ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ ਬਿਊਰੋ) – ਰੀਓ ਉਲੰਪਿਕ 2016 ਦੇ ਵਿੱਚ ਕਿਸਮਤ ਅਜ਼ਮਾਈ ਕਰਨ ਗਏ ਅੰਮ੍ਰਿਤਸਰ ਦੇ 4 ਧਾਕੜ ਖਿਡਾਰੀਆਂ ਤੋਂ ਬਾਅਦ ਹੁਣ ਪੰਜਾਬੀ ਮੂਲ ਦੀ ਭਾਰਤੀ ਸਾਫਟਬਾਲ ਖਿਡਾਰਣ ਅੰਤਰਰਾਸ਼ਟਰੀ ਪੱਧਰ ਦੀ ਸਾਫਟਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ ਆਪਣੇ ਬੇਮਿਸਾਲ ਖੇਡ ਫਨ ਦਾ ਮੁਜ਼ਾਹਰਾ ਕਰੇਗੀ। ਅੰਮ੍ਰਿਤਸਰ ਦੇ ਨਾਮਵਰ ਬੀ.ਬੀ.ਕੇ ਡੀਏਵੀ ਕਾਲਜ ਫਾਰ ਵੁਮੈਨ ਦੀ ਤਜ਼ ਤਰਾਰ ਸਾਫਟਬਾਲ ਖਿਡਾਰਣ ਮਨਦੀਪ ਕੌਰ ਪੁੱਤਰੀ ਤਰਸੇਮ ਸਿੰਘ ਨੂੰ ਇਹ ਮਾਣ ਹਾਸਿਲ ਹੋਇਆ ਹੈ ਕਿ ਜੋ ਕਿ ਤਾਇਵਾਨ ਵਿਖੇ 23 ਅਗਸਤ ਤੋਂ 28 ਅਗਸਤ ਤੱਕ ਆਯੋਜਿਤ ਹੋਣ ਵਾਲੀ ਪਹਿਲੀ ਏਸ਼ੀਅਨ ਯੂਨੀਵਰਸਿਟੀ ਸਾਫਟਬਾਲ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲਵੇਗੀ।ਇਸ ਸੰਬੰਧੀ ਸਾਫਟਬਾਲ ਐਸੋਸ਼ੀਏਸ਼ਨ ਆਫ ਇੰਡੀਆ ਦੇ ਸੈਕਟਰੀ ਜਨਰਲ ਪਰਵੀਨ ਐਨਾਕੌਰ ਵੱਲੋਂ ਸਾਫਟਬਾਲ ਐਸੋਸ਼ੀਏਸ਼ਨ ਪੰਜਾਬ ਨੂੰ ਸੂਚਿਤ ਕਰਨ ਦੇ ਨਾਲ-ਨਾਲ ਸੰਬੰਧਿਤ ਖਿਡਾਰਨ ਤੇ ਉਸ ਦੇ ਕਾਲਜ ਪ੍ਰਬੰਧਕਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਹ ਖਿਡਾਰਨ 20 ਅਗਸਤ ਨੂੰ ਤਾਇਵਾਨ ਲਈ ਰਵਾਨਾ ਹੋਵੇਗੀ। ਖਿਡਾਰਨ ਮਨਦੀਪ ਕੌਰ ਨੇ ਆਸ ਜਤਾਈ ਹੈ ਕਿ ਭਾਰਤੀ ਟੀਮ ਚੈਂਪੀਅਨ ਬਣਕੇ ਵਾਪਿਸ ਪਰਤੇਗੀ ਤੇ ਉਹ ਗੋਲਡ ਮੈਡਲ ਹਾਸਿਲ ਕਰੇਗੀ।ਉੱਧਰ ਬੀ.ਬੀ.ਕੇ ਡੀਏਵੀ ਕਾਲਜ ਪ੍ਰਿੰਸੀਪਲ ਪੁਸ਼ਪਿੰਦਰ ਵਾਲੀਆ, ਪਿਤਾ ਤਰਸੇਮ ਸਿੰਘ, ਮੈਡਮ ਸਵੀਟੀ ਬਾਲਾ, ਮੈਡਮ ਸਵਿਤਾ ਕੁਮਾਰੀ, ਮੈਡਮ ਅਰੁਣਾ ਮਹਾਜਨ ਨੂੰ ਆਸ ਹੈ ਕਿ ਅੰਤਰਰਾਸ਼ਟਰੀ ਪੱਧਰ ਦੀ ਸਾਫਟਬਾਲ ਪ੍ਰਤਿਯੋਗਤਾ ਦੇ ਵਿੱਚ ਉਹ ਹਾਰਡ ਟੱਚ ਲਗਾ ਕੇ ਗੋਲਡ ਮੈਡਲ ਹਾਸਲ ਕਰਕੇ ਦੇਸ਼ ਦਾ ਨਾਮ ਰੋਸ਼ਨ ਕਰੇਗੀ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਨਦੀਪ ਕੌਰ ਨੇ ਕਈ ਜ਼ਿਲ੍ਹਾ, ਸੂਬਾ, ਰਾਸ਼ਟਰੀ, ਫੈਡਰੇਸ਼ਨ ਕੱਪ ਤੋਂ ਇਲਾਵਾ ਅੰਤਰ ਰਾਸ਼ਟਰੀ ਪੱਧਰ ਤੇ ਵੀ ਮੱਲ੍ਹਾਂ ਮਾਰ ਚੁੱਕੀ ਹੈ। ਫੋਟੋਕੈਪਸ਼ਨ ਅੰਤਰ ਰਾਸ਼ਟਰੀ ਸਾਫਟਬਾਲ ਖਿਡਾਰਨ ਮਨਦੀਪ ਕੌਰ ਜਿੱਤੀ ਟ੍ਰਾਫੀ ਤੇ ਮੈਡਲਾਂ ਦੇ ਨਾਲ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …