ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ)- ਰੱਖਿਆ ਵਿਤਰਣ ਅਕਾਊਂਟ ਕੰਟਰੋਲਰ ਜਨਰਲ, ਦਿੱਲੀ ਵੱਲੋਂ ‘ਹਾਇਦੇ ਆਡੀਟੋਰੀਅਮ’ ਅੰਮ੍ਰਿਤਸਰ ਕੈਂਟ ਵਿਖੇ 26 ਅਤੇ 27 ਅਗਸਤ ਨੂੰ ਰੱਖਿਆ ਪੈਨਸ਼ਨ ਅਦਾਲਤ ਲਗਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਰੱਖਿਆ ਪੈਨਸ਼ਨ ਵਿਤਰਣ ਅਫ਼ਸਰ ਅੰਮ੍ਰਿਤਸਰ ਸ੍ਰੀ ਸੰਤੋਖ ਰਾਜ ਨੇ ਦੱਸਿਆ ਕਿ ਇਸ ਅਦਾਲਤ ਵਿਚ ਰੱਖਿਆ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਪੀ. ਸੀ. ਡੀ. ਏ ਇਲਾਹਾਬਾਦ ਵੱਲੋਂ ਹਾਜ਼ਰ ਅਫ਼ਸਰ ਦੁਆਰਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਪੈਨਸ਼ਨ ਸਬੰਧੀ ਕੋਈ ਵੀ ਮੁਸ਼ਕਿਲ ਹੈ ਤਾਂ ਉਹ ਡੀ. ਪੀ. ਡੀ. ਓ ਦੇ ਦਫ਼ਤਰ ਅੰਮ੍ਰਿਤਸਰ, ਜ਼ਿਲ੍ਹਾ ਸੈਨਿਕ ਦਫ਼ਤਰ ਈ. ਸੀ. ਐਚ. ਐਸ ਪਾਲੀਕਲੀਨਿਕ, ਐਕਸ ਸਰਵਿਸਮੈਨ ਸਹਾਇਤਾ ਕੇਂਦਰ ਅੰਮ੍ਰਿਤਸਰ, ਸੀ. ਐਸ. ਡੀ ਕੰਟੀਨ ਵੱਲੋਂ ਟ੍ਰਿਪਲੀਕੇਟ ਵਿਚ ਨੋਡਲ ਅਫ਼ਸਰ, ਡੀ. ਪੀ. ਏ. ਸੈੱਲ, ਡੀ. ਪੀ. ਡੀ. ਓ ਅੰਮ੍ਰਿਤਸਰ ਨੂੰ 19 ਅਗਸਤ ਤੱਕ ਭੇਜ ਸਕਦੇ ਹਨ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media