
ਅੰਮ੍ਰਿਤਸਰ, 29 ਜੁਲਾਈ (ਪ.ਪ)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦਾ ਮੁਜਰਮ ਦੇ ਤੌਰ ‘ਤੇ ਕਟਹਿਰੇ ਵਿੱਚ ਖੜ੍ਹੇ ਹੋਣਾ ਸਿਰਫ਼ ਮੇਰੇ ਤੇ ਮੇਰੇ ਪਰਿਵਾਰ ਲਈ ਹੀ ਨਹੀਂ, ਬਲਕਿ ਸਮੂਹ ਪੰਜਾਬੀਆਂ ਦੀ ਵੱਡੀ ਜਿੱਤ ਹੈ। ਉਹਨਾਂ ਕਿਹਾ ਕਿ ਅੱਜ ‘ਬੇਲ’ ਅਤੇ ਛੇਤੀ ਹੀ ਜੇਲ੍ਹ ਨਾਲ ਮੁਜਰਮ ਕੇਜਰੀਵਾਲ ਦੀ ਇਸ ਬੇਬੁਨਿਆਦ ਦੂਸ਼ਣਬਾਜ਼ੀ ਦੇ ਰੁਝਾਨ ਤੋਂ ਦੇਸ਼ ਨੂੰ ਵੱਡੀ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਦੋਸ਼ੀ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਨੇ ਆਪਣੀ ਰਾਜਨੀਤੀ ਚਮਕਾਉਣ ਲਈ ਪੰਜਾਬ ਅਤੇ ਪੰਜਾਬੀਆਂ ਨੂੰ ਕਿਸੇ ਵੀ ਮੰਚ ‘ਤੇ ਭੰਡਣ ਤੋਂ ਸਿਵਾਏ ਕੁੱਝ ਨਹੀਂ ਕੀਤਾ।
ਜ਼ਿਲ੍ਹਾ ਕਚਹਿਰੀਆਂ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਿੱਲੀ ਅੰਦਰ ਕੇਜਰੀਵਾਲ ਸਰਕਾਰ ਦੀ ਕਾਰਗੁਜ਼ਾਰੀ ਸਿਫ਼ਰ ਹੈ ਜਦਕਿ ਸੌ ਫੀਸਦੀ ਨੌਟੰਕੀ ਹੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਦੀ ਨੌਟੰਕੀ ਵਾਲੀ ਸੋਚ ਹੁਣ ਬੇਪਰਦਾ ਹੋ ਚੁੱਕੀ ਹੈ ਅਤੇ ਦਿੱਲੀ ਦੇ ਲੋਕ ਇਸ ਨੂੰ ਚੁਣਨ ਦੀ ਆਪਣੀ ਗਲਤੀ ‘ਤੇ ਪਛਤਾ ਰਹੇ ਹਨ।ਸ. ਮਜੀਠੀਆ ਨੇ ਕਿਹਾ ਕਿ ਮੁਜਰਮ ਕੇਜਰੀਵਾਲ ਅਤੇ ਉਸ ਦੀ ਪਾਰਟੀ ਕੋਲ ਹਾਂ ਪੱਖੀ ਸਿਆਸਤ ਦਾ ਕੋਈ ਏਜੰਡਾ ਨਹੀਂ, ਬਲਕਿ ਇਸ ਦੇ ਸਿਰਫ਼ ਤੇ ਸਿਰਫ਼ ਝੂਠੀ ਦੂਸ਼ਣਬਾਜ਼ੀ ਦੀ ਦੋਗਲੀ ਰਾਜਨੀਤੀ ਤੱਕ ਸੀਮਤ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਮੁਜਰਮ ਕੇਜਰੀਵਾਲ ਵੱਲੋਂ ਦਿੱਲੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਦਾਇਰ ਆਪਣੇ ਹਲਫ਼ਨਾਮੇ ਵਿੱਚ ਆਪਣੇ ਵਿਰੁੱਧ ਦਰਜਨ ਦੇ ਕਰੀਬ ਮੁਜਰਮਾਨਾ ਕੇਸਾਂ ਦੀ ਗੱਲ ਮੰਨੀ ਗਈ ਹੈ, ਜੋ ਕਿ ਉਸ ਦੀ ਮੁਜਰਮਾਨਾ ਮਾਨਸਿਕਤਾ ਨੂੰ ਪੇਸ਼ ਕਰਦੀ ਹੈ।
ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਮਾਣਯੋਗ ਅਦਾਲਤ ਵੱਲੋਂ ਮੁਜਰਮ ਵਜੋਂ ਕਟਹਿਰੇ ਵਿੱਚ ਖੜੇ ਕਰਨਾ ਮੇਰੇ ਅਤੇ ਮੇਰੇ ਪਰਿਵਾਰ ਲਈ ਹੀ ਨਹੀਂ, ਬਲਕਿ ਸਮੂਹ ਗੈਰਤਮੰਦ ਪੰਜਾਬੀਆਂ ਲਈ ਵੱਡੇ ਸਕੂਨ ਵਾਲੀ ਗੱਲ ਹੈ ਅਤੇ ਹੁਣ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਜਿਸ ਦਿਨ ਮਾਣਯੋਗ ਅਦਾਲਤ ਵੱਲੋਂ ਇਸ ਦੀ ਅਸਲੀ ਥਾਂ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਭੇਜਿਆ ਜਾਵੇਗਾ।ਉਹਨਾਂ ਕਿਹਾ ਕਿ ਪੰਜਾਬੀਆਂ ਨੇ ਆਪਣੀ ਜ਼ਿੰਦਗੀ ਹੱਕ ਸੱਚ ‘ਤੇ ਪਹਿਰਾ ਦਿੰਦਿਆਂ ਅਣਖ ਅਤੇ ਗੈਰਤ ਨਾਲ ਬਤੀਤ ਕੀਤੀ ਹੈ।ਪੰਜਾਬੀ ਇਸ ਹੋਛੀ ਰਾਜਨੀਤੀ ਕਰਨ ਵਾਲੇ ਪੰਜਾਬ ਦੇ ਮੁਜਰਮ ਕੇਜਰੀਵਾਲ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਇਸ ਤੋਂ ਪਹਿਲਾਂ ਸ: ਮਜੀਠੀਆ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮਥਾ ਟੇਕਿਆ।
ਇਸ ਮੌਕੇ ਉਹਨਾਂ ਨਾਲ ਸ: ਸੋਹਣ ਸਿੰਘ ਠੰਡਲ, ਸ: ਗੁਲਜ਼ਾਰ ਸਿੰਘ ਰਣੀਕੇ, ਸ: ਸਿਕੰਦਰ ਸਿੰਘ ਮਲੂਕਾ, ਸ: ਜਨਮੇਜਾ ਸਿੰਘ ਸੇਖੋਂ, ਸ: ਸ਼ਰਨਜੀਤ ਸਿੰਘ ਢਿੱਲੋਂ, ਡਾ: ਦਲਜੀਤ ਸਿੰਘ ਚੀਮਾ, (ਸਾਰੇ ਕੈਬਨਿਟ ਮੰਤਰੀ), ਮਹੇਸ਼ਇੰਦਰ ਸਿੰਘ ਗਰੇਵਾਲ, ਸ: ਵਿਰਸਾ ਸਿੰਘ ਵਲਟੋਹਾ, ਸ: ਹਰਮੀਤ ਸਿੰਘ ਸੰਧੂ, ਸ: ਮਨਜੀਤ ਸਿੰਘ ਮੰਨਾ, ਸ: ਅਮਰਪਾਲ ਸਿੰਘ ਬੋਨੀ ਅਜਨਾਲਾ, ਬੀਬੀ ਮਹਿੰਦਰ ਕੌਰ ਜੋਸ਼, ਸ੍ਰੀ ਪਵਨ ਕੁਮਾਰ ਟੀਨੂ, ਦੇਸ਼ ਰਾਜ ਧੁੱਗਾ, ਗੁਰਚਰਨ ਸਿੰਘ ਬਬੇਹਾਲੀ, (ਸਾਰੇ ਮੁੱਖ ਪਾਰਲੀਮਾਨੀ ਸਕੱਤਰ) ਨਿਰਮਲ ਸਿੰਘ ਕਾਹਲੋਂ, ਰਵੀਇੰਦਰ ਸਿੰਘ ਬ੍ਰਹਮਪੁਰਾ, ਬਲਜੀਤ ਸਿੰਘ ਜਲਾਲਉਸਮਾ, ਮਨਪ੍ਰੀਤ ਸਿੰਘ ਇਆਲੀ, ਵੀਰ ਸਿੰਘ ਲੋਪੋਕੇ, ਮਲਕੀਤ ਸਿੰਘ ਏ ਆਰ, ਤਰਲੋਕ ਸਿੰਘ ਬਾਠ, ਲਖਬੀਰ ਸਿੰਘ ਲੋਧੀਨੰਗਲ, ਸੇਵਾ ਸਿੰਘ ਸੇਖਵਾਂ, ਮਨਜਿੰਦਰ ਸਿੰਘ ਸਿਰਸਾ, ਬੀਬੀ ਜਗੀਰ ਕੌਰ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਬੰਟੀ ਰਮਾਣਾ, ਐਡਵੋਕੇਟ ਪਰਮਿੰਦਰ ਸਿੰਘ ਬਰਾੜ, ਨਵਦੀਪ ਸਿੰਘ ਗੋਲਡੀ, ਗੁਰਪ੍ਰਤਾਪ ਸਿੰਘ ਟਿੱਕਾ, ਸਾਬੀ ਮੁਕੇਰੀਆਂ, ਰਵੀਕਰਨ ਸਿੰਘ ਕਾਹਲੋਂ,ਰੋਜ਼ੀ ਬਰਕੰਦੀ, ਹਰਪਾਲ ਜੁਨੇਜਾ, ਤਰਸੇਮ ਭਿੰਡਰ, ਅਵਤਾਰ ਸਿੰਘ ਜੀਰਾ, ਨੋਨੀ ਮਾਨ, ਮੰਟੂ ਵੋਹਰਾ, ਅਵਤਾਰ ਸਿੰਘ ਟਰਕਾਂ ਵਾਲਾ, ਅਵਿਨਾਸ਼ ਜੌਲੀ, ਇਕਬਾਲ ਸੰਧੂ, ਰਾਣਾ ਲੋਪੋਕੇ,ਜੋਧ ਸਿੰਘ ਸਮਰਾ, ਸੁਖਵਿੰਦਰ ਸਿੰਘ ਗੋਲਡੀ, ਪ੍ਰੋ: ਸਰਚਾਂਦ ਸਿੰਘ, ਜਗਰੂਪ ਸਿੰਘ ਸੇਖਵਾਂ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਤਰਸੇਮ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਰਜਿੰਦਰ ਸਿੰਘ ਮਰਵਾਹਾ, ਅਜੈਬੀਰਪਾਲ ਰੰਧਾਵਾ ਆਦਿ ਵੀ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media