ਜੰਡਿਆਲਾ ਗੁਰੂ, 9 ਅਗਸਤ (ਹਰਿੰਦਰ ਪਲ ਸਿੰਘ) – ਪ੍ਰਿਤਪਾਲ ਪਾਰਸ ਦੀ ਯਾਦ ਵਿੱਚ ਸਰਸਵਤੀ ਹੈਲਥ ਕਲੱਬ ਵੱਲੋਂ ਇੰਦਰ ਫਾਰਮ ਜੀ.ਟੀ ਰੋਡ ਜੰਡਿਆਲਾ ਗੁਰੂ ਵਿਖੇ ਨੈਸ਼ਨਲ ਪੱਧਰ ਦੇ ਬਾੱਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੰਚ ਵੱਖ ਵੱਖ ਸ਼ਹਿਰਾਂ ਤੋਂ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਅਤੇ ਪ੍ਰਮੁੱਖ ਹਸਤੀਆਂ ਨੇ ਹਿਸਾ ਲਿਆ। ਵੱਖ ਵੱਖ ਮੁਕਾਬਲਿਆਂ ਦੌਰਾਨ ਉਵਰਆਲ ਟਰਾਫੀ ਪ੍ਰਵੀਨ ਕੁਮਾਰ ਲੁਧਿਆਣਾ ਸਟਰੈਂਥ ਬਿਲਡਿੰਗ ਅਤੇ ਬੈਂਚ ਪਰੈਸ, ਰਾਮ ਸਿੰਘ ਅਮ੍ਰਿਤਸਰ ਨੇ ਬਾਡੀ ਬਿਲਡਿੰਗ ਅਤੇ ਹੈਰੀ ਹੁਸ਼ਿਆਰਪੁਰ ਨੇ ਬੈਸਟ ਬਾਈਸੈਂੱਪ ਵਿੱਚ ਹਾਸਿਲ ਕੀਤੀ। ਇਸ ਤੋਂ ਇਲਾਵਾ ਪਹਿਲਾਂ ਇਨਾਮ ਵਿਸ਼ਾਲ ਸੋਨੀ ਉਰਫ ਮਨੀ ਜੰਡਿਆਲਾ ਗੁਰੂ ਨੇ ਸਟਰੈਂਥ ਬਿਲਡਿੰਗ ਵਿੱਚੋਂ ਹਾਸਿਲ ਕੀਤਾ।ਜੇਤੂ ਖਿਡਾਰੀਆ ਨੁੰ ਪਦਮ ਸ੍ਰੀ ਕਰਤਾਰ ਪਹਿਲਵਾਨ, ਯੋਗਰਾਜ ਸ਼ਰਮਾ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਪ੍ਰਧਾਨ, ਅਤੇ ਕੇ. ਐਸ ਪਾਰਸ ਪ੍ਰਸਿੱਧ ਜੋਤਿਸ਼ ਗੋਲਡ ਮੈਡਲਿਸ਼ਟ ਵੱਲੋਂ ਕੱਪ, ਟਰਾਫੀਆਂ, ਪਿੱਤਲ ਦਾ ਗੁਰਜ, ਨਕਦ ਇਨਾਮ, ਦਿੱਤੇ ਗਏ। ਨੌਜਵਾਨਾਂ ਦੇ ਉਤਸ਼ਾਹ ਤੋਂ ਖੁਸ਼ ਹੋ ਕੇ ਸ੍ਰੀ ਕੇ. ਐਸ ਪਾਰਸ ਵੱਲੋਂ ਸਰਸਵਤੀ ਹੈਲਥ ਕਲੱਬ ਦੇ ਪ੍ਰਧਾਨ ਵਰਿੰਦਰ ਸੂਰੀ ਨੁੰ ਇੱਕ ਲੱਖ ਰੁਪਏ, ਸੁਰਜੀਤ ਸਿੰਘ ਕੰਗ ਵੱਲੋਂ 21000, ਲਾਲੀ ਚੋਪੜਾ ਵੱਲੋਂ 11000 ਅਤੇ ਦਵਿੰਦਰ ਸਿੰਘ ਜੋਸਨ ਵੱਲੋਂ 5100 ਰੁਪਏ ਨਕਦ ਦਿੱਤੇ ਗਏ। ਇਸ ਤੋਂ ਇਲਾਵਾ ਨੌਜਵਾਨਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਇੰਦਰ ਫਾਰਮ ਦੇ ਮਾਲਕਾਂ ਵੱਲੋਂ ਵੀ ਸਮਾਗਮ ਦੇ ਕੋਈ ਪੈਸੇ ਨਹੀਂ ਲਏ ਗਏ।ਸਟੇਜ ਦੀ ਭੂਮਿਕਾ ਗੁਰਜੰਟ ਸਿੰਘ ਅਤੇ ਨਰਿੰਦਰ ਸੂਰੀ ਵੱਲੋਂ ਬਾਖੂਬੀ ਨਿਭਾਈ ਗਈ।ਕਪਿਲ ਤਿਵਾੜੀ ਅਤੇ ਤੇੇਜਬੀਰ ਸਿੰਘ ਵੱਲੋਂ ਜੱਜਾਂ ਦੀ ਭੂਮਿਕਾ ਵਿੱਚ ਸ਼ਾਨਦਾਰ ਫੈਸਲੇ ਕੀਤੇ ਗਏ।ਆਏ ਹੋਏ ਪਤਵੰਤੇ ਸੱਜਣਾ ਵਿੱਚ ਸਤਨਾਮ ਗਿੱਲ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ, ਮੰਗਲ ਸਿੰਘ ਕਿਸ਼ਨਪੁਰੀ ਪ੍ਰਿਸੀਪਲ, ਆਸ਼ੂ ਵਿਨਾਇਕ, ਸਰਬਜੀਤ ਸਿੰਘ , ਨਰੇਸ਼ ਪਾਠਕ, ਸੁਰਿੰਦਰ ਕੁਮਾਰ ਬਿੱਟੀ, ਵਰਿੰਦਰ ਸਿੰਘ ਮਲੋਹਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਅਤੇ ਸਮੂਹ ਪੱਤਰਕਾਰ ਭਾਈਚਾਰਾਂ, ਅਰਜਨ ਸੂਰੀ, ਗੁਰਦੇਵ ਸਿੰਘ ਬਲਿਊ ਸਟਾਰ ਵਾਲੇ, ਵਰਿੰਦਰ ਮੋਤੀ, ਵਰੁਣ ਸੋਨੀ, ਸਾਹਿਬ ਸੂਰੀ, ਹੀਰਾਂ ਮਾਹੀ, ਸੰਨੀ ਗੁਰੂ, ਮਿਗਲਾਨੀ ਪ੍ਰਿਟਿੰਗ ਪ੍ਰੈਵਾਲੇ, ਜੱਗੀ ਸ਼ਿਵ ਸੈਨਾ, ਗਗਨਦੀਪ ਸਿੰਘ, ਮਨਜਿੰਦਰ ਸਿੰਘ ਮਲਹੋਤਰਾ, ਨਵਜੋਤ ਸਿੰਘ, ਹਰਸ਼ਪ੍ਰੀਤ ਸਿੰਘ, ਮੁਨੀਸ਼ ਸੋਨੀ, ਰਾਕੇਸ਼ ਕੁਮਾਰ ਡੀ.ਸੀ., ਸੰਨੀ ਪੀ.ਏ. ਪ੍ਰਭਜੋਤ ਸਿੰਘ, ਟਾਈਗਰ, ਵਰਿੰਦਰ ਵਿੱਕੀ, ਸ਼ਿਵ ਕੁਮਾਰ ਵਾਗਲਾ, ਗੁਰਚਰਨ ਸਿੰਘ, ਰਾਹੁਲ ਸੋਨੀ, ਰਜਤ ਧਵਨ, ਸ਼ੰਕਰ ਕੁਮਾਰ, ਪ੍ਰਿੰਸ ਧਵਨ, ਕਰਨ ਸੂਰੀ, ਕਰਨ ਮਲਹੋਤਰਾ ਆਦਿ ਸ਼ਾਮਲ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media