ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜ਼ਾਬ ਭਰ ਦੇ ਮਿਡ-ਡੇ-ਮੀਲ ਦਫਤਰੀ ਮੁੱਲਾਜਮਾਂ ਤੇ ਕੁੱਕ ਵਰਕਰਾਂ ਵਲੋਂ ਵੱਖ ਵੱਖ ਸਮੇਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਕਈ ਵਾਰ ਅਪਣੀਆਂ ਮੰਗਾਂ ਸਬੰਧੀ ਮੀਟਿੰਗਾਂ ਕੀਤੀਆਂ ਗਈਆ ਪਰੰਤੂ ਇਨਾਂ ਸਮਾਂ ਬੀਤ ਜਾਣ ਦੇ ਬਾਵਜੂਦ ਲਾਰਿਆਂ ਤੋ ਬਿਨਾਂ ਕੁੱਝ ਵੀ ਨਹੀ ਮਿਲਿਆ। ਜਿਸ ਦੇ ਸਿੱਟੇ ਵਜੋ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾਂ ਅਤੇ ਜਿਲਾ ਪ੍ਰਧਾਨ ਤਜਿੰਦਰ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜੱਥੇਬੰਦੀ ਨੇ ਸਰਕਾਰ ਦੀ ਵਾਧਾ ਖਿਲਾਫੀ ਕਾਰਨ ਪੋਲ ਖੋਲ ਅਭਿਆਨ ਚਲਾਉਣ ਦਾ ਮਤਾ ਪਾਸ ਕੀਤਾ ਸੀ ਉਸੇ ਉਲੀਕੇ ਪ੍ਰੋਗਰਾਮ ਮੁਤਾਬਿਕ ਪਹਿਲਾ ਲੁਧਿਆਣਾ, ਦੂਸਰਾ ਬਠਿੰਡਾ ਵਿੱਖੇ ਹੋ ਚੁਕਿਆ ਹੈ ਅਤੇ ਹੁਣ ਤੀਸਰਾ ਪੋਲ ਖੋਲ ਅਭਿਆਨ ਅਮ੍ਰਿਤਸਰ ਵਿੱਖੇ 7 ਅਗਸਤ ਤੋਂ ਚਲਾਇਆ ਜਾਵੇਗਾ ।ਇਸੇ ਤਰ੍ਹਾਂ ਮੰਗਾਂ ਨਾਂ ਮੰਨੇ ਜਾਣ ਦੀ ਸੂਰਤ ਵਿਚ 13 ਅਗਸਤ ਨੂੰ ਜਲੰਧਰ ਵਿਖੇ ਪੋਲ ਖੋਲ ਅਭਿਆਨ ਦੇ ਨਾਲ ਗੁਲਾਮੀਂ ਦਿਵਸ ਦੇ ਨਾਂ ਤੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਅਤੇ 17 ਅਗਸਤ ਨੂੰ ਮਹਿਜ ਅਜਾਦੀ ਦਿਵਸ ਤੋ ਬਾਅਦ ਪੂਰੇ ਪੰਜਾਬ ਦੇ ਦਫਤਰੀ ਮੁਲਾਜਮ ਤੇ ਕੁੱਕ ਵਰਕਰ ਦਫਤਰਾਂ ਅਤੇ ਸਕੂਲਾਂ ਵਿਚ ਕਾਲੇ ਬਿੱਲੇ ਲਾ ਕੇ ਰੋਸ ਜਾਹਿਰ ਕਰਨਗੇ।ਅਤੇ ਮੰਗਾਂ ਮੰਨੇ ਜਾਣ ਤੱਕ ਸਰਕਾਰ ਖਿਲ਼ਾਫ ਇਹ ਸੰਘਰਸ਼ ਇਸੇ ਤਰਾਂ ਹੀ ਜਾਰੀ ਰਹੇਗਾ।ਉਹਨਾਂ ਨੇ ਮੰਗ ਕੀਤੀ ਕਿ ਦਫਤਰੀ ਮੁਲਾਂਜਮਾ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ ਕੁੱਕ ਵਰਕਰਾ ਨੂੰ ਉਜਰਤ ਕਾਨੂੰਨ ਤਹਿਤ ਬਣਦੀ ਅਦਾਇਗੀ ਕੀਤੀ ਜਾਵੇ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media