Saturday, November 7, 2026

ਕੂੜਾ ਡੰਪ ਤੋਂ ਲੋਕਾਂ ਨੂੰ ਜ਼ਲਦ ਮਿਲੇਗੀ ਰਾਹਤ – ਕਚਰਾ ਪਲਾਂਟ ਲਈ ਜ਼ਲਦ ਨਵੀਂ ਜ਼ਮੀਨ ਖਰੀਦਣ ਦੇ ਆਦੇਸ਼

ਬਠਿੰਡਾ, 4 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੂੜਾ ਡੰਪ ਹਟਾਓ ਮੋਰਚਾ ਦੀ ਐਕਸ਼ਨ ਕਮੇਟੀ ਵੱਲੋਂ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਬਸੰਤ ਗਰਗ ਨੂੰ ਸੰਘਣੀ ਵਸੋਂ ‘ਚੋਂ ਕਚਰਾ ਪਲਾਂਟ ਤਬਦੀਲ ਕਰਨ ਅਤੇ ਇਸ ਮੰਤਵ ਲਈ ਜ਼ਲਦੀ ਨਵੀਂ ਜ਼ਮੀਨ ਖਰੀਦਣ ਦੇ ਅਦੇਸਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਇਹ ਉਮੀਦ ਜਾਹਰ ਕੀਤੀ ਹੈ ਕਿ ਡਿਪਟੀ ਕਮਿਸ਼ਨਰ ਬਠਿੰਡਾ ਇਸ ਮੰਤਵ ਨੂੰ ਜ਼ਲਦੀ ਪੂਰਾ ਕਰਨਗੇ। ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਬਠਿੰਡਾ ਖੁਦ ਜਾ ਕੇ ਇਸ ਜਗ੍ਹਾਂ ਦਾ ਨਿਰੀਖਣ ਕਰ ਚੁੱਕੇ ਹਨ ਮੋਰਚਾ ਦੇ ਮੈਂਬਰਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਤਹਿ ਕਰਾਉਣ ਦਾ ਕਾਰਜ ਰਾਜਵਿੰਦਰ ਸਿੰਘ ਸਿੱਧੂ ਐਮ ਸੀ, ਦਿਲਜੀਤ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ, ਐਡਵੋਕੇਟ ਮੋਹਨਜੀਤ ਪੁਰੀ ਅਤੇ ਸੁਖਦੇਵ ਸਿੰਘ ਗਿੱਲ ਨੂੰ ਸੌਂਪਿਆ ਗਿਆ ਹੈ ਅਤੇ ਮੋਰਚੇ ਦੇ ਮੈਂਬਰ ਜਲਦੀ ਮੀਟਿੰਗ ਕਰਵਾ ਕੇ ਅਗਲੀ ਕਾਰਵਾਈ ਲਈ ਅਪੀਲ ਕਰਨਗੇ। ਇਸ ਤੋ ਪਹਿਲਾਂ ਕੂੜਾ ਡੰਪ ਹਟਾਓ ਸੰਘਰਸ. ਕਮੇਟੀ ਦੇ ਸੱਦੇ ਤੇ ਲਗਾਏ ਗਏ ਧਰਨੇ ਦੌਰਾਨ ਦੋ ਐਮ ਸੀ ਵਲੋ ਸਰੂਪ ਚੰਦ ਸਿੰਗਲਾ, ਐਮ ਐਲ ਏ ਬਠਿੰਡਾ ਅਤੇ ਚੀਫ ਪਾਰਲੀਮੈਟਰੀ ਸਕੱਤਰ ਦੀ ਵੱਲੋਂ ਭਰੋਸਾ ਦਿੱਤਾ ਸੀ ਕਿ ਕਚਰਾ ਪਲਾਂਟ ਦਾ ਬਿਜਲੀ ਦਾ ਕੁਨੈਕਸ਼ਨ ਤੁਰੰਤ ਹੀ ਕੱਟਵਾ ਦਿੱਤਾ ਜਾਵੇਗਾ ਜਿਸ ਦਾ ਸਾਰੇ ਪਾਸਿਆਂ ਤੋ ਸਵਾਗਤ ਕੀਤਾ ਗਿਆ ਸੀ ਪ੍ਰੰਤੂ ਨਾਂ ਹੀ ਬਿਜਲੀ ਦਾ ਕੁਨੈਕਸ਼ਨ ਕੱਟਿਆ ਗਿਆ ਹੈ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਦੁਬਾਰਾ ਬਿਆਨ ਦਿੱਤਾ ਸੀ ਕਿ ਕਚਰਾ ਪਲਾਂਟ ਇਸੇ ਥਾਂ ਤੇ ਹੀ ਚਲਾਇਆ ਜਾਵੇਗਾ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ ਅਤੇ ਜੋ ਬਠਿੰਡਾ ਸਹਿਰ ਨਿਵਾਸੀਆਂ ਖਾਸ ਕਰਕੇ ਕਚਰਾ ਪਲਾਂਟ ਦੇ ਇਰਦ ਗਿਰਦ 14 ਕਾਲੋਨੀਆਂ ਦੇ ਵਸਨੀਕਾਂ ਵਿਚ ਗੁੱਸੇ ਦੀ ਲਹਿਰ ਸੀ ਜਿਸ ਕਰਕੇ ਮੋਰਚਾ ਮੌਜ਼ੂਦਾ ਸਰਕਾਰ ਦੇ ਚੋਣਾਂ ਦੋਰਾਨ ਬਾਈਕਾਟ ਕਰਨ ਲਈ ਮਜ਼ਬੂਰ ਹੋ ਗਿਆ ਸੀ।ਉਨ੍ਹਾਂ ਕਿਹਾ ਕਿ ਇਸ ਵਾਰ ਦੇ ਵਾਅਦੇ ਦੀ ਜਿੰਮੇਵਾਰੀ ਸਮਰੱਥ ਅਧਿਕਾਰੀ ਦੀ ਲਗਾਈ ਗਈ ਹੈ ਇਹ ਵਾਅਦਾ ਪਾਰਟੀ ਸੁਪਰੀਮੋ ਦਾ ਆਪਣੇ ਸਰਗਰਮ ਤੇ ਵਫਾਦਾਰ ਅਕਾਲੀ ਵਰਕਰਾਂ ਨਾਲ ਕੀਤਾ ਵਾਅਦਾ ਹੈ ਅਤੇ ਜੇਕਰ ਇਹ ਵਾਅਦਾ ਪੂਰਾ ਨਾ ਹੋਇਆ ਤਾਂ ਇਸ ਦਾ ਨੁਕਸਾਨ ਪਾਰਟੀ ਨੂੰ ਹੋਣਾ ਹੈ।ਮੋਰਚਾ ਮੈਂਬਰਾਂ ਨੇ ਸਰੂਪ ਚੰਦ ਸਿੰਗਲਾ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਸਿੰਗਲਾ ਖੁੱਲ ਕੇ ਮੋਰਚੇ ਦੇ ਨਾਲ ਖੜਨਗੇ ਅਤੇ ਇਹ ਕਾਰਜ ਪੂਰਾ ਕਰਵਾ ਦੇਣਗੇ ਤਾਂ ਉਹ ਹੀਰੋ ਹੋਣਗੇ ਜੇਕਰ ਪਹਿਲਾਂ ਦੀ ਤਰਾਂ ਉਹ ਵੀ ਲਾਰੇ ਵਿੱਚ ਸ਼ਾਮਲ ਹੋਏ ਤਾਂ ਨਿਸਚੇ ਹੀ ਜੀਰੋ ਬਣ ਜਾਣਗੇ।ਮੋਰਚੇ ਨੇ ਡੀ ਸੀ ਸਾਹਿਬ ਨਾਲ ਮੁਲਾਕਾਤ ਤੱਕ ਦੇ ਸਮੇਂ ਲਈ ਵਿੱਢਿਆ ਸੰਘਰਸ਼ ਮੁਲਤਵੀ ਕਰ ਦਿੱਤਾ ਹੈ, ਪਰ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਮੁੜ ਸਰਗਰਮ ਐਕਸ਼ਨ ਲਏ ਜਾਣਗੇ।
ਇਸ ਮੌਕੇ ਬਲਵਿੰਦਰ ਸਿੰਘ ਵਾਲੀਆ, ਪਰਮਜੀਤ ਕੌਰ, ਬਲਵਿੰਦਰ ਕੌਰ, ਭੁਪਿੰਦਰ ਕੌਰ ਮੈਂਬਰ ਐਸ ਜੀ ਪੀ ਸੀ, ਬਿਕਰਮ ਸਿੰਘ ਧਿੰਗੜ, ਸੋਹਨ ਸਿੰਘ ਜਵੰਧਾ, ਰਣਜੀਤ ਸਿੰਘ ਜਲਾਲ, ਕੈਪਟਨ ਮੱਲ ਸਿੰਘ, ਭਰਪੂਰ ਸਿੰਘ, ਰਣਧੀਰ ਸਿੰਘ ਰਿਟਾ. ਡੀ ਐਸ ਪੀ, ਰੂਪ ਸਿੰਘ, ਸ਼ਾਹਬਾਜ਼ ਭਾਗੂ, ਹਰਦੇਵ ਸਿੰਘ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply