਗਲ ਸਿੰਘ,ਮਲਕੀਤ ਸਿੰਘ,ਗੁਰਮੀਤ ਸਿੰਘ, ਸਮਸ਼ੇਰ ਸਿੰਘ ਸੈਕਟਰੀ, ਬਲਵਿੰਦਰ ਸਿੰਘ, ਕਰਮਜੀਤ ਸਿੰਘ ਲਾਲੀ, ਡਾ. ਇੰਦਰਬੀਰ ਸਿੰਘ, ਧਨਵੰਤ ਸਿੰਘ, ਸਾਹਿਬ ਸਿੰਘ, ਪ੍ਰੇਮ ਸਿੰਘ, ਗੁਰਤੇਜ ਸਿੰਘ, ਲਖਵਿੰਦਰ ਕੌਰ ਆਦਿ ਮੈਂਬਰ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply