Sunday, October 6, 2024

ਡੀ. ਸੀ ਵਲੋਂ ਝੰਡੀ ਵਿਖਾ ਕੇ ਡਿਜ਼ੀਟਲ ਇੰਡੀਆ ਮੁਹਿੰਮ ਪ੍ਰਚਾਰ ਵੈਨ ਰਵਾਨਾ

PPN1108201611
ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋੋਂ ਸ਼ੁਰੂ ਕੀਤੀ ਗਈ ਡਿਜੀਟਲ ਇੰਡੀਆ ਮੁਹਿੰਮ ਤਹਿਤ ਅੱਜ ਡਿਜੀਟਲ ਪ੍ਰਚਾਰ ਵੈਨ ਨੂੰ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਵੱਲੋੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਹ ਡਿਜੀਟਲ ਪ੍ਰਚਾਰ ਵੈਨ ਅਗਲੇ 30 ਦਿਨਾਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿਚ ਕੇਂਦਰ ਸਰਕਾਰ ਵੱਲੋੋਂ ਮੁਲਕ ਦੀ ਤਕਨੀਕੀ ਖੇਤਰ ਵਿਚ ਤਰੱਕੀ ਲਈ ਕੀਤੇ ਗਏ ਉਪਰਾਲਿਆਂ ਤੋੋਂ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਆਡੀਓ-ਵੀਡੀਓ ਸਲਾਈਡਾਂ ਪ੍ਰਦਰਸ਼ਿਤ ਕਰੇਗੀ।
ਪ੍ਰਚਾਰ ਵੈਨ ਨੂੰ ਰਵਾਨਾ ਕਰਨ ਮੌਕੇ ਸ੍ਰੀ ਰੂਜਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਡਿਜੀਟਲ ਵੈਨ ਨਾਲ ਤਕਨੀਕੀ ਮਾਹਿਰ ਵੀ ਤਾਇਨਾਤ ਰਹਿਣਗੇ ਅਤੇ ਇਹ ਵੈਨ ਦਿਨ ਵਿਚ ਦੋ ਥਾਵਾਂ ਕਵਰ ਕਰੇਗੀ। ਉਨ੍ਹਾਂ ਦੱਸਿਆ ਕਿ ਪ੍ਰਚਾਰ ਵੈਨ ਸਲਾਈਡਾਂ ਜ਼ਰੀਏ ਜਨਤਕ ਸੇਵਾ ਕੇਂਦਰਾਂ, ਡਿਜੀ ਲਾਕਰ, ਆਧਾਰ ਕਾਰਡ, ਈ-ਪੋਸਟ, ਈ-ਹਸਪਤਾਲ, ਭਾਰਤ ਨੇਟ, ਖੇਤੀ ਤੇ ਹੋਰ ਪਹਿਲਕਦਮੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ। ਉਨ੍ਹਾਂ ਦੱਸਿਆ ਕਿ ਵੈਨ ਦੇ ਨਾਲ ਤਕਨੀਕੀ ਮਾਹਿਰਾਂ ਤੋੋਂ ਇਲਾਵਾ ਕਲਾਕਾਰ ਵੀ ਹੋਣਗੇ ਜੋ ਸਕਿਟਾਂ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨਗੇ। ਇਸ ਤੋੋਂ ਇਲਾਵਾ ਬੱਚਿਆਂ ਲਈ ਗੇਮਾਂ, ਕੁਇਜ਼ ਹੋਣਗੇ ਤੇ ਵਿਸ਼ੇਸ਼ ਗਿਫਟ ਦਿੱਤੇ ਜਾਣਗੇ। ਪ੍ਰੋਗਰਾਮ ਸਥਾਨਾਂ ‘ਤੇ ਸੁਰੱਖਿਆ ਦੇ ਪ੍ਰਬੰਧ ਹੋਣਗੇ ਅਤੇ ਸਬੰਧਤ ਪਿੰਡਾਂ ਤੇ ਕਸਬਿਆਂ ਦੇ ਪੰਚਾ, ਸਰਪੰਚ, ਕੌਂਸਲਰ ਤੇ ਮੋਹਤਬਰ ਵਿਅਕਤੀ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਡਿਜੀਟਲ ਇੰਡੀਆ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋੋਂ ਆਨਲਾਈਨ ਪ੍ਰਸ਼ਾਸਕੀ ਸੇਵਾਵਾਂ, ਈ-ਡਿਸਟ੍ਰਿਕਟ, ਸੇਵਾ ਕੇਂਦਰਾਂ ਤੇ ਇਸ ਖੇਤਰ ਵਿਚ ਹੋਰ ਕੀਤੇ ਗਏ ਯਤਨਾਂ ਤੋੋਂ ਵੀ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇਗਾ।  ਉਨ੍ਹਾਂ ਕਿਹਾ ਕਿ ਇਸ ਪ੍ਰਚਾਰ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਕੇਂਦਰ ਸਰਕਾਰ ਵੱਲੋੋਂ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵੈਨ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ, ਸਹਾਇਕ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਸ੍ਰੀ ਦੀਪਕ ਸ਼ਰਮਾ ਅਤੇ ਹੋਰ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply