
ਅਲਗੋਂ ਕੋਠੀ, 29 ਜੁਲਾਈ (ਹਰਦਿਆਲ ਸਿੰਘ ਭੈਣੀ) – ਕਸਬਾ ਖਾਲੜਾ ਦੇ ਨੇੜਲੇ ਪਿੰਡ ਭੈਣੀ ਮੱਸਾ ਸਿੰਘ ਵਿਖੇ ਸਰਪੰਚ ਸਿਮਰਨਜੀਤ ਸਿੰਘ ਨੇ ਲਾਭਪਾਤਰੀਆਂ ਨੂੰ ਪੈਨਸ਼ਨਾਂ ਤਕਸੀਮ ਕੀਤੀਆਂ।ਇਸ ਸਮੇਂ ਗੱਲਬਾਤ ਕਰਦਿਆਂ ਸਰਪੰਚ ਸਿਮਰਨਜੀਤ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਦੇ ਰਾਜ ਵਿੱਚ ਜਿਥੇ ਪੰਜਾਬ ਦਾ ਵਿਕਾਸ ਜੰਗੀ ਪੱਧਰ ‘ਤੇ ਕੀਤਾ ਗਿਆ ਹੈ, ਉਤੇ ਹਰ ਵਰਗ ਨੂੰ ਸਹੂਲਤਾਂ ਦੇਣ ਲਈ ਗਰੀਬ ਪੱਖੀ ਅਹਿਮ ਯੋਜਨਾਵਾਂ ਚਲਾਈਆਂ ਹਨ।ਉੁਨਾਂ ਕਿਹਾ ਕਿ ਇਹ ਲੋਕ ਹਿਤੈਸ਼ੀ ਸਹੂਲਤਾਂ ਤੇ ਸਕੀਮਾਂ ਘਰ ਘਰ ਪਹੁੰਚਾਉਣ ਦੇ ਉਪਰਾਲਿਆਂ ਤਹਿਤ ਬਜੁੱਰਗਾਂ, ਅੰਗਹੀਣਾਂ ਤੇ ਵਿਧਵਾਵਾਂ ਦੀ ਪੈਨਸ਼ਨ ਪਿੰਡਾਂ ਵਿੱਚ ਪੰਚਾਇਤਾਂ ਵਲੋਂ ਵੰਡੀ ਜਾ ਰਹੀ ਹੈ।ਪਿੰਡਾਂ ਵਿੱਚ ਨਕਦ ਪੈਨਸ਼ਨਾਂ ਮਿਲਣ ਨਾਲ ਹੁਣ ਲੋਕ ਖੁਸ਼ ਹਨ, ਕਿਉਂਕਿ ਉਨਾਂ ਨੂੰ ਬੈਂਕਾਂ ਦੇ ਗੇੜੇ ਮਾਰਨ ਤੋਂ ਵੀ ਰਾਹਤ ਮਿਲੀ ਹੈ।ਇਸ ਮੌਕੇ ਗੁਰਬਰਿ ਸਿੰਘ, ਗੁਰਅਵਤਾਰ ਸਿੰਘ ਚੇਅਰਮੈਨ, ਕਸ਼ਮੀਰ ਸਿੰਘ ਮੈਂਬਰ, ਮਹਿੰਦਰ ਸਿੰਘ ਮੈਂਬਰ, ਸੁਖਦੇਵ ਸਿੰਘ ਸੁੱਖ, ਕਸ਼ਮੀਰ ਸਿੰਘ ਮੈਂਬਰ ਪੰਚਾਇਤ, ਜਗਬੀਰ ਸਿੰਘ, ਗੁਰਭੇਜ ਸਿੰਘ ਬਲਜੀਤ ਸਿੰਘ ਆਦਿ ਵੀ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media