Friday, March 20, 2026

ਭਗਤ ਪੂਰਨ ਸਿੰਘ ਸਕੂਲ ਤੇ ਪਿੰਗਲਵਾੜਾ ਹੋਸਟਲ ਦੇ ਬੱਚਿਆਂ ਦਾ ਸਾਂਝਾ ਸਭਿਆਚਾਰਕ ਪ੍ਰੋਗਰਾਮ ਕਰਵਾਇਆ

PPN0908201613ਤਰਸਿੱਕਾ, 9 ਅਗਸਤ (ਕੰਵਲ ਜੋਧਾਨਗਰੀ)- ਆਲ ਇੰਡੀਆ ਪਿੰਗਲਵਾੜਾ ਚੇਰੀਟੇਬਲ ਸੁਸਾਇਟੀ ਵੱਲੋਂ ਪਿੰਗਲਵਾੜਾ ਦੇ ਬਾਨੀ ਯੁਗ ਪੁਰਸ਼ ਭਗਤ ਪੂਰਨ ਸਿੰਘ ਦੀ 24ਵੀਂ ਬਰਸੀ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਵਿੱਚ ਸੰਸਥਾ ਦੇ ਭਗਤ ਪੂਰਨ ਸਿੰਘ ਆਦਰਸ਼ ਸਕੂਲ ਦੇ ਪ੍ਰਾਇਮਰੀ ਵਿੰਗ, ਭਗਤ ਪੂਰਨ ਸਿੰਘ ਸ਼ਪੈਸ਼ਲ ਸਕੂਲ, ਭਗਤ ਪੂਰਨ ਸਿੰਘ ਸਕੂਲ ਫਾਰ ਡੈਫ ਅਤੇ ਪਿੰਗਲਵਾੜਾ ਹੋਸਟਲ ਦੇ ਬੱਚਿਆਂ ਦਾ ਸਾਂਝਾ ਸਭਿਆਚਾਰਕ ਪ੍ਰੋਗਰਾਮ ਮਾਨਾਂਵਾਲਾ ਸਮੂਹ ਵਿਖੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸਮਾਗਮ ਦੇ ਮੁੱਖ ਮਹਿਮਾਨ ਪਾਕਿਸਤਾਨ ਤੋਂ ਪੁੱਜੇ ਸੂਫੀ ਗਾਇਕ ਤੇ ਵਾਰਿਸ ਸ਼ਾਹ ਫਾਊਡੇਸ਼ਨ ਦੇ ਚੇਅਰਮੈਨ ਜਨਾਬ ਖਾਦਿਮ ਹੂਸੈਨ ਵਾਰਸੀ, ਵਿਸ਼ੇਸ਼ ਮਹਿਮਾਨ ਭੂਪਿੰਦਰ ਸਿੰਘ ਕੋਹਲੀ ਮੁੰਬਈ ਵਾਲਿਆਂ ਡਾ. ਇੰਦਰਜੀਤ ਕੌਰ ਅਤੇ ਸਮੂਹ ਪਿੰਗਲਵਾੜਾ ਪਰਿਵਾਰ ਨੇ ਸ਼ਮਾਂ ਰੋਸ਼ਨ ਕਰਨ ਦੀ ਰਸਮ ਅਦਾ ਕਰਕੇ ਕੀਤਾ। ਸਭਿਆਚਾਰਕ ਸਮਾਗਮ ਦਾ ਆਗਾਜ਼ ਅਰੁਣ ਸਿੰਘ ਤੇ ਸਾਥੀਆਂ ਨੇ ਧਾਰਮਿਕ ਸ਼ਬਦ ‘ਜਗਤ ਜਲੰਦਾ ਰਖਿ ਲੈ’ ਦਾ ਗਾਇਨ ਕਰਕੇ ਕੀਤਾ।ਉਸ ਤੋਂ ਬਾਅਦ ਭਗਤ ਪੂਰਨ ਸਿੰਘ ਆਦਰਸ਼ ਸਕੂਲ ਦੇ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਪਿੰਗਲਵਾੜਾ ਸੰਸਥਾ ਤੇ ਤਿੰਨਾਂ ਸਕੂਲਾਂ ਬਾਰੇ ਜਾਣੂ ਕਰਵਾਉਂਦਿਆਂ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ।
ਉਸ ਤੋਂ ਬਾਅਦ ਜਸਨੂਰ ਕੌਤ ਤੇ ਸਾਥਣਾਂ ਨੇ ਸਵਾਗਤੀ ਗੀਤ, ਪ੍ਰੀਤਇੰਦਰ ਕੌਰ ਨੇ ਕਵਿਤਾ ‘ਗੁਲਾਬ ਦੀ ਫਸਲ’, ਸ਼ਪੈਸ਼ਲ ਸਕੂਲ ਦੇ ਸਾਬੀ ਤੇ ਸਾਥੀ ਨੇ ‘ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਨੇ’, ਵਿਨੀਤਾ ਕੁਮਾਰੀ ਨੇ ਕਵਿਤਾ ‘ਪੂਰਨਤਾ ਦਾ ਪ੍ਰਣ’, ਡੈੱਫ ਸਕੂਲ ਦੇ ਕੋਮਲ ਤੇ ਸਾਥੀਆਂ ਨੇ ਪੰਜਾਬੀ ਗੀਤ ‘ਗੌਰਖ ਧੰਦਾ’ ‘ਤੇ ਕੋਰੀਓਗ੍ਰਾਫੀ, ਨਿਸ਼ਾ ਤੇ ਸਾਥਣਾਂ ਨੇ ਵਾਤਾਵਰਣ ਬਚਾਉਣ ਦਾ ਸ਼ੰਦੇਸ਼ ਦਿੰਦੀ ਕਵਿਤਾ, ਕਾਜਲ ਨੇ ਕਵਿਤਾ ‘ਔਰਤ ਦੀ ਪਹਿਚਾਣ’, ਦੁਨੀਆਂ ਦੇ ਇਕ ਧੜ ਤੇ ਦੋ ਸਿਰ ਵਾਲੇ ਬੱਚੇ ਸੋਹਣਾ-ਮੋਹਣਾ ਨੇ ਕਵਿਤਾ ‘ਰੱਖ’, ਸਪੈਸ਼ਲ ਸਕੂਲ ਦੀਆਂ ਸ਼ਾਲੂ ਤੇ ਸਾਥਣਾਂ ਨੇ ਗੀਤ ਫੁਲਕਾਰੀ ‘ਤੇ ਕੋਰਿਓਗ੍ਰਾਫੀ, ਡੈੱਫ ਸਕੂਲ ਦੇ ਸਾਗਰ ‘ਤੇ ਸਾਥੀਆਂ ਨੇ ਭੰਗੜਾ, ਹਰਮਨਪ੍ਰੀਤ ਕੌਰ ਨੇ ਪਾਣੀ ਅਣਮੋਲ ‘ਤੇ ਭਾਸ਼ਣ ਆਦਿ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਇਸ ਤੋਂ ਇਲਾਵਾ ਹੋਸਟਲ ਦੀਆਂ ਲੜਕੀਆਂ ਨੇ ਝੂਮਰ ਪੇਸ਼ ਕਰਕੇ ਸਭ ਨੂੰ ਝੂੰਮਣ ਲਾ ਦਿੱਤਾ ਤੇ ਮਨਪ੍ਰੀਤ ਕੌਰ ਤੇ ਸਾਥਣਾਂ ਦੀ ਕਵੀਸ਼ਰੀ ਨੇ ਸਰੋਤਿਆਂ ਦੇ ਰੌਂਗਟੇ ਖੜੇ ਕਰ ਦਿੱਤੇ ਅਤੇ ਅਖੀਰ ਵਿਚ ਭਗਤ ਪੂਰਨ ਸਿੰਘ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਪੁਰਾਤਨ ਸਭਿਆਚਾਰ ਦੀ ਝਲਕ ਪੇਸ਼ ਕੀਤੀ। ਇਸ ਮੌਕੇ ਮੁੱਖ ਮਹਿਮਾਨ ਖਾਦਿਮ ਹੂਸੈਨ ਵਾਰਸੀ ਨੇ ਆਖਿਆ ਕਿ ਪਿੰਗਲਵਾੜਾ ਦੇ ਹਰ ਬੱਚੇ ਦੀ ਪੇਸ਼ਕਾਰੀ ਬ-ਕਮਾਲ ਹੈ ਅਤੇ ਇੰਨਾਂ ਬੱਚਿਆਂ ਦਾ ਆਤਮ ਵਿਸ਼ਵਾਸ਼ ਜੱਗ ਜਿੱਤਣ ਦਾ ਜ਼ਜਬਾ ਰੱਖਦਾ ਹੈ। ਉਨਾਂ ਕਿਹਾ ਕਿ ਪਿੰਗਲਵਾੜਾ ਦੇ ਗੂੰਗੇ ਬੋਲੇ ਤੇ ਵਿਸ਼ੇਸ਼ ਲੋੜਾ ਵਾਲੇ ਬੱਚਿਆਂ ਨੇ ਜੋ ਪੇਸ਼ਕਾਰੀ ਕੀਤੀ, ਅਜਿਹਾ ਤਾਂ ਇਕ ਸੁਡੋਲ ਵਿਅਕਤੀ ਵੀ ਨਹੀਂ ਪੇਸ਼ ਕਰ ਸਕਦਾ।ਪਿੰਗਲਵਾੜਾ ਮੁੱਖੀ ਡਾ. ਇੰਦਰਜੀਤ ਕੌਰ ਨੇ ਤਿੰਨਾਂ ਸਕੂਲਾਂ ਤੇ ਹੋਸਟਲ ਦੇ ਬੱਚਿਆਂ ਦੀ ਕਾਰਗੁਜਾਰੀ ‘ਤੇ ਫਖਰ ਮਹਿਸੂਸ ਕਰਦਿਆਂ ਆਖਿਆ ਕਿ ਇਹ ਸਭ ਮੇਰੇ ਬੱਚੇ ਹਨ ਅਤੇ ਇੰਨਾਂ ਨੂੰ ਸਮਾਜ ਦੇ ਹਾਣੀ ਬਣਾਉਣ ਵਾਲੇ ਸਕੂਲਾਂ ਦੇ ਪ੍ਰਿੰਸੀਪਲ ਤੇ ਸਟਾਫ ਵੀ ਵਧਾਈ ਦੇ ਪਾਤਰ ਹਨ। ਇਸ ਮੌਕੇ ਡਾ.ਇੰਦਰਜੀਤ ਕੌਰ, ਆਨਰੇਰੀ ਸਕੱਤਰ ਸ. ਮੁਖਤਾਰ ਸਿੰਘ ਗੋਰਾਇਆ, ਮਾਸਟਰ ਰਾਜਬੀਰ ਸਿੰਘ ਨੇ ਮੁੱਖ ਮਹਿਮਾਨ ਜਨਾਬ ਖਾਦਿਮ ਹੂਸੈਨ ਵਾਰਸੀ ਤੇ ਵਿਸ਼ੇਸ਼ ਮਹਿਮਾਨ ਭੂਪਿੰਦਰ ਸਿੰਘ ਕੋਹਲੀ ਨੂੰ ਸਨਮਾਨਿਤ ਕੀਤਾ।ਇੰਨਾਂ ਸਮਾਗਮਾਂ ਵਿੱਚ ਸ. ਭਗਵੰਤ ਸਿੰਘ ਦਿਲਾਵਰੀ, ਪ੍ਰੀਤਇੰਦਰਜੀਤ ਕੌਰ, ਵਰਿੰਦਰ ਸਿੰਘ ਵਾਹਲ, ਜਸਪਾਲ ਸਿੰਘ ਕੋਹਲੀ, ਹਰਜੀਤ ਸਿੰਘ, ਆਰ.ਪੀ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ, ਜੈ ਸਿੰਘ, ਪ੍ਰਿੰਸੀਪਲ ਦਿਲਜੀਤ ਕੋਰ, ਪ੍ਰਿੰਸੀਪਲ ਗੁਰਦੇਵ ਸਿੰਘ, ਤਿਲਕ ਰਾਜ, ਹਰਭਜਨ ਸਿੰਘ ਬਾਜਵਾ, ਪਦਮਨੀ ਸ਼੍ਰੀਵਾਸਤਵਾ, ਦਲਬੀਰ ਕੌਰ, ਤਰਸੇਮ ਕੌਰ, ਹਰਜੀਤ ਸਿੰਘ ਸੰਗਰੂਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply