Sunday, October 6, 2024

ਪੰਜਾਬ ਦੇ ਸਵਰਨਕਾਰ ਤੇ ਜਵੈਲਰਾਂ ਦੀ ਹੋਈ ਮੀਟਿੰਗ

ਬਠਿੰਡਾ, 4 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੇ ਸਵਰਨਕਾਰ ਜਵੈਲਰਾਂ ਦੇ ਮੁੱਖ ਅਹੁਦੇਦਾਰਾਂ ਦੀ ਇੱਕ ਵਿਸ਼ੇਸ ਮੀਟਿੰਗ ਸਵਰਨਕਾਰ ਸੰਘ ਦੇ ਸ਼ੂਬਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਚੇਅਰਮੈਨ ਕਰਤਾਰ ਸਿੰਘ ਜੌੜਾ  ਦੀ ਪ੍ਰਧਾਨਗੀ ਵਿੱਚ ਹੈੱਡ ਆਫਿਸ ਬਠਿੰਡਾ ਵਿਖੇ ਹੋਈ। ਇਸ ਮੀਟਿੰਗ ਦੋਰਾਨ  ਕਾਰੋਬਾਰ ‘ਚ ਆ ਰਹੀਆਂ ਮੁਸ਼ਕਿਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੈਂਟ ਦੀ ਰਕਮ ਤੇ ਪੰਜਾਹ ਗੁਣਾਂ ਪਨੈਲਟੀ ਕੀਤੀ ਜਾ ਰਹੀ ਹੈ ਜੋ ਕਿ ਬੇਇਨਸਾਫੀ ਹੈ। ਇਸ ਮੌਕੇ ਵੱਖ ਵੱਖ ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੋਨੇ ਦੇ ਜੇਵਰ ਤਿਆਰ ਕਰਨ ਲਈ ਕਟਾਈ, ਛਿਲਾਈ, ਮੀਨਾ ਅਤੇ ਨਗਾਂ ਦੀ ਜੜਾਈ ਵਗੈਰਾ ਲਈ ਦਿੱਲੀ, ਹਰਿਆਣਾ ਜਾਂ ਰਾਜਸਥਾਨ ਵਰਗੇ ਸ਼ਹਿਰਾਂ ‘ਚ ਆਉਣਾ ਜਾਣਾ ਪੈਂਦਾ ਹੈ ਜਿਸ ਕਾਰਨ ਕਈ ਦੁਕਾਨਦਾਰਾਂ  ਤੋਂ ਘੱਟ ਪੜ੍ਹੇ ਲਿਖੇ ਹੋਣ ਕਾਰਨ ਕਾਗਜ਼ੀ ਕਾਰਵਾਈ ‘ਚ ਕਮੀ ਰਹਿ ਜਾਂਦੀ ਹੈ ਅਤੇ ਪੁਲਿਸ ਵੱਲੋਂ ਨਾਕੇ ਦੋਰਾਨ ਤਲਾਸ਼ੀ ਲੈ ਕੇ ਸੋਨੇ ਅਤੇ ਜੇਵਰਾਂ ਤੇ ਇੱਕ ਫੀਸਦੀ  ਵੈਟ ਅਤੇ ਪੰਜਾਹ ਗੁਣਾ ਪੈਨਲਟੀ ਲਾ ਕੇ  51 ਫੀਸ਼ਦੀ ਵਸੂਲੀ ਦਾ ਦਬਾਅ ਪਾ ਕੇ ਬਲੈਕਮੇਲ ਕੀਤਾ ਜਾਂਦਾ ਹੈ। ਜਦੋਂ ਕਿ ਪੁਲਿਸ਼ ਮੁਲਾਜ਼ਮਾਂ ਨੂੰ ਵਪਾਰੀਆਂ ਦੀਆਂ ਜੇਬਾਂ ਦੀ ਤਲਾਸ਼ੀ ਲੈ ਕੇ ਜੇਵਰਾਂ ਦਾ ਵਜ਼ਨ ਅਤੇ ਵਰੀਦ ਵੇਚ ਦੇ ਬਿੱਲ ਦੇਖਣ ਦਾ ਕੋਈ ਅਧਿਕਾਰ ਨਹੀ ਹੈ। ਉਨ੍ਹਾ ਵੱਲੋਂ ਸੂਬਾ ਪ੍ਰਧਾਨ ਦਾ ਵਟਸਐਪ ਨੰ. 93164-12345 ਦਿੱਤਾ ਗਿਆ ਤਾਂ ਜੋ ਅਜਿਹੀ ਘਟਨਾ ਨੂੰ ਜਿਲ੍ਹਾ ਐਸ ਐਸ ਪੀ ਦੇ ਧਿਆਨ ‘ਚ ਲਿਆ ਕੇ ਯੋਗ ਕਾਰਵਾਈ ਕਰਵਾਈ ਜਾ ਸਕੇ। ਜੌੜਾ ਨੇ ਕਿਹ ਕਿ ਪੁਲਿਸ ਅਤੇ ਟੈਕਸ ਅਧਿਕਾਰੀਆਂ ਵੱਲੋਂ ਚੈਕਿੰਗ ਕਰਕੇ ਸੋਨੇ ਦੇ ਕੋਕੇ ਬਣਾਉਣ ਅਤੇ ਵੇਚਣ ਵਾਲੇ ਕਾਰੋਬਾਰੀਆਂ ਨੂੰ ਵੀ ਇਸ ਕਾਨੂੰਨ ਦਾ ਦਬਾਅ ਪਾ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਦੋਂ ਕਿ ਪੰਜਾਬ ਐਕਟ, ਸ਼ਡਿਊਲ ਏ ਵਿੱਚ ਟੈਕਸ ਫਰੀ ਆਇਟਮਜ਼ ਦੇ ਸੀਰੀਅਲ ਨੰ. 62 ਅਨੁਸਾਰ ਸੋਨੇ ਦੇ ਕੋਕੇ ਬਣਾਉਣ ਤੇ ਵੇਚਣ ਨੂੰ ਵੈਂਟ ਤੋਂ ਮੁਕਤ ਕੀਤਾ ਹੋਇਆ ਹੈ।
ਇਸ ਮੌਕੇ ਸਵਰਨਕਾਰ ਕਮੇਟੀ ਵੱਲੋਂ ਸੀ.ਪੀ.ਐਸ ਸਰੂਪ ਚੰਦ ਸਿੰਗਲਾ ਅਤੇ ਐਕਸ਼ਾਈਜ਼ ਕਮਿਸ਼ਨਰ ਰੱਜਤ ਅਗਰਵਾਲ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਵੈਂਟ ਤੇ ਬਣਦੀ ਰਕਮ ਤੇ ਜਾਇਜ਼ ਪੈਨਲਟੀ ਦੀ ਦਰ ਫਿਕਸ ਕਰਕੇ ਸੋਨਾ ਵਪਾਰੀਆਂ ਨੂੰ ਇਨਸਾਫ ਦਿਵਾਇਆ ਜਾਵੇ।ਜੌੜਾ ਨੇ ਕਿਹਾ ਕਿ ਉਨ੍ਹਾ ਨੂੰ ਉਮੀਦ ਹੈ ਕਿ ਸਰੂਪ ਚੰਦ ਸਿਗਲਾ ਉਨ੍ਹਾਂ  ਦੀਆਂ ਮੰਗਾਂ ਵੱਲ ਧਿਆਨ ਦੇ ਕੇ ਸੰਧਵ ਕਾਰਵਾਈ ਕਰਕੇ ਬਾਦਲ ਸਹਿਬ ਤੋਂ ਪੈਨਲਟੀ ਦੀ ਜਾਇਜ ਦਰ ਫਿਕਸ ਕਰਵਾ ਕੇ ਜਵੈਲਰਾਂ ਨੂੰ ਰਾਹਤ ਦਿਵਾਉਣਗੇ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply