Monday, July 8, 2024

ਪੰਜਾਬ ਸਰਕਾਰ ਵੱਲੋਂ ਰਹੀਆਂ ਹਨ ਐਲ.ਈ.ਡੀ. ਬੇਸਡ ਸੋਲਰ ਸਟਰੀਟ ਲਾਈਟਾਂ ਡੀ.ਸੀ

Isha Kalia

ਫਾਜ਼ਿਲਕਾ, 20 ਜੁਲਾਈ (ਵਨੀਤ ਅਰੋਰਾ) – ਪੇਡਾ ਵੱਲੋਂ ਪੰਜਾਬ ਦੇ ਪਿੰਡਾਂ ਵਿਚ ਵਿਸ਼ੇਸ਼ ਉਪਰਾਲੇ ਤਹਿਤ ਐਲ.ਈ.ਡੀ. ਬੇਸਡ ਸੋਲਰ ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਇਹ ਲਾਈਟਾਂ ਪਿੰਡਾਂ ਵਿਚ ”ਪਹਿਲਾਂ ਆਉ, ਪਹਿਲਾਂ ਪਾਓ” ਦੇ ਆਧਾਰ ਤੇ ਪਿੰਡਾਂ ਵਿਚ ਪੜਾਅਵਾਰ ਲਗਾਈਆਂ ਜਾਣਗੀਆਂ।ਇਹ ਜਾਣਕਾਰੀ ਅੱਜ ਇੱਥੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਐਲ.ਈ.ਡੀ. ਬੇਸਡ ਸੋਲਰ ਸਟਰੀਟ ਲਾਈਟਾਂ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਉਪਰਾਲੇ ਤਹਿਤ ਬਾਰਡਰ ਏਰੀਆ ਦੇ ਜ਼ਿਲਿਆਂ ਅਤੇ ਕੰਡੀ ਏਰੀਏ ਦੇ ਪਿੰਡਾਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਕ ਸੋਲਰ ਸਟਰੀਟ ਲਾਈਟ ਦੀ ਕੀਮਤ ਤਕਰੀਬਨ 15 ਹਜ਼ਾਰ ਰੁਪਏ ਹੈ। ਇਨ੍ਹਾਂ ਲਾਇਟਾਂ ਲਗਾਉਣ ਦੀਆਂ ਚਾਹਵਾਨ ਪਿੰਡਾਂ ਲਈ ਪੰਚਾਇਤਾਂ ਦਾ ਯੋਗਦਾਨ ਸਿਰਫ਼ 15 ਸੌ ਰੁਪਏ ਪ੍ਰਤੀ ਲਾਈਟ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਦੀ ਬਾਕੀ ਰਾਸ਼ੀ ਪੰਜਾਬ ਸਰਕਾਰ, ਪੇਡਾ ਅਤੇ ਭਾਰਤ ਸਰਕਾਰ ਵੱਲੋਂ ਖਰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ 100 ਪਿੰਡ ਇਤਿਹਾਸਕ ਧਾਰਮਿਕ ਮਹੱਤਤਾ ਵਾਲੇ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਪਿੰਡ 3 ਹਜ਼ਾਰ ਰੁਪਏ ਪ੍ਰਤੀ ਲਾਈਟ ਜਮ੍ਹਾਂ ਕਰਵਾਉਣਗੇ ਉਨ੍ਹਾਂ ਨੂੰ ਵੀ ਪਹਿਲ ਦਿੱਤੀ ਜਾਵੇਗੀ। ਇੰਨ੍ਹਾਂ ਲਾਈਟਾਂ ਦੀ ਪੰਜ ਸਾਲ ਦੀ ਗਰੰਟੀ ਹੋਵੇਗੀ। ਇਨ੍ਹਾਂ ਲਾਈਟਾਂ ਦਾ ਸਲਾਨਾ ਰੱਖ ਰਖਾਵ ਦਾ ਜਿੰਮਾ ਸੋਲਰ ਲਾਈਟ ਲਗਾਉਣ ਵਾਲੀ ਕੰਪਨੀ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਲਾਈਟਾਂ ਲੱਗਣ ਉਪਰੰਤ ਸਬੰਧਤ ਪੰਚਾਇਤਾਂ ਨੂੰ ਸਪੁਰਦ ਕਰ ਦਿੱਤਾ ਜਾਵੇਗਾ ਅਤੇ ਇੰਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਸਬੰਧਤ ਗ੍ਰਾਮ ਪੰਚਾਇਤ ਦੀ ਹੋਵੇਗੀ। ਇਸ ਤੋਂ ਇਲਾਵਾ ਪੰਜ ਸਾਲ ਬਾਅਦ ਇੰਨ੍ਹਾਂ ਲਾਈਟਾਂ ਦਾ ਰੱਖ ਰਖਾਵ ਅਤੇ ਚਾਲੂ ਰੱਖਣ ਦੀ ਜਿੰਮੇਵਾਰੀ ਵੀ ਗ੍ਰਾਮ ਪੰਚਾਇਤ ਦੀ ਹੋਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੇਡਾਂ ਦੇ ਜ਼ਿਲ੍ਹਾ ਮੈਨੇਜਰ ਸ਼੍ਰੀ ਤ੍ਰਿਪਤਜੀਤ ਸਿੰਘ ਨੇ ਦੱਸਿਆ ਕਿ ਜਿਹੜੇ ਪਿੰਡ ਸੋਲਰ ਲਾਈਟਾਂ ਲਗਾਉਣਾ ਚਾਹੁੰਦੇ ਹਨ ਉਨ੍ਹਾਂ ਵੱਲੋਂ ਬਿਨ੍ਹੈ ਪੱਤਰ ਪ੍ਰੋਫਾਰਮੇ ਅਨੁਸਾਰ ਬਣਦੀ ਰਾਸ਼ੀ ਦਾ ਡਿਮਾਂਡ ਡਰਾਫ਼ਟ punjab energy development agency chandigargh ਦੇ ਨਾਮ ਬਣਾ ਕੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਭੇਜਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬਿਨ੍ਹੈ ਪੱਤਰ ਭੇਜਣ ਦੀ ਆਖਰੀ ਮਿਤੀ 31 ਜੁਲਾਈ 2016 ਹੈ। ਇਸ ਦੇ ਨਾਲ ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ www.peda.gov.in ਤੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply