Monday, July 8, 2024

ਮਜੀਠੀਆ ਨੇ ਮਜੀਠਾ ਵਿਖੇ ਸੇਵਾ ਕੇਂਦਰ ਦਾ ਕੀਤਾ ਉਦਘਾਟਨ

PPN1208201611ਮਜੀਠਾ, 12 ਅਗਸਤ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਸੇਵਾ ਕੇਂਦਰ ਦਾ ਉਦਘਾਟਨ ਕਰਨ ਆਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਕਮਾਨ ਸੰਭਾਲਣ ਲਈ ਆਉਣ ਅਤੇ ਦਿਲੀ ਦੇ ਉਪ ਮੁੱਖ ਮੰਤਰੀ ਸ਼ਸ਼ੋਦਿਆ ਵੱਲੋਂ ਗੋਆ ਦੀ ਕਮਾਨ ਸੰਭਾਲਣ ਪ੍ਰਤੀ ਟਿੱਪਣੀ ਕਰਦਿਆਂ ਕਿਹਾ ਕਿ ਇਹਨਾਂ ਦੋਹਾਂ ਦਾ ਦਿਲੀ ਨੂੰ ਛੱਡ ਕੇ ਦੂਜੇ ਸੂਬਿਆਂ ਵਲ ਭਜਣ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਦਿਲੀ ਦੇ ਲੋਕਾਂ ਨਾਲ ਵੱਡੀ ਠੱਗੀ ਵੱਜ ਗਈ ਹੈ, ਇਹ ਦਿਲੀ ਦੇ ਉਹਨਾਂ ਲੋਕਾਂ ਨਾਲ ਧੋਖਾ ਹੈ ਜਿਨ੍ਹਾਂ ਨੇ ਇਹਨਾਂ ਨੂੰ 5 ਸਾਲ ਲਈ ਚੁਣਿਆ ਹੈ।ਉਹਨਾਂ ਕਿਹਾ ਕਿ ਕੇਜਰੀਵਾਲ ਦਾ ਵਤੀਰਾ ਹਮੇਸ਼ਾਂ ਹੀ ਇੱਕ ਭਗੌੜਾ ਮੁੱਖ ਮੰਤਰੀ ਵਾਲਾ ਰਿਹਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਮੁੱਖ ਮੰਤਰੀ ਜਿਸ ਨੇ ਕਿਸੇ ਵੀ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਉਠਾਈ ਹੋਈ ਹੈ ਪਰ ਸਰਕਾਰੀ ਖ਼ਜ਼ਾਨੇ ‘ਤੇ ਭਾਰ ਪਾਇਆ ਹੋਇਆ ਹੈ। ਜੋ ਕਿ ਲੋਕਾਂ ਨਾਲ ਧੋਖਾ ਹੈ। ਮਾਣ ਯੋਗ ਦਿੱਲੀ ਹਾਈ ਕੋਰਟ ਨੇ ਵੀ ਦਿਲੀ ਸਰਕਾਰ ਦੀ ਜ਼ਿੰਮੇਵਾਰੀਆਂ ਤੋਂ ਭਜਣ ਲਈ ਫਟਕਾਰ ਲਗਾਈ ਹੈ।
ਸ: ਮਜੀਠੀਆ ਨੇ ਦੱਸਿਆ ਕਿ ਜੰਮੂ ਐਡ ਕਸ਼ਮੀਰ ਦੇ ਤਣਾਓ ਪੂਰਨ ਹਾਲਾਤ ਦੇ ਮੱਦੇਨਜ਼ਰ ਉੱਥੋਂ ਦੇ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਅਤੇ ਜਾਨ ਮਾਲ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕੇ ਜਾਣ ਸੰਬੰਧੀ ਉੱਥੋਂ ਦੀ ਸੂਬਾ ਸਰਕਾਰ ਨਾਲ ਗਲ ਕਰਨ ਲਈ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਵਫ਼ਦ ਭੇਜਿਆ ਜਾ ਰਿਹਾ ਹੈ।   ਉਹਨਾਂ ਦੱਸਿਆ ਕਿ ਹਾਲਾਤ ਨੂੰ ਵੇਖਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਨਾਲ ਵੀ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ।ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਦਿਲੀ ਸਿੱਖ ਗੁਰਦਵਾਰਾ ਕਮੇਟੀ ਇਸ ਸੰਬੰਧੀ ਪਹਿਲਾਂ ਹੀ ਕੋਸ਼ਿਸ਼ਾਂ ਕਰ ਰਹੇ ਹਨ।  ਸ: ਮਜੀਠੀਆ ਨੇ ਕਿਹਾ ਕਿ ਕਸ਼ਮੀਰ ਵਿੱਚ ਸਿੱਖਾਂ ਨੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ, ਕੁਦਰਤੀ ਆਫ਼ਤਾਂ ਜਿਵੇਂ ਪਿੱਛੇ ਜਿਹੇ ਹੜ੍ਹਾਂ ਨਾਲ ਤਬਾਹ ਹੋ ਰਹੇ ਕਸ਼ਮੀਰੀਆਂ ਦੀ ਸੇਵਾ ਲਈ ਬਹੁੜੇ ਅਤੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤੀ ਦੇਣ ਵਿੱਚ ਪਾਏ ਜਾ ਰਹੇ ਅਹਿਮ ਯੋਗਦਾਨ ਦਾ ਸਦਕਾ ਸਿੱਖ ਭਾਈਚਾਰਾ ਵਿਸ਼ੇਸ਼ ਧਿਆਨ ਹਾਸਲ ਕਰਨ ਦਾ ਹੱਕਦਾਰ ਹੈ। ਸਿੱਖਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸੂਬਾ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ।    ਇਸ ਤੋਂ ਪਹਿਲਾਂ ਸੇਵਾ ਕੇਂਦਰ ਦਾ ਉਦਘਾਟਨ ਕਰਨ ਉਪਰੰਤ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਸਰਕਾਰ ਰਾਜ ਨਹੀਂ ਸੇਵਾ ਦੇ ਸੰਕਲਪ =ਤੇ ਪਹਿਰਾ ਦੇ ਰਹੀ ਹੈ। ਅੱਜ 322 ਸੇਵਾ ਕੇਂਦਰਾਂ ਦੀ ਸਥਾਪਤੀ ਨਾਲ ਸ: ਸੁਖਬੀਰ ਸਿੰਘ ਬਾਦਲ ਦਾ ਸੁਪਨਾ ਸਾਕਾਰ ਹੋਇਆ ਹੈ।ਜੋ ਲੋਕਾਂ ਦੇ ਕੰਮ ਸਰਲ ਤਰੀਕੇ ਨਾਲ ਕਰਵਾਉਣਾ ਚਾਹੁੰਦੇ ਹਨ। ਉਹਨਾਂ ਦੱਸਿਆ ਕਿ 500 ਕਰੋੜ ਦੀ ਲਾਗਤ ਨਾਲ 2147 ਸੇਵਾ ਕੇਂਦਰਾਂ ਦੀ ਸਥਾਪਤੀ ਲੋਕਾਂ ਨੂੰ ਮਿਥੇ ਸਮੇਂ ਵਿੱਚ ਲੋਕਾਂ ਦੀਆਂ ਬਰੂਆਂ ‘ਤੇ ਸੇਵਾ ਮੁਹਇਆ ਕਰਨ ਦਾ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਸੁਵਿਧਾ ਕੇਂਦਰਾਂ ਤੋਂ 7 ਕਰੋੜ ਲੋਕਾਂ ਨੇ ਫਾਇਦਾ ਲਿਆ। ਉਹਨਾਂ ਕਿਹਾ ਕਿ ਉਸ ਦਾ ਮਕਸਦ ਲੋਕਾਂ ਦੇ ਜ਼ਿੰਦਗੀ ਦੇ ਪੱਧਰ ਨੂੰ ਉੱਚਾ ਚੁੱਕਣਾ ਅਤੇ ਚੰਗਾ ਬਣਾਉਣਾ ਹੈ  ਮਜੀਠਾ ਕਸਬੇ ਦੇ ਵਿਕਾਸ ਦੀ ਗਲ ਕਰਦਿਆਂ ਕਿਹਾ ਕਿ ਮਜੀਠਾ ਕਸਬੇ ਦਾ ਵਿਕਾਸ ਕਰਾਉਣ ਨਾਲ ਜੋ ਪਹਿਲਾਂ ਇਹ ਖੜੋਤ ਦੀ ਅਵਸਥਾ ਵਿੱਚ ਸੀ ਅੱਜ ਤੇਜੀ ਨਾਲ ਦੌੜ ਰਿਹਾ ਹੈ। ਕਾਰੋਬਾਰ ਪ੍ਰਫੁਲਿਤ ਹੋਣ ਨਾਲ ਲੋਕਾਂ ਨੂੰ ਵਧੇਰੇ ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ। ਜੋ ਕਿ ਸਬ ਡਿਵੀਜ਼ਨ ਬਣ ਜਾਣ ਨਾਲ ਹੋਰ ਨਿਖਾਰ ਆਵੇਗਾ।
ਇਸ ਮੌਕੇ ਉਹਨਾਂ ਨਾਲ ਐੱਸ ਡੀ ਐੱਮ ਰੋਹਿਤ ਗੁਪਤਾ, ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਸੰਤੋਖ ਸਿੰਘ ਸਮਰਾ, ਪ੍ਰਧਾਨ ਤਰੁਨ ਅਬਰੋਲ, ਸਲਵੰਤ ਸਿੰਘ ਸੇਠ, ਸਰਬਜੀਤ ਸਿੰਘ ਸਪਾਰੀਵਿੰਡ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਤਹਿਸੀਲ ਦਾਰ ਲਸ਼ਮਨ ਸਿੰਘ ਗਿੱਲ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ,ਸੰਤ ਪ੍ਰਕਾਸ਼ ਸਿੰਘ, ਅਮਰਜੀਤ ਸਿੰਘ, ਕੁਕਾ ਐੱਮ ਸੀ, ਸੁਖਵਿੰਦਰ ਸਿੰਘ ਐੱਮ ਸੀ, ਅੱਜੈ ਚੋਪੜਾ, ਅਮਨ ਸੁਪਾਰੀਵਿੰਡ, ਸਾਰਜ ਸਿੰਘ ਸੋਨੂੰ ਹਰਪਾਲ ਸਿੰਘ, ਬਿਲਾ ਆੜਤੀਆ, ਦੇਸ ਰਾਜ, ਉਕਾਰ ਸਿੰਘ, ਰਾਣਾ ਪਟਵਾਰੀ, ਮਨਪ੍ਰੀਤ ਉਪਲ, ਅਨੂਪ ਸੰਧੂ ਆਦਿ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply