📝 *ਅੱਜ ਦੀਆਂ ਸੁਰਖੀਆਂ…..*
ਮਿਤੀ : 11 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਭਾਰਤ ਦੀ ਧਰਤੀ ‘ਤੇ ਨਹੀਂ ਲੱਗਣ ਦਿਆਂਗੇ ‘ਪਾਕਿਸਤਾਨ ਜਿੰਦਾਬਾਦ’ ਦੇ ਨਾਅਰੇ, ਕਸ਼ਮੀਰ ਮੁੱਦੇ ‘ਤੇ ਨਹੀਂ ਪੀ.ਓ.ਕੇ (POK) ‘ਤੇ ਹੋਵੇਗੀ ਪਾਕਿਸਤਾਨ ਨਾਲ ਗੱਲ – ਰਾਜਨਾਥ ਸਿੰਘ।
▶ ਚੋਣਾਂ ਦੇ ਮੱਦੇਨਜ਼ਰ ਆਈ.ਐਸ.ਆਈ ਪੰਜਾਬ ਦੇ ਹਾਲਾਤ ਵਿਗਾੜਨਾ ਚਾਹੁੰਦੀ ਹੈ– ਕੇਂਦਰ ਨੂੰ ਪਹਿਲਾਂ ਹੀ ਕੀਤੀ ਸੀ ਖਬਰ – ਸੁਖਬੀਰ ਬਾਦਲ
▶ ਮਦਨ ਮੋਹਨ ਮਿਤਲ ਆਰ.ਐਸ.ਐਸ ਮੁੱਖੀ ਦਾ ਹਾਲ ਪੁੱਛਣ ਲੁਧਿਆਣਾ ਦੇ ਹਸਪਤਾਲ ਪੁੱਜੇ – ਕਿਹਾ ਚੋਣਾਂ ਨੇੜੇ ਮਾਹੌਲ ਖਰਾਬ ਕਰਨਾ ਸ਼ਰਾਰਤੀਆਂ ਦਾ ਮੁੱਖ ਨਿਸ਼ਾਨਾ।
▶ ਤਰਨਤਾਰਨ ਵਿਖੇ ਜੱਗੂ ਅਤੇ ਦਵਿੰਦਰ ਬੰਬੀਹਾ ਦਰਮਿਆਨ ਗੈਂਗਵਾਰ – ਪੱਟੀ ਦੇ ਗੈਂਗਸਟਰ ਦਿਲਬਾਗ ਸਿੰਘ ਦੀ ਮੌਤ, ਇਕ ਜਖਮੀ – ਹਸਪਤਾਲ ਦਾਖਲ।
▶ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਦੀ ਹੋਈ ਘਰ ਵਾਪਸੀ – 13 ਕੌਸਲਰਾਂ ਤੇ 9 ਸਾਬਕਾ ਕੌਸਲਰਾਂ ਸਮੇਤ ਅਕਾਲੀ ਦਲ ‘ਚ ਮੁੜ ਸ਼ਾਮਿਲ।
▶ ਪੰਜਾਬ ਕੈਬਨਿਟ ਨੇ ਹਲਦੀ ‘ਤੇ ਵੈਟ ਖਤਮ– ਮਸਾਲਿਆਂ ਤੇ 6.87 ਤੋਂ ਘਟਾ ਕੇ 4.4 ਕੀਤਾ, ਕੈਬਨਿਟ ਮੰਤਰੀ ਜੋਸ਼ੀ ਨੇ ਕੀਤਾ ਸਵਾਗਤ।
▶ ਮੁੱਖ ਮੰਤਰੀ ਨਾਲ ਅੱਜ 12.00 ਵਜੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ ।
▶ ਆਪ ਆਦਮੀ ਪਾਰਟੀ ਨੂੰ ਵਿਦੇਸ਼ੀ ਫੰਡਿੰਗ ਦੇ ਦੋਸ਼ ਸੁਖਬੀਰ ਬਾਦਲ ਨੇ ਮੁੜ ਦੁਹਰਾਏ।
▶ ਜਾਂਚ ਕਰਵਾ ਲਵੇ ਸਰਕਾਰ, ਸਬੂਤ ਹਨ ਤਾਂ ਦੋਸ਼ੀਆਂ ਨੂੰ ਪਾਵੇ ਜੇਲ੍ਹ ‘ਚ– ਫੁਲਕਾ।
▶ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਖੋਹ ਸਕਦੀ ਕਸ਼ਮੀਰ– ਰਾਜਨਾਥ ਸਿੰਘ, ਕਿਹਾ 12 ਅਗਸਤ ਨੂੰ ਕਸ਼ਮੀਰ ਮੁੱਦੇ ‘ਤੇ ਪੀ.ਐਮ ਮੋਦੀ ਦੀ ਪ੍ਰਧਾਨਗੀ ‘ਚ ਹੋਵੇਗੀ ਆਲ ਪਾਰਟੀ ਮੀਟਿੰਗ।
▶ ਖੂਫੀਆ ਏਜੰਸੀਆਂ ਦੀਆਂ ਰਿਪੋਰਟਾਂ ‘ਤੇ ਦਿੱਲੀ ਵਿੱਚ ਹਾਈ ਅਲਰਟ– ਪੁਲਿਸ ਅਤੇ ਫੋਜ ਦੀ ਵਰਦੀ ‘ਚ ਹੋ ਸਕਦਾ ਹੈ ਅਜ਼ਾਦੀ ਦਿਹਾੜੇ ਵੱਡਾ ਅੱਤਵਾਦੀ ਹਮਲਾ।
▶ ਹੁਸ਼ਿਆਰਪੁਰ ਪੁਲਿਸ ਨੇ 3 ਸ਼ੱਕੀ ਸਿੱਖ ਨੌਜਵਾਨ ਕੀਤੇ ਗ੍ਰਿਫਤਾਰ – ਕੇ.ਐਲ.ਐਫ ਜਥੇਬੰਦੀ ਨਾਲ ਸਬੰਧਾਂ ਦਾ ਦਾਅਵਾ।
▶ ਅੰਮ੍ਰਿਤਸਰ ਦੇ ਬੱਸ ਸਟੈਂਡ ‘ਤੇ ਅਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ – ਯਾਤਰੂਆਂ ਦੇ ਸਮਾਨ ਦੀ ਵੀ ਲਈ ਤਲਾਸ਼ੀ।
▶ ਜੰਮੂ ਕਸ਼ਮੀਰ ਦੀ ਸੀ.ਐਮ ਮਹਿਬੂਬਾ ਮੁਫਤੀ ਨੇ ਸ੍ਰੀਨਗਰ ਏਅਰਪੋਰਟ ਤੋਂ ਹਾਜ਼ੀਆਂ ਦਾ ਪਹਿਲਾ ਜੱਥਾ ਕੀਤਾ ਰਵਾਨਾ।
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਹਰਿਆਣਾ ਦੇ ਰੋਡਵੇਜ਼ ਮੁਲਾਜਮਾਂ ਵਲੋਂ ਨਵੇਂ ਰੋਡ ਸੇਫਟੀ ਬਿੱਲ ਦਾ ਵਿਰੋਧ – ਕੀਤਾ ਪ੍ਰਦਰਸ਼ਨ।
▶ ਜੰਮੂ ਕਸ਼ਮੀਰ ਵਿੱਚ ਮੀਂਹ ਦੇ ਪਾਣੀ ‘ਚ ਡੁੱਬੀ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ – ਪਾਕਿਸਤਾਨੀ ਘੁਸਪੈਠ ਦਾ ਖਤਰਾ ਵਧਿਆ।
▶ ਸਰਬਜੀਤ ਕੌਰ ਨੂੰ ਤਰਨ ਤਾਰਨ ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨ ਬਨਾਉਣ ਦਾ ਮਾਮਲਾ ਭਖਿਆ – ਭਾਜਪਾ ਪ੍ਰਧਾਨ ਨਵਰੀਤ ਸਿੰਘ ਸਮੇਤ ਸਮੂੰਹ ਅਹੁਦੇਦਾਰਾਂ ਨੇ ਸਾਂਪਲਾ ਨੂੰ ਅਸਤੀਫੇ ਸੌਪੇ।
▶ ਬਟਾਲਾ ਪੁਲਿਸ ਨੇ ਠੱਗੀ ਦੇ ਮਾਮਲੇ ‘ਚ ਇਕ ਲੜਕੀ ਸਮੇਤ 3 ਨੂੰ ਕੀਤਾ ਕਾਬੂ – ਮੋਬਾਇਲ ‘ਤੇ ਬੈਂਕ ਅਫਸਰ ਦਸ ਕੇ ਲੋਕਾਂ ਦੇ ਬੈਂਕ ਖਾਤਿਆਂ ‘ਚੋਂ ਕਢਵਾਉਂਦੇ ਸਨ ਪੈਸੇ।
▶ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਸਿੱਖ ਸੰਸਦ ‘ਚ ਮੈਂਬਰ ਨੂੰ ਸ਼ਾਮਿਲ ਕਰਨ ਦਾ ਚੰਦੂਮਾਜਰਾ ਨੇ ਲੋਕ ਸਭਾ ‘ਚ ਉਠਾਇਆ ਮੁੱਦਾ।
▶ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭੁਪਿੰਦਰ ਸਿੰਘ ਅਸੰਧ ਅਕਾਲੀ ਦਲ (ਬਾਦਲ) ‘ਚ ਸ਼ਾਮਿਲ – ਰਘੂਜੀਤ ਸਿੰਘ ਵਿਰਕ ਦੀ ਹਾਜ਼ਰੀ ‘ਚ ਕੀਤੀ ਸ਼ਮੂਲੀਅਤ।
▶ ਗੁਰਦਾਸਪੁਰ ਵਿਖੇ ਮੀਂਹ ਨਾਲ ਡਿੱਗੀ ਘਰ ਦੀ ਛੱਤ – ਪਤੀ ਪਤਨੀ ਦੀ ਮੌਤ, 2 ਬੱਚਿਆਂ ਨੂੰ ਲੱਕਾਂ ਨੇ ਬਚਾਇਆ।
▶ 5 ਤੋਂ 9 ਸਤੰਬਰ ਤੱਕ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜ਼ਲਾਜ।
▶ ਕਿਡਨੀ ਰੈਕਟ ਮਾਮਲੇ ‘ਚ ਹਸਪਤਾਲ ਦੇ ਸੀ.ਓ, 5 ਡਾਕਟਰਾਂ ਸਮੇਤ 14 ਗ੍ਰਿਫਤਾਰ – ਹੀਰਾ ਨੰਦਾਨੀ ਹਸਪਤਾਲ ਦਾ ਓਰਗਨ ਟਰਾਂਸਪਲਾਂਟ ਲਾਇਸੈਂਸ ਮਹਾਰਾਸ਼ਟਰ ਸਰਕਾਰ ਨੇ ਕੀਤਾ ਕੈਂਸਲ।
▶ ਰਿਓ ਉਲੰਪਿਕ ਮੁੱਕੇਬਾਜ਼ੀ ਦੇ 75 ਕਿਲੋ ਵਰਗ ਵਿੱਚ ਪ੍ਰੀ ਕੁਆਰਟਰ ਫਾਈਨਲ ‘ਚ ਪੁੱਜੇ ਵਿਕਾਸ।
▶ ਇਰਾਕ ਦੀ ਰਾਜਧਾਨੀ ਬਗਦਾਦ ‘ਚ ਸੜੇ 12 ਨਵ-ਜਨਮੇ ਬੱਚੇ, ਹਸਪਤਾਲ ਵਿੱਚ ਲੱਗੀ ਅੱਗ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media