Thursday, October 8, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ‘ਕੁਕਿੰਗ ਕਲਾਸ ਵਿਦਾਊਟ ਫਾਇਰ’ ਐਕਟਿਵਟੀ ਕਰਵਾਈ

PPN2907201617ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ ਸੱਗੂ)-  ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਕਲਾਸ ਕੇ.ਜੀ, ਪਹਿਲੀ ਅਤੇ ਦੂਸਰੀ ਦੇ ਬੱਚਿਆਂ ਦੀ “ਕੁਕਿੰਗ ਕਲਾਸ ਵਿਦਾਊਟ ਫਾਇਰ” ਐਕਟਿਵਟੀ ਕਰਵਾਈ ਗਈ। ਛੋਟੇ-ਛੋਟੇ ਬੱਚਿਆਂ ਨੇ ਸੈਂਡਵਿਚ, ਫਰੂਟ ਸਲਾਦ, ਭੇਲਪੂਰੀ ਆਦਿ ਚੀਜਾਂ ਬਣਾਈਆਂ।ਬੱਚਿਆਂ ਨੇ ਨਾ ਕੇਵਲ ਇਨਾਂ ਚੀਜਾਂ ਨੂੰ ਬਣਾਇਆ ਬਲਕਿ ਇਨਾਂ ਨੂੰ ਬਹੁਤ ਸੁੰਦਰ ਤੇ ਆਕਰਸ਼ਚਿਤ ਤਰੀਕੇ ਨਾਲ ਪੇਸ਼ ਕੀਤਾ।ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਬੱਚਿਆਂ ਦੇ ਜੋਸ਼ ਤੇ ਉਤਸ਼ਾਹ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਛੋਟੇ ਬੱਚਿਆਂ ਨੂੰ ਹਮੇਸ਼ਾਂ ਹੀ ਨਵੀਆਂ ਨਵੀਆਂ ਚੀਜਾਂ ਸਿੱਖਣ ਦਾ ਸ਼ੌਕ ਹੁੰਦਾ ਹੈ ਇਸ ਤਰਾਂ ਦੀ ਐਕਟਿਵਟਿੀ ਉਨਾਂ ਨੂੰ ਕੁੱਝ ਨਵਾ ਸਿੱਖਣ ਲਈ ਪ੍ਰੇਰਿਤ ਕਰਦੀ ਹੈ।ਉਹਨਾਂ ਨੇ ਬੱਚਿਆਂ ਨੂੰ ਉਹਨਾਂ ਦੁਆਰਾ ਬਣਾਈਆਂ ਗਈਆਂ ਚੀਜਾਂ ਨੂੰ ਇਕ ਦੁਜੇ ਦੇ ਨਾਲ ਮਿਲ ਕੇ ਖਾਣ ਨੂੰ ਕਿਹਾ ਤਾਂ ਕਿ ਬੱਚਿਆਂ ਵਿੱਚ ਪ੍ਰੇਮ ਤੇ ਸਹਿਯੋਗ ਦੀ ਭਾਵਨਾ ਪੈਦਾ ਹੋ ਸਕੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply