Friday, November 22, 2024

ਕੌਮੀ ਮਸਲਿਆਂ ਤੇ ਦਿੱਲੀ ਦੀ ਸੰਗਤ ਪਿੱਠ ਨਹੀਂ ਦਿਖਾਵੇਗੀ – ਜੀ.ਕੇ.

ਪਾਉਂਟਾ ਸਾਹਿਬ ਸਾਕੇ ਦੇ ਸਮਾਗਮਾਂ ਦੌਰਾਨ ਹੋਏ ਸਨਮਾਨਿਤ

PPN220503
ਨਵੀਂ ਦਿੱਲੀ 22 ਮਈ (ਅੰਮ੍ਰਿਤ ਲਾਲ ਮੰਨਣ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛੋਹ ਪ੍ਰਾਪਤ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਅੱਜ ਮਸੰਦਾ ਤੋਂ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਦੀ ਅਰਧ ਸ਼ਤਾਬਦੀ ਬੜੀ ਸ਼ਰਧਾ ਭਾਵਨਾ ਨਾਲ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਮਨਾਈ ਗਈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਚੇੱਚੇ ਤੌਰ ਤੇ ਹਾਜਰੀ ਭਰਦੇ ਹੋਏ ਦਿੱਲੀ ਦੀ ਸੰਗਤ ਵੱਲੋਂ ਭਰੋਸਾ ਦਿਵਾਇਆ ਕਿ ਦਿੱਲੀ ਦੀ ਸੰਗਤ ਲੋੜ ਪੈਣ ਤੇ ਧਰਮ ਅਤੇ ਕੌਮ ਦੀ ਰਾਖੀ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟੇਗੀ। ਆਪਣੇ ਸਵਰਗਵਾਸੀ ਪਿਤਾ ਜੱਥੇਦਾਰ ਸੰਤੋਖ ਸਿੰਘ ਅਤੇ ਦਿੱਲੀ ਕਮੇਟੀ ਵੱਲੋਂ ਇਸ ਸਾਕੇ ਤੋਂ ਬਾਅਦ ਗ੍ਰਿਫਤਾਰ ਹੋਏ ਪੰਥ ਪ੍ਰਸਤ ਨਿਹੰਗ ਸਿੰਘਾਂ ਵਾਸਤੇ 1964 ‘ਚ ਲੜੀ ਗਈ ਕਾਨੂੰਨੀ ਅਤੇ ਧਾਰਮਿਕ ਲੜਾਈ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਜਾਣਕਾਰੀ ਦਿੱਤੀ ਕਿ ਜੱਥੇਦਾਰ ਸੰਤੋਖ ਸਿੰਘ ਤੇ ਪੰਥ ਰਤਨ ਮਾਸਟਰ ਤਾਰਾ ਸਿੰਘ ਸਭ ਤੋਂ ਪਹਿਲੇ ਵਕੀਲਾਂ ਦੀ ਫੋਜ ਲੈ ਕੇ ਦਿੱਲੀ ਤੋਂ ਇਸ ਸਥਾਨ ਤੇ ਪੁੱਜੇ ਸਨ, ਕਿਉਂਕਿ ਮਹੰਤਾਂ ਵੱਲੋਂ ਗੁਰੂ ਦਰਬਾਰ ‘ਚ ਕੀਤੀ ਜਾ ਰਹੀ ਬੇਅਦਬੀ ਤੋਂ ਬਾਅਦ ਨਿਹੰਗ ਜੱਥੇਬੰਦੀ ਤਰਨਾ ਦਲ ਵੱਲੋਂ ਲੜੀ ਗਈ ਪੰਥਕ ਲੜਾਈ ਨੂੰ ਉਨ੍ਹਾਂ ਦਾ ਵੀ ਸਮਰਥਨ ਹਾਂਸਿਲ ਸੀ। ਖਾਲਸਾ ਪੰਥ ਦੇ ਇਮਤਿਹਾਨਾ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਸਾਕਾ ਨਨਕਾਣਾ ਸਾਹਿਬ, ਸਾਕਾ ਪਾਉਂਟਾ ਸਾਹਿਬ, ਨਿਰੰਕਾਰੀ ਬਾਬੇ ਵੱਲੋਂ ਬੇਅਦਬੀ ਅਤੇ 1984 ‘ਚ ਸਰਕਾਰ ਵੱਲੋਂ ਸਿੱਖਾਂ ਦੇ ਕਤਲ ਦਾ ਹਵਾਲਾ ਦਿੰਦੇ ਹੋਏ ਖਾਲਸੇ ਦੀ ਚੜ੍ਹਦੀ ਕਲਾ ਹਮੇਸ਼ਾ ਕਾਇਮ ਰਹਿਣ ਦੀ ਵੀ ਗੱਲ ਕੀਤੀ।ਅੱਜ ਦੇ ਸਮਾਗਮ ਨੂੰ ਆਉਣ ਵਾਲੀ ਪਨੀਰੀ ਨੂੰ ਆਪਣਾ ਇਤਿਹਾਸ ਦੱਸਣ ਦਾ ਚੰਗਾ ਮਾਧਿਅਮ ਦੱਸਦੇ ਹੋਏ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਪੰਥ ਦੀ ਪਿੱਠ ਤੇ ਹਮੇਸ਼ਾ ਖੜੇ ਹੋਣ ਦਾ ਭਰੋਸਾ ਵੀ ਦਿੱਤਾ। ਜੀ.ਕੇ. ਦਾ ਇਸ ਮੌਕੇ ਗਿਆਨੀ ਮੱਲ ਸਿੰਘ ਜੱਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਬਾਬਾ ਬਲਬੀਰ ਸਿੰਘ (ਬਾਬਾ ਬੁੱਡਾ ਦਲ), ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਵੱਲੋਂ ਸਿਰੋਪਾਓ, ਸ਼ਾਲ ਅਤੇ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਸਤਪਾਲ ਸਿੰਘ, ਅਮਰਜੀਤ ਸਿੰਘ ਪੱਪੂ, ਗੁਰਮੀਤ ਸਿੰਘ ਮੀਤਾ, ਅਤੇ ਅਕਾਲੀ ਆਗੂ ਸੁਰਿੰਦਰ ਪਾਲ ਸਿੰਘ ਓਬਰਾਏ ਵੀ ਇਸ ਸਮਾਗਮ ਵਿਚ ਹਿੱਸਾ ਲੈਣ ਗਏ ਸੀ। ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਨੇ ਜੋ ਕਿ ਇਸ ਸਾਕੇ ਦੌਰਾਨ ਖੁਦ ਗੋਲੀਆਂ ਲੱਗਣ ਤੋਂ ਬਾਅਦ ਜਖਮੀ ਹੋਏ ਸਨ ਨੇ ਉਸ ਸਾਕੇ ਦਾ ਜਿਕਰ ਕਰਣ ਵੇਲੇ ਜੱਥੇਦਾਰ ਸੰਤੋਂਖ ਸਿੰਘ ਅਤੇ ਦਿੱਲੀ ਕਮੇਟੀ ਵੱਲੋਂ ਜੇਲਾ ‘ਚ ਬੰਦ ਨਿਹੰਗਾਂ ਦੀ ਬਾਂਹ ਫੜਨ ਤੇ ਭਾਵੁਕ ਹੁੰਦੇ ਹੋਏ ਧੰਨਵਾਦ ਵੀ ਪ੍ਰਗਟਾਇਆ। ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਦਿੱਲੀ ਕਮੇਟੀ ਵੱਲੋਂ ਨਿਹੰਗ ਸਿੰਘ ਜੱਥੇਬੰਦੀਆਂ ‘ਚ ਮੌਜੂਦ ਆਪਸੀ ਵਖਰੇਵਿਆਂ ਨੂੰ ਦੂਰ ਕਰਦੇ ਹੋਏ ਨੇੜੇ ਲਿਆਉਣ ਦੇ ਕੀਤੇ ਜਾ ਹਰੇ ਯਤਨਾ ਦੀ ਵੀ ਸ਼ਲਾਘਾ ਕੀਤੀ।

Check Also

ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ

ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …

Leave a Reply