Friday, March 20, 2026

ਮੁਸਲਿਮ ਭਾਈਚਾਰੇ ਨਾਲ ਸਬੰਧਤ ਬੱਚਿਆਂ ਨੂੰ ਕ੍ਰਾਂਤੀਕਾਰੀਆਂ ਨੇ ਵੰਡੇ ਕੱਪੜੇ

Exif_JPEG_420
Exif_JPEG_420

ਤਰਸਿੱਕਾ, 8 ਅਗਸਤ (ਕੰਵਲ ਜੋਧਾ ਨਗਰੀ) – ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਨੇ ਅੱਜ ਮੁੁਸਲਿਮ ਭਾਈਚਾਰੇ ਨਾਲ ਸਬੰਧਿਤ ਬੱਚਿਆਂ ਨੂੰ ਕੱਪੜੇੇ ਵੰਡੇ ਹਨ।ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕੱਪੜੇ ਵੰਡ ਕੇ ਦਿਨੋ ਦਿਨ ਵੱਧ ਰਹੀ ਸੰਪ੍ਰਦਾਇਕਤਾ ਦੇ ਮੂੰਹ ‘ਤੇ ਚਪੇੜ ਮਾਰਣ ਵਾਲੀ ਗੱਲ ਕੀਤੀ ਹੈ।ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਕੋਈ ਧਰਮ ਹੋਰ ਧਰਮਾਂ ਪ੍ਰਤੀ ਨਫਰਤ ਨਹੀਂ ਸਿਖਾਉੁਂਦਾ।ਇਤਿਹਾਸ ਗਵਾਹ ਹੈ ਕਿ ਸਿੱਖ ਧਰਮ ਸਰਬਤ ਦਾ ਭਲਾ ਮੰਗਦਾ ਹੈ ਅਤੇ ਕਿਸੇ ਨਾਲ ਕੋਈ ਭੇਦਭਾਵ ਨਹੀ ਂਕੀਤਾ ਜਾਂਦਾ।ਗੁੁੁਰੂ ਨਾਨਕ ਸਾਹਿਬ ਤੋਂ ਂਭਾਈ ਮਰਦਾਨਾ ਜੀ ਤੇ ਫਿਰ ਅਖੀਰ ਤੱਕ ਗੁਰੂ ਗੋਬਿੰਦ ਸਿੰਘ ਜੀ ਨਾਲ ਪੀਰ ਬੁੱਧੂ ਸਾਹ ਨੇ ਬਹੁਤ ਚੰਗੇ ਰਿਸਤੇ ਨਿਭਾਏ ਤੇ ਚਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ।ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਉਹਂ ਬਿਨਾਂ ਕਿਸੇ ਧਰਮ ਜਾਂ ਜਾਤ ਪਾਤ ਦੇ ਭਿੰਨ ਭੇਦ ਦੇ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ ਅਤੇ ਆਸ ਰੱਖਦੇ ਹਨ ਕਿ ਸਭ ਭਾਈਚਾਰੇ ਮਿਲ ਕੇ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਵਲੋਂ ਸਮਾਜਿਕ ਬੁਰਾਈਆਂ ਖਿਲਾਫ਼ ਅਰੰਭੀ ਲੜਾਈ ਵਿੱਚ ਸਹਿਯੋਗ ਦੇਣਗੇ ਤਾਂ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਮਜ਼ਬੂਤੀ ਲਈ ਡਟ ਕੇ ਪਹਿਰਾ ਦਿਤਾ ਜਾ ਸਕੇ ।ਇਸ ਮੌਕੇ ਕਵਲਜੀਤ ਕੌਰ ਤਰਸਿੱਕਾ, ਪ੍ਰਿੰਸੀਪਲ ਗੁਰਮੁੱਖ ਸਿੰਘ ਅਰਜੁਨ ਮਾਗਾ, ਪ੍ਰਿੰਸੀਪਲ ਜਸਬੀਰ ਸਿੰਘ ਉਦੋ ਨੰਗਲ, ਪ੍ਰਿੰਸੀਪਲ ਹਰਭਜਨ ਸਿੰਘ ਜੇਠੂਵਾਲ, ਸਤਨਾਮ ਸਿੰਘ ਹਾਂਸ ਆਦਿ ਵੀ ਹਾਜ਼ਿਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply