Tuesday, August 11, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 16 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਦੇਸ਼ ਦਾ 70ਵਾਂ ਅਜ਼ਾਦੀ ਦਿਹਾੜਾ ਵੱਖ-ਵੱਖ ਥਾਵਾਂ ‘ਤੇ ਰਵਾਇਤੀ ਜੋਸ਼ੀ ਖਰੋਸ਼ ਨਾਲ ਮਨਾਇਆ ਗਿਆ।

▶ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਦੇ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾ ਕੇ ਦੇਸ਼ ਵਾਸੀਆਂ ਨੂੰ ਕੀਤਾ ਸੰਬੋਧਨ।

▶ ਅਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਵਧੀਆਂ – ਪੈਟਰੋਲ 1 ਰੁਪਏ ਤੇ ਡੀਜ਼ਲ 2 ਰੁਪਏ ਹੋਇਆ ਸੱਸਤਾ।

▶ 16 ਅਗਸਤ ਨੂੰ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਸਰਕਾਰ ਨੇ ਛੁੱਟੀ ਦਾ ਕੀਤਾ ਐਲਾਨ।

▶ ਪ੍ਰਧਾਨ ਮੰਤਰੀ ਮੋਦੀ ਨੇ ਸਵਰਾਜ ਨੂੰ ਸੁਰਾਜ ‘ਚ ਬਦਲਣ ਦੀ ਕੀਤੀ ਗੱਲ– ਕਿਹਾ ਸਮਰਪਨ ਤੇ ਜਿਮੇਵਾਰੀ ਦਾ ਨਾਮ ਹੈ ਸੁਰਾਜ।

▶ ਪੀ.ਐਮ ਮੋਦੀ ਨੇ ਕਿਹਾ ਗਰੀਬ ਦੀ ਥਾਲੀ ਮਹਿੰਗੀ ਨਹੀਂ ਹੋਣ ਦਿਆਂਗੇ ਤੇ ਗਰੀਬਾਂ ਦੇ ਪਰਿਵਾਰਾਂ ਦਾ ਇਲਾਜ਼ ਵੀ ਕਰੇਗੀ ਸਰਕਾਰ।

▶ ਪੀ.ਐਮ ਮੋਦੀ ਨੇ ਆਪਣੇ ਸੰਬੋਧਨ ‘ਚ ਜਿਕਰ ਕਰਦਿਆਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਮਿਹਨਤ ਕਰਨ ਦੀ ਦਿੱਤੀ ਸਿੱਖਿਆ।

▶ ਟੈਕਸ ਵਿਵਸਥਾ ਬਦਲਣ ਅਤੇ ਨੋਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਲੋੜ- ਐਲ.ਈ.ਡੀ ਬਲਬ ਬਦਲਾਅ ਦੀ ਕੋਸ਼ਿਸ਼– ਮੋਦੀ।

▶ 70 ਕਰੋੜ ਅਧਾਰ ਕਾਰਡ ਬਣਾਉਣ, ਸਵੱਛ ਭਾਰਤ ਮਹਿੰਮ, ਜਨ ਧਨ ਤੇ ਗੈਸ ਸਬਸਿਡੀ ਯੋਜਨਾ ਦਾ ਪੀ.ਐਮ ਮੋਦੀ ਨੇ ਆਪਣੇ ਸੰਬੋਧਨ ‘ਚ ਕੀਤਾ ਜ਼ਿਕਰ।

▶ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਦਿੱਲੀ ‘ਚ ਅਮਰ ਜਵਾਨ ਜੋਤੀ ‘ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ।

▶ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਮੋਹਾਲੀ ‘ਚ ਲਹਿਰਾਇਆ ਤਿਰੰਗਾ– ਪੰਜਾਬ ਵਿੱਚ ਅਮਨ ਸ਼ਾਂਤੀ ਦੀ ਜਰੂਰਤ ‘ਤੇ ਦਿੱਤਾ ਜੋਰ– ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦੱਸਿਆ ਸਰਕਾਰ ਦੀ ਪ੍ਰਾਪਤੀ।

▶ ਅੰਮ੍ਰਿਤਸਰ ‘ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਿਰੰਗਾ ਲਹਿਰਾਇਆ- ਆਪਣੇ ਸੰਬੋਧਨ ‘ਚ ਕਿਹਾ ਕਿਸਾਨਾਂ ਦੀ ਖੁਸ਼ਹਾਲੀ ਲਈ ਕੀਤਾ ਕੰਮ ਅਤੇ ਪੰਜਾਬ ਨੂੰ ਬਣਾਇਆ ਪਾਵਰ ਸਰਪਲਸ ਸੂਬਾ।

▶ ਸੋਲਨ ‘ਚ ਹਿਮਾਚਲ ਦੇ ਮੁੱਖ ਮੰਤਰੀ ਵੀਭੱਦਰ ਸਿੰਘ ਨੇ ਰਾਸ਼ਟਰੀ ਝੰਡਾ ਲਹਿਰਾਇਆ– ਸਰਕਾਰੀ ਮੁਲਾਜ਼ਮਾਂ ਲਈ 6 ਫੀਸਦ ਮਹਿੰਗਾਈ ਭੱਤੇ ਦਾ ਕੀਤਾ ਐਲਾਨ।

▶ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸਿਰਸਾ ‘ਚ ਤਿਰੰਗਾ ਲਹਿਰਾ ਕੇ ਦਿੱਤੀ ਸਲਾਮੀ।

▶ ਜੰਮੂ ਕਸ਼ਮੀਰ ਵਿਖੇ ਫੋਜੀ ਜਵਾਨ ਨੇ ਜਾਨ ਖਤਰੇ ‘ਚ ਪਾ ਕੇ ਬੁਰਹਾਨ ਵਾਨੀ ਦੇ ਪਿੰਡ ‘ਚ ਮੋਬਾਇਲ ਟਾਵਰ ‘ਤੇ ਪਾਕਿਸਤਾਨੀ ਝੰਡੇ ਦੀ ਥਾਂ ਤਿਰੰਗਾ ਲਹਿਰਾਇਆ।

▶ ਸੁਨਾਮ ਦੇ ਪਿੰਡ ਮਹਿਲਾਂ ਚੌਕ ਵਿਖੇ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਦੀ ਹੋਈ ਮੁੜ ਬੇਅਦਬੀ– ਮੁਸਲਿਮ ਭਾਈਚਾਰੇ ‘ਚ ਰੋਸ।

▶ ਰਾਜਸਥਾਨ ਸਰਕਾਰ ਨੇ ਜੈਪੁਰ ‘ਚ 4-ਜੀ ਵਾਈ ਫਾਈ ਤਿੰਨ ਮਹੀਨਿਆਂ ਲਈ ਮੁਫਤ ਦੇਣ ਦਾ ਕੀਤਾ ਐਲਾਨ।

▶ ਦਲ ਖਾਲਸਾ ਤੇ ਗਰਮ ਖਿਆਲੀ ਜਥੇਬੰਦੀਆਂ ਨੇ ਅਜ਼ਾਦੀ ਦਿਵਸ ‘ਕਾਲੇ ਦਿਨ’ ਵਜੋਂ ਮਨਾਇਆ, ਲੁਧਿਆਣਾ ‘ਚ ਫਰੀਡਮ ਮਾਰਚ ਕੱਢਿਆ।

▶ ਜੰਮੂ ਕਸ਼ਮੀਰ ਦੇ ਸ੍ਰੀਨਗਰ ‘ਚ ਸੀ.ਆਰ.ਪੀ.ਐਫ ਕੈਂਪ ‘ਤੇ ਹਮਲਾ, ਇਕ ਜਵਾਨ ਸ਼ਹੀਦ, 11 ਜਖਮੀ – ਸੁਰੱਖਿਆ ਜਵਾਨਾਂ ਨੇ 2 ਅੱਤਵਾਦੀ ਕੀਤੇ ਢੇਰ।

▶ ਅਟਾਰੀ ਵਾਹਗਾ ਸਰਹੱਦ ‘ਤੇ ਮਨਾਇਆ ਗਿਆ ਅਜ਼ਾਦੀ ਦਿਹਾੜਾ– ਦੇਸ਼ ਭਗਤੀ ਤੇ ਸੱਭਿਆਚਾਰਕ ਪ੍ਰੋਗਰਾਮ ‘ਚ ਗਿੱਧੇ ਤੇ ਭੰਗੜੇ ਨੇ ਬੰਨਿਆ ਰੰਗ- ਵੱਡੀ ਗਿਣਤੀ ‘ਚ ਰਿਟ੍ਰੀਟ ਸੈਰੀਮਨੀ ਦੇਖਣ ਪੁੱਜੇ ਲੋਕ।

▶ ਅਟਾਰੀ ਵਾਹਗਾ ਸਰਹੱਦ ‘ਤੇ ਬੀ.ਐਸ.ਐਫ ਜਵਾਨਾਂ ਅਤੇ ਪਾਕਿਸਤਾਨੀ ਰੇਂਜ਼ਰਾਂ ਨੇ ਅਜ਼ਾਦੀ ਦਿਹਾੜੇ ਮਠਿਆਈਆਂ ਦਾ ਕੀਤਾ ਆਦਾਨ ਪਦਾਨ ਕੀਤਾ।

▶ ਦੋਨਾਂ ਮੁਲਕਾਂ ਦਰਮਿਆਨ ਅਮਨ ਸ਼ਾਂਤੀ ਵਧਾਉਣ ਲਈ ਸਰਹੱਦ ‘ਤੇ ਜਗਾਈਆਂ ਗਈਆਂ ਮੋਮਬੱਤੀਆਂ – ਦੇਸ਼ ਦੀਆਂ ਉਘੀਆਂ ਸਮਾਜਿਕ ਤੇ ਰਾਜਸੀ ਸ਼ਖਸ਼ੀਅਤਾਂ ਨੇ ਕੀਤੀ ਸ਼ਮੂਲੀਅਤ।

▶ ਪੀ.ਐਮ ਮੋਦੀ ਨੇ ਲਾਲ ਕਿਲੇ ਤੋਂ ਸੰਬੋਧਨ ਦੌਰਾਨ– ਪਾਕਿ ਕਬਜ਼ੇ ਵਾਲੇ ਇਲਾਕੇ ਪੀ.ਓ.ਕੇ ਅਤੇ ਬਲੋਚਿਸਤਾਨ ਦਾ ਕੀਤਾ ਜਿਕਰ- ਕਿਹਾ ਦਹਿਸ਼ਤਵਾਦ ਅੱਗੇ ਨਹੀਂ ਝੁਕੇਗਾ ਭਾਰਤ।

▶ ਕੈਬਨਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਤਰਨ ਤਾਰਨ, ਜਨਮੇਜਾ ਸਿੰਘ ਸੇਂਖੋਂ ਨੇ ਬਠਿੰਡਾ, ਸੁਰਜੀਤ ਜਿਆਣੀ ਨੇ ਫਾਜ਼ਿਲਕਾ ਅਤੇ ਦਿਨੇਸ਼ ਬੱਬੂ ਨੇ ਪਠਾਨਕੋਟ ‘ਚ ਰਾਸ਼ਟਰੀ ਝੰਡਾ ਲਹਿਰਾਇਆ।

▶ ਪਟਿਆਲਾ ਵਿੱਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਰਾਸ਼ਟਰੀ ਝੰਡਾ ਲਹਿਰਾਇਆ– ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਸੁਸੰਤਰਤਾ ਸੇਲਾਨੀਆਂ ਨੇ ਸਮਾਗਮ ਦਾ ਕੀਤਾ ਬਾਈਕਾਟ।

▶ ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਬੱਸ ਹਾਦਸਾ- 32 ਮੌਤਾਂ 40 ਜਖਮੀ।

▶ ਜਪਾਨ ਵਿੱਚ ਆਇਆ 5.6 ਤੀਬਰਤਾ ਦਾ ਭੂਚਾਲ- ਜਾਨੀ ਮਾਲੀ ਨੁਕਸਾਨ ਦੀ ਅਜੇ ਕੋਈ ਸੂਚਨਾ ਨਹੀਂ।

▶ ਜਲੰਧਰ ਦੇ ਭਾਰਗੋ ਕੈਂਪ ਇਲਾਕੇ ‘ਚ ਰੰਜ਼ਿਸ਼ ਤਹਿਤ ਚੱਲੀ ਗੋਲੀ- ਇੱਕ ਜਖਮੀ।

▶ ਚੀਫ ਜਸਟਿਸ ਟੀ.ਐਸ.ਠਾਕਰ ਨੇ ਜੁਡੀਸ਼ਰੀ ਵੱਲ ਧਿਆਨ ਦੇਣ ਅਤੇ ਦਰਪੇਸ਼ ਮੁਸ਼ਕਲਾਂ ਬਾਰੇ ਵੀ ਗੱਲ ਕਰਨ ਦੀ ਸਰਕਾਰ ਨੂੰ ਕੀਤੀ ਅਪੀਲ।

▶ ਪੰਜਾਬ ਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਦੀ ਚੰਡੀਗੜ੍ਹ ‘ਚ ਤਿਰੰਗਾ ਲਹਿਰਾਉਣ ਉਪਰੰਤ ਹਾਲਤ ਵਿਗੜੀ-ਗਰਮੀ ਤੇ ਹੁਮਸ ਨਾਲ ਆਇਆ ਚੱਕਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply