Wednesday, October 14, 2026

 ਕਾਂਗਰਸ ਤੇ ਆਪ ਪਾਰਟੀ ਨੂੰ ਵੱਡੀ ਹਾਰ ਦੇ ਕੇ ਅਕਾਲੀ ਦਲ ਤੀਜੀ ਵਾਰ ਸਰਕਾਰ ਬਣਾਏਗਾ- ਰਣਜੋਧ ਸਿੰਘ ਭੁੱਲਰ ਚੇਲਾ

PPN1008201601
ਅਲਗੋਂ ਕੋਠੀ, 10 ਅਗਸਤ (ਦਲਜਿੰਦਰ ਰਾਜਪੂਤ) – ਸ਼ੋਮਣੀ ਅਕਾਲੀ ਦਲ ਨੇ ਜਿਥੇ ਪੰਜਾਬ ਵਿੱਚ ਹਰ ਪੱਖੋਂ ਵਿਕਾਸ ਕਰਵਾਇਆ ਹੈ, ਉਥੇ ਸੁੱਖ ਸਹੂਲਤਾਂ ਲੋਕਾਂ ਦੇ ਬਰੂਹਾਂ ਤੱਕ ਪਹੁੰਚਾਈਆਂ ਹਨ।ਜਦਕਿ ਇਸ ਦੇ ਉਲਟ ਕਾਂਗਰਸ ਪਾਰਟੀ ਨੇ ਹਮੇਸ਼ਾਂ ਪੰਜਾਬ ਦੀ ਜਨਤਾ ਨੂੰ ਲੁੱਟਿਆ ਅਤੇ ਕੁੱਟਿਆ ਹੈ, ਜਿਸ ਕਾਰਨ ਕਾਂਗਰਸ ਪਾਰਟੀ ਨੂੰ ਹਰ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਈ.ਟੀ ਵਿੰਗ ਦੇ ਵਾਈਸ ਪ੍ਰਧਾਨ ਰਣਯੋਧ ਸਿੰਘ ਭੁੱਲਰ ਚੇਲਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੀਆਂ ਜਾ ਰਹੀਆਂ ਸਹੁਲਤਾਂ ਦਾ ਹਰ ਵਰਗ ਅੰਨਦ ਮਾਣ ਰਿਹਾ ਹੈ ਅਤੇ ਹਲਕਾ ਖੇਮਕਰਨ ਤੋਂ ਮੁੱਖ ਸੰਸਦੀ ਸਕੱਤਰ ਪੌ੍ਰ: ਵਿਰਸਾ ਸਿੰਘ ਵਲਟੋਹਾ ਹਲਕੇ ਵਿੱਚ ਵਿਕਾਸ ਜੰਗੀ ਪੱਧਰ ‘ਤੇ ਕਰਵਾ ਰਹੇ ਹਨ ਤੇੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜਰ ਰਹਿਦੇ ਹਨ।ਉਨਾਂ ਕਿਹਾ ਕਿ 2017 ਦੀਆਂ ਚੋਣਾਂ ਵਿਚ ਕਾਂਗਰਸ ਅਤੇ ਆਪ ਪਾਰਟੀ ਨੂੰ ਵੱਡੀ ਹਾਰ ਦੇ ਕੇ ਸ਼ੋਮਣੀ ਅਕਾਲੀ ਦਲ ਤੀਜੀ ਵਾਰ ਸਰਕਾਰ ਬਣਾਏਗਾ । ਇਸ ਮੌਕੇ ਬਾਜ ਸਿੰਘ ਮੈਂਬਰ, ਕਸ਼ਮੀਰ ਸਿੰਘ ਫੋਜੀ, ਜਗਦੀਪ ਸਿੰਘ ਮੈਂਬਰ, ਆਤਮਾ ਸਿੰਘ, ਸੁਖਵਿੰਦਰ ਸਿੰਘ, ਭਰਪੂਰ ਸਿੰਘ, ਗੁਰਿੰਦਰਬੀਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply