
ਨਵੀਂ ਦਿੱਲੀ 22 ਮਈ (ਅੰਮ੍ਰਿਤ ਲਾਲ ਮੰਨਣ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਮੈਂਬਰਾਨਾਂ ਵੱਲੋਂ ਸਮਾਜਿਕ ਅਤੇ ਧਾਰਮਿਕ ਕਾਰਜਾਂ ਨੂੰ ਇਕੱਠੇ ਹੋ ਕੇ ਕਰਨ ਲਈ ਆਲ ਇੰਡੀਆਂ ਪੰਥਕ ਫੋਰਮ ਨਾਂ ਦੀ ਨਵੀਂ ਜੱਥੇਬੰਦੀ ਬਣਾਈ ਗਈ ਹੈ। ਜੱਥੇਬੰਦੀ ਦੇ ਪ੍ਰਧਾਨ ਡਾ. ਹਰਮੀਤ ਸਿੰਘ ਨੇ ਜੱਥੇਬੰਦੀ ਵੱਲੋਂ ਸਿੱਖਾਂ ਦੀ ਮੌਜੂਦਾ ਹਲਾਤਾਂ ਬਾਰੇ ਸਥਿਤੀ ਦਾ ਜਾਇਜ਼ਾ ਲੈਣ ਲਈ ਸਿੱਖ ਬੁੱਧੀਜਿਵੀਆਂ ਦੀ ਇਕ ਬੈਠਕ ਵਿਸ਼ਾ: “ਵਰਤਮਾਨ ਸਿੱਖ ਸਥਿਤੀ” ਬਾਰੇ ਚਰਚਾ ਕਰਨ ਲਈ ਮਿਤੀ 24 ਮਈ 2014 ਨੂੰ ਕਾਂਸਟੀਚੀਉਸ਼ਨ ਕਲੱਬ, ਨਵੀਂ ਦਿੱਲੀ ਵਿਖੇ ਕਰਵਾਉਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਵਿਚਾਰ ਚਰਚਾ ‘ਚ ਮੁੱਖ ਵਕਤਾ ਡਾ. ਜਸਪਾਲ ਸਿੰਘ (ਵਾਈਸ ਚਾਂਸਲਰ, ਪੰਜਾਬੀ ਯੁਨੀਵਰਸਟੀ ਪਟਿਆਲਾ) ਹੋਣਗੇ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਵੇਗੀ।ਇਸ ਜੱਥੇਬੰਦੀ ਦੇ ਹੋਂਦ ‘ਚ ਆਉਣ ਦਾ ਕਾਰਣ ਦੱਸਦੇ ਹੋਏ ਹਰਮੀਤ ਸਿੰਘ ਨੇ ਦੱਸਿਆ ਕਿ ਇਸ ਜੱਥੇਬੰਦੀ ਦੇ ਸਾਰੇ ਮੈਂਬਰ ਕਿਸੇ ਨਾ ਕਿਸੇ ਸਮੇਂ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਕੰਮ ਕਰਦੇ ਹੋਏ ਧਾਰਮਿਕ ਅਤੇ ਸਮਾਜਿਕ ਖੇਤਰ ‘ਚ ਵੱਡਾ ਯੋਗਦਾਨ ਪਾ ਚੁੱਕੇ ਹਨ ਤੇ ਸਿੱਖ ਧਰਮ ਨੂੰ ਮੌਜੂਦਾ ਸਮੇਂ ‘ਚ ਆ ਰਹੀਆਂ ਪਰੇਸ਼ਾਨੀਆ ਤੋਂ ਭਲੀ ਪ੍ਰਕਾਰ ਜਾਣੂੰ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਬੁੱਧੀਜਿਵੀਆਂ ਤੇ ਸਮਾਜ ਸੇਵਕਾਂ ਦਾ ਇਹ ਇਕੱਠ ਅਗਰ ਉਸਾਰੂ ਸੋਚ ਨਾਲ ਕਾਰਜ ਕਰਦਾ ਹੈ ਤਾਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਈ ਕਾਰਜ ਉਲੀਕੇ ਜਾ ਸਕਦੇ ਹਨ। ਇਸ ਲਈ ਹੀ ਇਸ ਵਿਚਾਰ ਚਰਚਾ ਦੌਰਾਨ ਵੱਖ-ਵੱਖ ਨੁਮਾਇੰਦਿਆਂ ਦੀ ਸੋਚ ਨੂੰ ਇਕ ਪੰਥਕ ਸੋਚ ਬਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media