Wednesday, July 16, 2025
Breaking News

ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ-ਸੜਕ ‘ਤੇ ਪਿਆ ਕੂੜਾ ਅਤੇ ਅਵਾਰਾ ਪਸੂਆਂ ਦਾ ਝੁੰਡ

PPN200520
ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ)-  ਸ਼ਹਿਰ ਦੀ ਫੇਸ ਨੰਬਰ 1, ਮਾਡਲ ਟਾਊਨ ਕਲੋਨੀ ਜਿਸ ਬਾਰੇ ਇਹ ਕਹਾਵਤ ਹੈ ਕਿ ਇਥੇ ਪੜ੍ਹੇ ਲਿਖੇ ਲੋਕਾਂ ਅਤੇ ਉੱਚੀ ਸੁਸਾਇਟੀ ਦੇ ਲੋਕ ਰਹਿੰਦੇ ਹਨ ਪ੍ਰੰਤੂ ਵੇਖਣ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਅਸੀ ਕਿਸੇ ਸਲਿਮ ਇਲਾਕੇ  ਵਿਚ ਆ ਗਏ ਹਾਂ। ਇਥੇ ਗੁਰਦੁਆਰਾ ਸਾਹਿਬ ਦੇ ਕੋਲ ਹੀ ਪੁੱਡਾ ਦਾ ਦਫ਼ਤਰ , ਮਾਲ ਪਟਵਾਰੀਆਂ ਦਾ ਦਫ਼ਤਰ ਆਦਿ ਅਤੇ ਮਾਰਕਿਟ ਹੋਣ ਦੇ ਬਾਵਜੂਦ ਵੀ ਸੜਕ ‘ਤੇ ਕੂੜਾ ਕਰਕਟ ਇਨ੍ਹਾਂ ਜਮਾਂ ਹੋਇਆ ਪਿਆ ਹੈ ਅਤੇ ਅਵਾਰਾ ਪਸੂਆਂ ਦੀ ਝੰਡ ਇੱਕਠਾ ਹੋਣ ਕਾਰਨ  ਆਉਣ ਜਾਣ ਵਾਲੇ ਵਹੀਕਲਾਂ ਵਾਲਿਆਂ ਨੂੰ ਆਉਣ ਜਾਣ ਵਿਚ ਬਹੁਤ ਹੀ ਦਿਕੱਤ ਆਉਂਦੀ ਹੈ ਇਹ ਡਰ ਹੁੰਦਾ ਹੈ ਕਿ ਪਤਾ ਨਹੀ ਕਦੋਂ ਪਸੂ ਆਪਸ ਵਿਚ ਭਿੱੜ ਪੈਣ ਅਤੇ ਹਾਦਸਾ ਹੋ ਜਾਵੇ। ਆਸ-ਪਾਸ ਰਹਿਣ ਵਾਲਿਆਂ ਨੇ ਜਿਲ੍ਹਾਂ ਪ੍ਰਸ਼ਾਸ਼ਨ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਪਬਲਿਕ ਥਾਵਾਂ ‘ਤੇ ਕੂੜਾ ਕਰਕਟ ਇਕੱਠਾ ਨਾ ਹੋਣ ਦਿੱਤਾ ਜਾਵੇ ਕਿਉਕਿ ਕੂੜਾ ਕਰਕਟ ਚੁੱਕਣ ਲਈ ਵਿਸ਼ੇਸ਼ ਤੌਰ ‘ਤੇ ਠੇਕੇ ਦਿੱਤੇ ਹੋਏ ਹਨ ਅਤੇ ਠੇਕੇਦਾਰ ਪੈਸੇ ਤਾਂ 10 ਤਾਰੀਖ ਤੋਂ ਪਹਿਲਾ ਹੀ ਇੱਕਠੇ ਕਰ ਕੇ ਜੇਬ ਵਿਚ ਪਾ ਲੈਂਦੇ ਹਨ ਪ੍ਰੰਤੂ ਕੂੜਾ ਉਸੇ ਤਰ੍ਹਾਂ ਹੀ ਜਮਾਂ ਪਿਆ ਰਹਿੰਦਾ ਹੈ ਅਤੇ ਹਾਦਸੇ ਨੂੰ ਆਵਾਜ਼ ਮਾਰਦਾ ਹੈ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply