Sunday, October 6, 2024

ਵਿਸ਼ਵ ਆਬਾਦੀ ਦਿਵਸ ਦਾ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਆਯੋਜਿਤ

PPN1207201602

ਬਠਿੰਡਾ, 12 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਬਠਿੰਡਾ ਵੱਲੋਂ ਡਾ. ਰਘੁਬੀਰ ਸਿੰਘ ਰੰਧਾਵਾ  ਦੀ ਅਗਵਾਈ ਹੇਠ ਵਿਸ਼ਵ ਆਬਾਦੀ ਦਿਵਸ ਦਾ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਅਰਬਨ ਹੈਲਥ ਸੈਂਟਰ ਬਸਤੀ ਲਾਲ ਸਿੰਘ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਯੋਗ ਜ਼ੋੜਿਆਂ, ਆਸ਼ਾ ਵਰਕਰ ਅਤੇ ਏ.ਐਨ.ਐਮ. ਵੱਲੌਂ ਸ਼ਿਰਕਤ ਕੀਤੀ ਗਈ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰੰਧਾਵਾ ਨੇ ਕਿਹਾ ਕਿ ਅੱਜ ਵੱਧ ਰਹੀ ਆਬਾਦੀ ਸਾਡੇ ਦੇਸ਼ ਦੀ ਤਰੱਕੀ ਵਿੱਚ ਰੁਕਾਵਟਾਂ ਪੈਦਾ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਦੇ ਤਹਿਤ ਸਾਡੇ ਕੋਲ ਬੱਚਿਆਂ ਵਿੱਚ ਅੰਤਰ ਰੱਖਣ ਲਈ ਕਾਫੀ ਗਰਭ ਨਿਰੋਧਕ ਸਾਧਨ ਮੌਜੂਦ ਹਨ ਉਨ੍ਹਾਂ ਕਿਹਾ ਕਿ ਸਹੀ ਉਮਰ ਤੇ ਸਾਦੀ ਅਤੇ ਉਸ ਤੋਂ ਬਾਅਦ ਬੱਚਿਆਂ ਲਈ ਪਲਾਨਿੰਗ ਕਰਕੇ ਹੀ ਅਸੀਂ ਵੱਧਦੀ ਆਬਾਦੀ ਨੂੰ ਕੰਟਰੋਲ ਕਰ ਸਕਦੇ ਹਾਂ।ਉਨ੍ਹਾਂ ਆਸ਼ਾ ਵਰਕਰ ਨੂੰ ਕਿਹਾ ਕਿ ਆਪਣੇ-ਆਪਣੇ ਏਰੀਏ ਦੀਆਂ 15 ਤੋਂ 19 ਸਾਲ ਦੀਆਂ ਕਿਸ਼ੋਰ ਅਵਸਥਾ ਵਾਲੀਆਂ ਬੱਚੀਆਂ ਨੂੰ ਸਹੀ ਸੇਧ ਦੇ ਕੇ ਅਤੇ ਸ਼ਾਦੀ ਦੀ ਉਮਰ ਬਾਰੇ ਦੱਸ ਕੇ ਉਨ੍ਹਾਂ ਨੂੰ ਫੈਮਲੀ ਪਲਾਨਿੰਗ ਬਾਰੇ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਉਹ ਬੱਚੀਆਂ ਆਪਣੇ ਆਉਣ ਵਾਲੇ ਜੀਵਨ ਦੀ ਸਹੀ ਪਲਾਨਿੰਗ ਕਰ ਸਕਣ।ਡਾ. ਰਵਨਜੀਤ ਕੌਰ ਬਰਾੜ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਬਠਿੰਡਾ ਵੱਲੋਂ ਪੀ.ਪੀ.ਆਈ.ਯੂ.ਸੀ.ਡੀ. ਬਾਰੇ ਯੋਗ ਜੋੜਿਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਦੇ ਯੁਗ ਵਿੱਚ ਇੱਕ ਬੱਚੇ ਪਿੱਛੋਂ ਬੱਚਿਆਂ ਵਿੱਚ ਅੰਤਰ ਲਈ ਪੀ.ਪੀ.ਆਈ.ਯੂ.ਸੀ.ਡੀ. ਇੱਕ ਸਰਲ ਤੇ ਸੁਰੱਖਿਅਤ ਗਰਭ ਨਿਰੋਧਕ ਤਰੀਕਾ ਹੈ।ਜੇਕਰ ਬੱਚੇ ਦਾ ਜਨਮ ਸਰਕਾਰੀ ਹਸਪਤਾਲ ਵਿੱਚ ਹੁੰਦਾ ਹੈ ਤਾਂ 48 ਘੰਟੇ ਦੇ ਅੰਦਰ-ਅੰਦਰ ਇਹ ਪੀ.ਪੀ.ਆਈ.ਯੂ.ਸੀ.ਡੀ. ਮਾਹਿਰ ਡਾਕਟਰ ਵੱਲੋਂ ਲਗਾਈ ਜਾਂਦੀ ਹੈ।ਇਸ ਨਾਲ ਅਸੀਂ ਦੂਸਰੇ ਬੱਚੇ ਦੇ ਜਨਮ ਦੀ ਸਹੀ ਪਲਾਨਿੰਗ ਕਰ ਸਕਦੇ ਹਾਂ। ਇਸ ਤੋਂ ਇਲਾਵਾ ਡਾ. ਪਾਮਿਲ ਬਾਂਸਲ ਵੱਲੋਂ ਐਮ.ਟੀ.ਪੀ. (ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ) ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।ਇਸ ਮੌਕੇ ਮਾਸ ਮੀਡੀਆ ਬਰਾਂਚ ਵੱਲੋਂ ਪਰਦਰਸ਼ਨੀ ਵੀ ਲਗਾਈ ਗਈ।ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਪੰਜਾਬ ਸਰਕਾਰ ਵੱਲੋਂ ਹੈਪੈਟਾਈਟਸ-ਸੀ. ਦੇ ਮੁਫਤ ਇਲਾਜ਼ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।ਇਸ ਸਮੇਂ ਕੁਲਵੰਤ ਸਿੰਘ ਡਿਪਟੀ ਐਮ.ਈ.ਆਈ.ਓ., ਨਰਿੰਦਰ ਕੁਮਾਰ ਬੀ.ਸੀ.ਸੀ., ਕਰਮਜੀਤ ਸਿੰਘ ਫਾਰਮਾਸਿਸਟ ਅਤੇ ਜਗਦੀਸ਼ ਰਾਮ ਆਦਿ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply