Thursday, December 26, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 21 ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=68397

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਅਕਾਲੀ ਦਲ ਤੋਂ ਮੁਅੱਤਲ ਕਰਨ ‘ਤੇ ਬੋਲੇ ਅਕਾਲੀ ਵਿਧਾਇਕ ਬੁਲਾਰੀਆ – ਸੱਚ ਬੋਲਣ ਦੀ ਮਿਲੀ ਸਜ਼ਾ, ਉਠਾਏ ਸਨ ਜਨਤਾ ਨਾਲ ਜੁੜੇ ਮੁੱਦੇ- ਭਵਿੱਖ ਦਾ ਫੈਸਲਾ ਜਲਦ।

▶ ਜਲੰਧਰ ਕੈਂਟ ਦੇ ਅਕਾਲੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਪਾਰਟੀ ਵਿੱਚ ਲੋਕਾਂ ਦੇ ਮੁੱਦਿਆਂ ਦੀ ਗੱਲ ਰੱਖਣੀ ਅਨੁਸ਼ਾਸ਼ਨਹੀਨਤਾ ਹੈ ਤਾਂ ਕਰਦਾ ਰਹਾਂਗਾ – ਵਾਪਸੀ ਦਾ ਕੋਈ ਸਵਾਲ ਨਹੀਂ, ਅਗਲੀ ਰਣਨੀਤੀ ਛੇਤੀ।

▶ ਅਕਾਲੀ ਵਿਧਾਇਕਾਂ ਨੂੰ ਬਿਨਾਂ ਨੋਟਿਸ ਕੀਤਾ ਗਿਆ ਮੁਅੱਤਲ – ਜੇ ਕੋਈ ਆਪ ‘ਚ ਆਉਣਾ ਚਾਹੇ ਤਾਂ ਕਰਾਂਗੇ ਵਿਚਾਰ – ਛੋਟੇਪੁਰ।

▶ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਯੂਥ ਦਲ ਦੀ 40 ਮੈਂਬਰੀ ਕੋਰ ਕਮੇਟੀ ਦਾ ਕੀਤਾ ਐਲਾਨ।

▶ ਹੈਦਰਾਬਾਦ ਯੂਨੀਵਰਸਿਟੀ ‘ਚ ਸਿੱਖ ਨੌਜੁਆਨ ਦੀ ਮਾਰਕੁਟਾਈ ਦਾ ਮੁੱਦਾ ਚੰਦੂਮਾਜ਼ਰਾ ਨੇ ਸੰਸਦ ‘ਚ ਉਠਾਇਆ।

▶ ਫਿਲਮ ਫਲਾਇੰਗ ਜੱਟ ਵਿੱਚ ਪੱਗ, ਪਹਿਰਾਵਾ ਅਤੇ ਪਿੱਠ ‘ਤੇ ਖੰਡੇ ਦੇ ਨਿਸ਼ਾਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼, ਕਨੂਨੀ ਕਾਰਵਾਈ ਦੀ ਕੀਤੀ ਗੱਲ।

▶ ਹਰਿਆਣਾ ਦੇ ਰੋਹਤਕ ‘ਚ ਮੁੜ ਜਬਰ ਜਿਨਾਹ ਮਾਮਲੇ ‘ਚ ‘ਚ ਏ.ਡੀ.ਜੀ.ਪੀ ਨੇ ਐਸ.ਆਈ.ਟੀ ਬਣਾਈ, 90 ਦਿਨਾਂ ‘ਚ ਮੰਗੀ ਰਿਪੋਰਟ।

▶ ਕਰਨਾਲ ‘ਚ ਸਕੂਲੀ ਵਿਦਿਆਰਥੀਆਂ ਦੇ ਦੋ ਧੜਿਆਂ ‘ਚ ਲੜਾਈ – ਬੱਸ ਸਟੈਂਡ ‘ਤੇ ਹੋਈ ਲੜਾਈ ‘ਚ ਚਾਕੂ ਲੱਗਣ ਨਾਲ 12ਵੀਂ ਕਲਾਸ ਦੇ ਵਿਦਿਆਰਥੀ ਦੀ ਮੌਤ।

▶ ਦਿੱਲੀ ਵਿੱਚ ਮਹਿੰਗਾਈ ਵਿਰੁੱਧ ਕਾਂਗਰਸ ਨੇ ਦਿੱਤਾ ਧਰਨਾ – ਖਾਣ ਪੀਣ ਦੀਆਂ ਚੀਜਾਂ ਦੀਆਂ ਕੀਮਤਾਂ ਵਧਣ ਲਈ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ।

▶ ਹਰਿਆਣਾ ਸਰਕਾਰ ਖਰੀਦੇਗੀ ਨਵਾਂ ਹੈਲੀਕਪਟਰ – ਪੁਰਾਣੇ ਹੈਲੀਕਪਟਰ ਦੀ ਖਰਾਬੀ ਨੂੰ ਦੇਖਦਿਆਂ ਲਿਆ ਫੈਸਲਾ।

▶ ਪੰਜਾਬ ਵਿੱਚ ਵਾਪਰੀਆਂ ਅੱਤਵਾਦੀ ਘਟਨਾਵਾਂ ਨੂੰ ਦੇਖਦਿਆਂ ਪੰਜਾਬ ਨਾਲ ਹਿਮਾਚਲ ਦੀ ਸਰਹੱਦ ਕੀਤੀ ਜਾਵੇਗੀ ਸੀਲ – ਸੀ.ਐਮ ਵੀਰਭੱਦਰ ਸਿੰਘ।

▶ ਗੁਰਦਾਸਪੁਰ ਵਿਖੇ ਇਕ ਔਰਤ ‘ਤੇ ਪੁਲਿਸ ਦੀ ਵਰਦੀ ਪਾੜਨ ਦਾ ਲੱਗਾ ਦੋਸ਼।

▶ ਗੁਜਰਾਤ ‘ਚ ਦਲਿਤਾਂ ਦੀ ਕੁੱਟਮਾਰ ਦਾ ਮਾਮਲਾ – ਹਮਦਰਦੀ ਲਈ ਊਨਾ ਜਾਣਗੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਆਪ ਸੰਯੋਜਕ ਅਰਵਿੰਦਰ ਕੇਜਰੀਵਾਲ।

▶ ਬਿਹਾਰ ਦੇ ਗਯਾ ‘ਚ ਸ਼ਹੀਦ ਹੋਏ ਸੀ.ਆਰ.ਪੀ.ਐਫ ਦੇ ਜਵਾਨ ਰਮੇਸ਼ ਕੁਮਾਰ ਦਾ ਉਸ ਦੇ ਜੱਦੀ ਪਿੰਡ ਰਣਸੋਤਾ (ਹੁਸ਼ਿਆਰਪੁਰ) ਵਿਖੇ ਹੋਏ ਫੋਜੀ ਸਨਮਾਨਾਂ ਨਾਲ ਅੰਤਿਮ ਸਸਕਾਰ।

▶ ਕਸ਼ਮੀਰ ਪੁੱਜੇ ਫੋਜ ਮੁੱਖੀ ਜਨਰਲ ਦਲਬੀਰ ਸਿੰਘ ਸੁਹਾਗ – ਘਾਟੀ ਦੇ ਮੌਜੂਦਾ ਹਲਾਤਾਂ ਦਾ ਲਿਆ ਜਾਇਜ਼ਾ।

▶ ਕਸ਼ਮੀਰ ਘਾਟੀ ‘ਚ ਪ੍ਰਦਰਸ਼ਨਕਾਰੀਆਂ ਨੇ 25 ਜੁਲਾਈ ਤੱਕ ਵਧਾਇਆ ਕਸ਼ਮੀਰ ਬੰਦ।

▶ ਦਿੱਲੀ ਵਿੱਚ 15 ਸਾਲ ਪੁਰਾਣੀਆਂ ਗੱਡੀਆਂ ‘ਤੇ ਲੱਗ ਸਕਦੀ ਹੈ ਰੋਕ- ਐਨ.ਜੀ.ਟੀ ਨੇ ਕਿਹਾ ਪਹਿਲਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਹੋਵੇ ਰੱਦ।

▶ ਦਿੱਲੀ ਹਾਈਕੋਰਟ ਵਿੱਚ ’84 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਮਾਮਲੇ ਦੀ ਸੁਣਵਾਈ 8 ਅਗਸਤ ਨੂੰ।

▶ ਬਾਬਰੀ ਮਸਜਿਦ ਢਾਉਣ ਦੇ ਮਾਮਲੇ ਦੀ ਪੈਰਵਈ ਕਰ ਰਹੇ 96 ਸਾਲਾ ਹਾਸ਼ਮ ਅਨਸਾਰੀ ਦਾ ਦਿਹਾਂਤ-ਅਯੁਧਿਆ ‘ਚ ਹੋਵੇਗਾ ਸਸਕਾਰ ।

▶ ਸਾਬਕਾ ਹਾਕੀ ਖਿਡਾਰੀ 56 ਸਾਲਾ ਮੁਹੰਮਦ ਸ਼ਾਹਿਦ ਦਾ ਗੁਰੂਗ੍ਰਾਮ ‘ਚ ਦਿਹਾਂਤ – ਗੋਲਡ ਮੈਡਲ ਜਿੱਤਣ ਵਾਲੀ ਹਾਕੀ ਟੀਮ ਦੇ ਰਹੇ ਸਨ ਖਿਡਾਰੀ।

▶ ਅਕਾਲੀ ਵਿਧਾਇਕਾਂ ਨੂੰ ਬਾਹਰ ਦਾ ਰਸਤਾ ਦਿਖਾਉਣ ‘ਤੇ ਬੋਲੇ ਸੀ.ਐਮ ਬਾਦਲ – ਪਾਰਟੀਆਂ ‘ਚ ਅਨੁਸ਼ਾਸ਼ਨ ਜਰੂਰੀ, ਬਾਰ ਬਾਰ ਸਮਝਾਉਣ ਦੇ ਬਾਵਜੂਦ ਬਾਜ਼ ਨਾ ਆਏ ਤਾਂ ਲਿਆ ਫੈਸਲਾ।

▶ 2000 ਈ.ਟੀ.ਟੀ ਅਧਿਆਪਕਾਂ ਦੀ ਪੰਜਾਬ ਸਰਕਾਰ ਕਰੇਗੀ ਨਵੀਂ ਭਰਤੀ।

▶ ਫਿਰੋਜ਼ਪੁਰ ਡਵੀਜਨ ਵਲੋਂ 21 ਪੈਸੰਜਰ ਗੱਡੀਆਂ ਰੱਦ – ਸਵਾਰੀਆਂ ਦੀ ਘਾਟ ਕਾਰਨ ਲਿਆ ਫੈਸਲਾ।

▶ ਡੋਨਾਲਡ ਟਰੰਪ ਨੂੰ ਰਿਪਬਲਿਕਨ ਪਾਰਟੀ ਨੇ ਅਮਰੀਕੀ ਰਾਸ਼ਰਪਤੀ ਦੀ ਚੋਣ ਲਈ ਉਮੀਦਵਾਰ ਅੇਲਾਨਿਆ।

▶ ਨਕਲੀ ਸੱਟਾ ਲ਼ਾ ਕੇ ਛੱਬੀਆਂ ਬਣਾਉਣ ਵਾਲਾ ਗੁਰੂ ਨਾਨਕ ਦੇਵ ਹਸਪਤਾਲ ਦਾ ਡਾਕਟਰ ਤੇ ਉਸ ਦਾ ਸਹਾਇਕ ਵਿਜੀਲੈਂਸ ਨੇ ਕੀਤਾ ਕਾਬੂ।

▶ ਸਰਬਤ ਖਾਲਸਾ ਦੌਰਾਨ ਥਾਪੇ ਗਏ ਜਥੇਦਾਰਾਂ ਨੇ ’84 ਹਮਲੇ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ ਤੇ ਕੇ.ਪੀ.ਐਸ ਗਿੱਲ ਨੂੰ ਸਿੱਖ ਪੰਥ ‘ਚੋਂ ਕੀਤਾ ਖਾਰਿਜ਼- ਬਰਗਾੜੀ ਬੇਅਦਬੀ ਮਾਮਲੇ ‘ਚ ਸਰਕਾਰ ਵਲੋਂ ਹੋ ਰਹੀ ਕਾਰਵਾਈ ਦੀ ਰਿਪੋਰਟ ਦੇਣ ਲਈ ਡਿਪਟੀ ਸੀ.ਐਮ ਸੁਖਬੀਰ ਬਾਦਲ ਨੂੰ ਦਿੱਤਾ ਇੱਕ ਮਹੀਨੇ ਦਾ ਹੋਰ ਸਮਾਂ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply