Saturday, August 15, 2026

ਰਣਦੀਪ ਗਿੱਲ ਨੇ ਕੀਤਾ ਪੱਤਰਕਾਰ ਤੇਜਿੰਦਰ ਸਿੰਘ ਬਿੱਟੂ ਨਾਲ ਦੁੱਖ ਦਾ ਪ੍ਰਗਟਾਵਾ

PPN2507201606
ਚੌਂਕ ਮਹਿਤਾ, 25 ਜੁਲਾਈ (ਜੋਗਿੰਦਰ ਸਿੰੰਘ ਮਾਣਾ) – ਬੀਤੇ ਦਿਨੀ ਚੌਂਕ ਮਹਿਤਾ ਤੋ ਸੀਨੀਅਰ ਪੱਤਰਕਾਰ ਤੇਜਿੰਦਰ ਸਿੰਘ ਬਿੱਟੂ ਦੇ ਪਿਤਾ ਬਚਨ ਸਿੰਘ ਪਟਿਆਲਾ ਚੌਂਕ ਮਹਿਤਾ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ, ਜਿਸ ਦੇ ਦੁੱਖ ਪ੍ਰਗਟਾਵੇ ਲਈ ਹਲਕਾ ਜੰਡਿਆਲਾ ਗੁਰੂ ਦੇ ਸੰਭਵੀ ਉਮੀਦਵਾਰ ਰਣਦੀਪ ਸਿੰਘ ਗਿੱਲ ਨੇ ਅੱਜ ਪੱਤਰਕਾਰ ਬਿੱਟੂ ਦੇ ਗ੍ਰਹਿ ਵਿਖੇ ਗਏ ਜਿਥੇ ਉਹਨਾਂ ਦੇ ਭਰਾਤਾ ਭੁਪਿੰਦਰ ਸਿੰਘ ਹੈਪੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਦੁਖ ਦੀ ਘੜੀ ਵਿੱਚ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਬਾਬਾ ਬਕਾਲਾ, ਹਰਜੀਪ੍ਰੀਤ ਸਿੰਘ ਕੰਗ, ਹਰਜੀਤ ਬੁਤਾਲਾ, ਗੌਰਵ ਜ਼ੋਸੀ ਰਈਆ, ਪ੍ਰਧਾਨ ਕੈਪਟਨ ਸਿੰਘ, ਜਰਨਲ ਸਕੱਤਰ ਜੋਗਿੰਦਰ ਸਿੰਘ ਮਾਣਾ, ਧਰਮਿੰਦਰ ਸਿੰਘ ਭੰਮਰਾਂ, ਸ੍ਰੀ ਨਰਿੰਦਰ ਰਾਏ ਜੀ, ਵਰਿੰਦਰ ਬਾਊ, ਬਲਜਿੰਦਰ ਬੱਲੀ, ਪਾਲ ਮਹਿਤਾ, ਜਗਦੀਸ਼ ਸਿੰਘ ਬਮਰਾਹ, ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ, ਪਿ੍ਰੰ. ਬਚਿੱਤਰ ਸਿੰਘ ਤਰਸਿੱਕਾ, ਜਤਿੰਦਰ ਸਿੰਘ ਲੱਧਾਮੰਡਾ, ਹਰਗੋਪਾਲ ਸਿੰਘ ਰੰਧਾਵਾ, ਕਰਮਜੀਤ ਸਿੰਘ ਲਾਲੀ, ਪੁਰਬਾ ਬ੍ਰਦਰਜ ਤੋ ਇਲਾਵਾ ਸਮੁੱਚੇ ਪਿੰਡ ਵਾਸੀਆਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply