Thursday, December 26, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 2 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=69314

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਮਾਮਲਾ ਸੰਸਦ ਦੀ ਵੀਡੀਓ ਬਨਾਉਣ ਦਾ – ਪੁਰਾਣੇ ਸਟੈਂਡ ‘ਤੇ ਕਾਇਮ ਰਹੇ ਭਗਵੰਤ ਮਾਨ – ਸੰਸਦੀ ਕਮੇਟੀ ਨੇ ਅੱਜ ਪੇਸ਼ੀ ਲਈ ਮੁੜ ਬੁਲਾਇਆ।

▶ ਗਰੇਸ ਮਾਰਕਸ ਦੇਣ ਦਾ ਮਾਮਲਾ ਹਾਈ ਕੋਰਟ ਪੁੱਜਾ– ਸਿੱਖਿਆ ਬੋਰਡ ਦੀ ਚੇਅਰਪਰਸਨ ਨੂੰ ਹਟਾਉਣ ਅਤੇ ਗਰੇਸ ਮਾਰਕਸ ‘ਤੇ ਰੋਕ ਲਗਾਉਣ ਦੀ ਪਟੀਸ਼ਨਰ ਨੇ ਕੀਤੀ ਮੰਗ।

▶ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੱਜ ਸੇਵਾ ਮੁਕਤ ਹੋ ਰਹੇ ਚੇਅਰਮੈਨ ਵਜਿੰਦਰ ਜੈਨ ਨੇ ਕੀਤੀ ਪ੍ਰੈਸ ਕਾਨਫਰੰਸ, ਗਿਣਾਈਆਂ ਪ੍ਰਾਪਤੀਆਂ।

▶ ਹਰਿਆਣਾ ਦੇ ਕਾਂਗਰਸੀ ਆਗੂ ਅਜੇ ਯਾਦਵ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਉਪਰੰਤ ਅਸਤੀਫਾ ਵਾਪਿਸ ਲਿਆ – ਕਾਂਗਰਸ ‘ਚ ਹੀ ਰਹਿਣ ਦਾ ਕੀਤਾ ਐਲਾਨ।

▶ ਸੀ.ਐਮ ਖੱਟੜ ਨੇ ਗੁਰੂਗ੍ਰਾਮ ‘ਚ ਮਿਲੇ ਸਿੱਖ ਕਤਲੇਆਮ ਪੀੜ੍ਹਤਾਂ ਨੂੰ 10-12 ਦਿਨਾਂ ‘ਚ ਮੁਆਵਜਾਂ ਦੇਣ ਦਾ ਦਿੱਤਾ ਭਰੋਸਾ।

▶ ਦੁਬਈ ‘ਚ ਫਸੇ ਮਜ਼ਦੂਰਾਂ ਨੂੰ ਮੁਹੱਈਆ ਕਰਵਾਇਆ ਰਾਸ਼ਨ – ਦਸਤਾਵੇਜ਼ ਤਿਆਰ ਹੋਣ ‘ਤੇ ਜਲਦ ਹੋਵੇਗੀ ਭਾਰਤ ਵਾਪਸੀ- ਸੁਸ਼ਮਾ ਸਵਰਾਜ।

▶ ਕੇਂਦਰੀ ਊਰਜਾ ਮੰਤਰੀ ਪਿਊਸ਼ ਗੋਇਲ ਨੇ ਕਿਹਾ ਦੇਸ਼ ਕੋਲ ਕਾਫੀ ਮਾਤਰਾ ‘ਚ ਬਿਜਲੀ ਮੌਜੂਦ।

▶ ਯੂ.ਪੀ ਦੇ 6 ਸਾਬਕਾ ਮੁੱਖ ਮੰਤਰੀਆਂ ਨੂੰ ਸਰਕਾਰੀ ਬੰਗਲਿਆਂ ‘ਚ ਰਹਿਣ ਦਾ ਹੱਕ ਨਹੀਂ– 2 ਮਹੀਨਿਆਂ ‘ਚ ਖਾਲੀ ਕਰਨ ਬੰਗਲੇ – ਸੁਪਰੀਮ ਕੋਰਟ।

▶ ਅਕਾਲੀ ਸੰਸਦ ਮੈਂਬਰ ਚੰਦੂਮਾਜਰਾ ਨੇ ਕਿਸਾਨਾਂ ਦਾ ਮੁੱਦਾ ਉਠਾਇਆ- ਲੋਕ ਸਭਾ ਵਿੱਚ ਕਿਸਾਨ ਕਰਜੇ ਮੁਆਫ ਕਰਨ ਦੀ ਕੀਤੀ ਮੰਗ।

▶ ਹਰਿਆਣਾ ਦੇ ਸਿੰਚਾਈ ਮੰਤਰੀ ਧਨਖੜ ਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫਸਲ ਯੋਜਨਾ ਅਪਨਾਉਣ ਦੀ ਕੀਤੀ ਅਪੀਲ।

▶ ਗੁਜਰਾਤ ਦੀ ਮੁੱਖ ਮੰਤਰੀ ਅਨੰਦੀ ਬੇਨ ਪਟੇਲ ਨੇ ਦਿੱਤਾ ਅਸਤੀਫਾ, ਵਧਦੀ ਉਮਰ ਦਾ ਦਿੱਤਾ ਹਵਾਲਾ।

▶ ਜੰਮੂ ਕਸ਼ਮੀਰ ਦੇ ਨੌਗਾਮ ਇਲਾਕੇ ‘ਚ ਸੁਰੱਖਿਆ ਫੋਰਸਾਂ ਨੇ 1 ਅੱਤਵਾਦੀ ਕੀਤਾ ਢੇਰ।

▶ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਪੰਜਾਬ ਨੈਸ਼ਨਲ ਬੈਂਕ ਵਿਚੋਂ 15 ਲੱਖ ਦੀ ਦਿਨ ਦਿਹਾੜੇ ਹੋਈ ਲੁੱਟ।

▶ ਤਰਨ ਤਾਰਨ ਵਿਖੇ ਨਕਲੀ ਸ਼ਰਾਬ ਬਨਾਉਣ ਲਈ 37 ਲੱਖ ਲੀਟਰ ਅਲਕੋਹਲ ਬਰਾਮਦ – 4 ਦੋਸ਼ੀ ਕੀਤੇ ਕਾਬੂ।

▶ ਆਪ ਵਿਧਾਇਕ ਨਰੇਸ਼ ਯਾਦਵ ਮਲੇਰਕੋਟਲਾ ਦੀ ਅਦਾਲਤ ‘ਚ ਹੋਏ ਪੇਸ਼- ਅਗਲੀ ਸੁਣਵਾਈ 12 ਸਤੰਬਰ ਨੂੰ ।

▶ ਨਾਡਾ ਵਲੋਂ ਪਹਿਲਵਾਨ ਨਰਸਿੰਘ ਯਾਦਵ ਨੂੰ ਵੱਡੀ ਰਾਹਤ – ਡੋਪ ਟੈਸਟ ਮਾਮਲੇ ‘ਤੇ ਦਿੱਤੀ ਹਰੀ ਝੰਡੀ।

▶ ਹਰੀ ਝੰਡੀ ਮਿਲਣ ‘ਤੇ ਪਹਿਲਵਾਨ ਨਰਸਿੰਘ ਯਾਦਵ ਨੇ ਪੀ.ਐਮ ਮੋਦੀ ਦਾ ਕੀਤਾ ਧੰਨਵਾਦ – ਕਿਹਾ ਰਿਓ ਉਲੰਪਿਕ ‘ਚ ਗੋਲਡ ਮੈਡਲ ਜਿੱਤਣਾ ਮੇਰਾ ਨਿਸ਼ਾਨਾ।

▶ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 1.93 ਰੁਪਏ ਦਾ ਹੋਇਆ ਵਾਧਾ।

▶ ਵੇਰਕਾ ਦੇ ਦੁੱਧ ਦੀਆਂ ਕੀਮਤਾਂ ‘ਚ ਉਛਾਲ– 2 ਰੁਪਏ ਪ੍ਰਤੀ ਕਿੱਲੋ ਰੇਟ ਵਧਾਏ।

▶ ਹਿਮਾਚਲ ਦੇ ਸ਼ਿਮਲਾ ਜਿਲੇ ਦੇ ਇਲਾਕੇ ਰਾਮਪੁਰ ਅਤੇ ਨੇੜਲੇ ਖੇਤਰਾਂ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ।

▶ ਆਪ ਵਿਧਾਇਕ ਸ਼ਰਦ ਚੌਹਾਨ ਦੀ ਜਮਾਨਤ ਅਰਜੀ ਖਾਰਿਜ਼ – 14 ਦਿਨ ਦੀ ਜੁਡੀਸ਼ੀਅਲ ਹਿਰਾਸਤ ‘ਚ ਭੇਜਿਆ।

▶ ਮਾਨਸਾ ਦੇ ਮਾਨਵ ਰਹਿਤ ਰੇਲ ਫਾਟਕ ‘ਤੇ ਮਾਲ ਗੱਡੀ ਤੇ ਕਾਰ ਦੀ ਟੱਕਰ – 3 ਦੀ ਮੌਤ।

▶ 10 ਦਿਨਾਂ ਦੀ ਅਧਿਆਤਮਕ ਸਾਧਨਾ ਲਈ ਹਿਮਾਚਲ ਦੇ ਧਰਮਸ਼ਾਲਾ ਪੁੱਜੇ ਕੇਜਰੀਵਾਲ – ਮੈਡੀਟੇਸ਼ਨ ਕੇਂਦਰ ‘ਚ ਰਹਿ ਕੇ ਸਿਆਸੀ ਸਰਗਰਮੀਆਂ ਤੋਂ ਰੱਖਣਗੇ ਫਾਸਲਾ।

▶ 3 ਅਗਸਤ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਸਮੇਂ ਡਾ. ਸੁਭਾਸ਼ ਚੰਦਰਾ ਨਾਲ ਜਾਣਗੀਆਂ ਹਿਸਾਰ ਦੀਆਂ 5 ਲੜਕੀਆਂ।

▶ ਹੈਲਮਟ ਨਹੀਂ ਤਾਂ ਪੈਟਰੋਲ ਨਹੀਂ- ਪਠਾਨਕੋਟ ਜਿਲਾ ਪ੍ਰਸਾਸ਼ਨ ਨੇ ਪੈਟਰੋਲ ਪੰਪ ਮਾਲਕਾਂ ਨੂੰ ਦਿੱਤੇ ਆਦੇਸ਼।

▶ 10000 ਦੀ ਰਿਸ਼ਵਤ ਲੈਂਦਿਆਂ ਢਿਲਵਾਂ ਦਾ ਨਾਇਬ ਤਹਿਸੀਲਦਾਰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply