ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ)- ਸ੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਕਾਰਜਕਾਰੀ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਟਿੱਕਾ ਨੇ ਹਾਲ ਹੀ ਵਿਚ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀਆਂ ਗਈਆਂ ਵਿਧਾਨ ਸਭਾ ਉਮੀਦਵਾਰਾਂ ਦੀਆਂ ਟਿਕਟਾਂ ‘ਤੇ ਵਿਅੰਗ ਕਰਦੇ ਕਿਹਾ ਕਿ ਇਹ ਟਿਕਟਾਂ ਤਾਂ ਪੁਰਾਣੇ ਸਮੇਂ ਦੇ ਸਿਨੇਮੇ ਵਾਂਗ ਬਲੈਕ ਵਿਚ ਵਿਕੀਆਂ ਹਨ ਅਤੇ ਉਨਾਂ ਦੀ ਪਾਰਟੀ ਦੇ ਸਰਗਰਮ ਆਗੂ ਵੀ ਇਸ ਨੂੰ ਦਿੱਲੀ ਬੈਠ ਕੇ ਹੋਈ ਗੰਢ-ਤੁੱਪ ਦੱਸ ਰਹੇ ਹਨ। ਅੱਜ ਜਾਰੀ ਕੀਤੇ ਬਿਆਨ ਵਿਚ ਸ. ਟਿੱਕਾ ਨੇ ਕਿਹਾ ਕਿ ਕੱਲ੍ਹ ਜਾਰੀ ਹੋਈ ਸੂਚੀ ਵੇਖ ਕੇ ਸਾਰੇ ਪੰਜਾਬ ਵਿਚ ਬੈਠੇ ਵੱਖ-ਵੱਖ ਪਾਰਟੀਆਂ ਵੱਲੋਂ ਨਕਾਰੇ ਹੋਏ ਆਗੂ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਲਈ ਦਿੱਲੀ ਵੱਲ ਭੱਜ ਤੁਰੇ ਹਨ। ਉਨਾਂ ਕਿਹਾ ਕਿ ਆਪ ਦੇ ਹਾਲਾਤ ਇਹ ਹਨ ਕਿ ਪੰਜਾਬ ਵਿਚ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਉਨਾਂ ਦੇ ਆਗੂਆਂ ਨੂੰ ਵੀ ਟਿਕਟਾਂ ਦੀ ਵੰਡ ਵੇਲੇ ਪੁੱਛਿਆ ਨਹੀਂ ਗਿਆ ਅਤੇ ਜਿਹੜਾ ਦਿੱਲੀ ਜਾ ਕੇ ਗੰਢ-ਤੁੱਪ ਕਰ ਆਇਆ, ਉਹ ਟਿਕਟ ਲੈ ਆਇਆ ਹੈ।ਸ. ਟਿੱਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਤਾਂ ਪਹਿਲਾਂ ਹੀ ਉਸ ਵੱਲੋਂ ਐਸ. ਵਾਈ. ਐਲ ਨਹਿਰ ਦੇ ਮੁੱਦੇ ‘ਤੇ ਪੰਜਾਬ ਵਿਰੋਧੀ ਸਟੈਂਡ ਲੈਣ ਤੋਂ ਜੱਗ ਜ਼ਾਹਿਰ ਹੋ ਗਈ ਸੀ, ਪਰ ਹੁਣ ਉਸ ਨੇ ਆਪਣੇ ਅਖੌਤੀ ਸਿਧਾਂਤਾਂ ‘ਤੇ ਝਾੜੂ ਫੇਰ ਕੇ ਮਗਰ ਲੱਗੇ ਸਾਰੇ ਵਰਕਰਾਂ ਨੂੰ ‘ਖਰੀਦ-ਵੇਚ’ ਦਾ ਸਪੱਸ਼ਟ ਸੁਨੇਹਾ ਦੇ ਦਿੱਤਾ ਹੈ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media