ਹਥਿਆਰਬੰਦ ਫੋਰਸ ਵਿੱਚ ਸ਼ਾਮਿਲ ਹੋਣ ਦੀ ਇੱਛਾ ਹੈ- ਵੰਸ਼ਿਕਾ
ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ ਸੱਗੂ) – ਐਨ.ਸੀ.ਸੀ -1 ਪੰਜਾਬ ਗਰਲਜ਼ ਬਟਾਲੀਅਨ ਵਲੋਂ ਕੈਡੇਟ ਵੰਸ਼ਿਕਾ ਜੌਲੀ ਨੂੰ 11,000 ਦਾ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ।ਪਿਛਲੇ ਸਾਲ ਦਿੱਲੀ ਵਿੱਚ ਅਯੌਜਿਤ ਕੈਂਪ ਵਿੱਚ ਹਿਸਾ ਲੈਣ ਉਪਰੰਤ ਗਣਤੰਤਰ ਦਿਵਸ ਦੀ ਪਰੇਡ ਦੀ ਅਗਵਾਈ ਕਰਨ ਲਈ ਪੰਜਾਬ ਵਿਚੋਂ ਚੁਣੀਆਂ ਗਈਆਂ ਦੋ ਲੜਕੀਆਂ ਵਿੱਚੋਂ ਇੱਕ ਗੁਰੂ ਨਗਰੀ ਦੀ ਵੰਸ਼ਿਕਾ ਜੌਲੀ ਸੀ, ਜਿਸ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕਰਨ ਵਾਲੇ ਗਰੁੱਪ ਵਿੱਚ ਸ਼ਾਮਲ ਹੋਣ ਦਾ ਸੁਭਾਗ ਵੀ ਹਾਸਲ ਹੈ।ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵਿੱਚ ਬੀ.ਏ ਦੂਜੇ ਸਾਲ ਦੀ ਵਿਦਿਆਰਥਣ ਦੀ ਹਥਿਆਰਬੰਦ ਸੇਨਾਵਾਂ ਵਿੱਚ ਕੈਰੀਅਰ ਹਾਸਲ ਕਰਨ ਦਾ ਮਿਥੇ ਨਿਸ਼ਾਨੇ ‘ਤੇ ਕੇਂਦਰਿਤ ਰਹਿਣ ਲਈ ਉਸ ਨੇ ਆਪਣੀ ਪੜਾਈ ਨੂੰ ਵੀ ਕੁਰਬਾਨੀ ਕਰ ਦਿੱਤਾ।ਵੰਸ਼ਿਕਾ ਦੀ ਇਸ ਸੋਚ ਤੋਂ ਸਾਬਤ ਹੁੰਦਾ ਹੈ ਕਿ ਲੜਕੀਆਂ ਹਥਿਆਰਬੰਦ ਸੇਨਾਵਾਂ ਵਿੱਚ ਜਾਣ ਲਈ ਲੜਕਿਆਂ ਦੇ ਬਰਾਬਰ ਪ੍ਰਦਰਸ਼ਨ ਕਰ ਸਕਦੀਆਂ ਹਨ, ਜੋ ਕਿ ਭਾਰਤੀ ਹਵਾ ਫੌਜ ਵਿੱਚ ਲੜਾਕੂ ਪਾਇਲਟ ਵਜੋਂ ਸ਼ਾਮਲ ਹੋਏ ਪਹਿਲੇ ਬੈਚ ਤੋਂ ਸਪੱਸ਼ਟ ਹੋ ਚੁੱਕਾ ਹੈ।ਵੰਸ਼ਿਕਾ ਦਾ ਕਹਿਣਾ ਹੈ ਕਿ ਉਸ ਦੀਆਂ ਪ੍ਰਾਪਤੀਆਂ ਵਿੱਚ ਉਸ ਦੇ ਪਿਤਾ ਬ੍ਰੀਜੇਸ਼ ਜੌਲੀ ਅਤੇ ਮਾਤਾ ਵਲੋਂ ਮਿਲੇ ਸਹਿਯੋਗ ਤੋਂ ਇਲਾਵਾ ਐਨ.ਸੀ.ਸੀ ਅਧਿਕਾਰੀਆਂ ਵਲੋਂ ਦਿਤੀ ਗਈ ਟਰੇਨਿੰਗ ਦਾ ਅਹਿਮ ਯੌਗਦਾਨ ਹੈ ।